ਭਾਰਤ ਆ ਕੇ ਮੁੁੜ ਨਾ ਗਏ ਤਿੰਨ ਅਫਰੀਕੀ ਨਾਗਰਿਕ ਦਿੱਲੀ ਪੁਲਸ ਨੇ ਕੀਤੇ ਗ੍ਰਿਫ਼ਤਾਰ

0
18
Delhi Police arrests three African

ਨਵੀਂ ਦਿੱਲੀ, 20 ਸਤੰਬਰ 2025 : ਭਾਰਤ ਦੇਸ਼ ਇਕ ਵਾਰ ਆਉਣ ਤੋਂ ਬਾਅਦ ਮੁੜ ਆਪਣੇ ਦੇਸ਼ ਨਾ ਪਰਤਣ ਵਾਲੇ ਤਿੰਨ ਅਫਰੀਕੀ ਨਾਗਰਿਕਾਂ (African citizens) ਨੂੰ ਅੱਜ ਦੱਖਣ-ਪੱਛਮੀ ਜ਼ਿਲ੍ਹਾ ਪੁਲਸ ਆਪ੍ਰੇਸ਼ਨ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ।

ਕਿਵੇਂ ਲੱਗਿਆ ਅਫਰੀਕੀ ਨਾਗਰਿਕਾਂ ਦੇ ਭਾਰਤ ਵਿਚ ਗੈਰ-ਕਾਨੂੰਨੀ ਤੌੌਰ ਤੇ ਰਹਿਣ ਦਾ

ਦਿੱਲੀ ਦੀ ਦੱਖਣ-ਪੱਛਮੀ ਪੁਲਸ (South West Delhi Police) ਨੇ ਜਦੋਂ ਘੁੰਮ ਰਹੇ ਤਿੰਨ ਅਫਰੀਕੀ ਨਾਗਰਿਕਾਂ ਨੂੰ ਉਨ੍ਹਾਂ ਦੇੇ ਭਾਰਤਤ ਵਿਚ ਰਹਿਣ ਸਬੰਧੀ ਕਾਗਜਾਤਾਂ ਬਾਰੇ ਪੁੱਛਗਿੱਛ ਕੀਤੀ ਅਤੇ ਜਦੋੋਂ ਇਸ ਸਬੰਧੀ ਨਾਈਜੀਰੀਅਨ ਹਾਈ ਕਮਿਸ਼ਨ ਅਤੇ ਇਮੀਗ੍ਰੇਸ਼ਨ ਵਿਭਾਗ ਤੋਂ ਪੁੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਤਿੰਨੋਂ ਵਿਅਕਤੀ ਭਾਰਤ ਆਏ ਸਨ ਪਰ ਫਿਰ ਕਦੇ ਆਪਣੇ ਦੇਸ਼ ਨਹੀਂ ਪਰਤੇ । ਤਿੰਨਾਂ ਕੋਲ ਵੀਜ਼ਾ ਦਸਤਾਵੇਜ਼ ਨਹੀਂ ਸਨ ਅਤੇ ਉਨ੍ਹਾਂ ਨੇ ਖੁਦ ਗੈਰ-ਕਾਨੂੰਨੀ ਪ੍ਰਵਾਸੀ ਹੋਣ ਦੀ ਗੱਲ ਵੀ ਮੰਨੀ ਹੈ । ਦਿੱਲੀ ਪੁਲਸ ਨੇ ਪੂਰੀ ਜਾਂਚ ਕਰਨ ਤੋਂ ਬਾਅਦ ਇਨ੍ਹਾਂ ਖਿਲਾਫ਼ ਇਹ ਕਾਰਵਾਈ ਕੀਤੀ ।

ਕੌਣ ਕੌਣ ਹਨ ਗ੍ਰਿਫ਼ਤਾਰ ਕੀਤੇ ਗਏ ਤਿੰਨੋ ਅਫਰੀਕੀ ਨਾਗਰਿਕ

ਪੁਲਸ ਵਲੋਂ ਹਿਰਾਸਤ ’ਚ ਲਏ ਗਏ ਤਿੰਨੋਂ ਅਫਰੀਕੀ ਵਿਅਕਤੀਆਂ ਵਿਚ ਏਲਾਮੁਨੋ ਗੈਬਰੀਅਲ, ਚਿਨੇਡੂ ਪੌਲਿਨਸ ਅਤੇ ਸੁਨੁਸੀ ਸਾਨੀ (Elamuno Gabriel, Chinedu Paulinus and Sanusi SaniElamuno Gabriel, Chinedu Paulinus and Sanusi Sani)  ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਵਿਅਕਤੀ ਸ਼ਾਹਪੁਰਾ (ਦਿੱਲੀ), ਗੁਰੂਗ੍ਰਾਮ ਅਤੇ ਨੋਇਡਾ ਵਿੱਚ ਆਪਣੇ ਅਫਰੀਕੀ ਦੋਸਤਾਂ ਦੇ ਨਾਲ ਮਿਲ ਕੇ ਹਾਊਸਕੀਪਿੰਗ ਦਾ ਕੰਮ ਕਰਦੇ ਸਨ । ਇਹ ਸਾਰੇ ਦਵਾਰਕਾ ਦੇ ਸੈਕਟਰ 01,ਪਾਲਮ ਪਿੰਡ ਦੇ ਕੋਲ ਰਹਿ ਰਹੇ ਸਨ ਅਤੇ ਹਿਰਾਸਤ ਦੇ ਸਮੇਂ ਇਹ ਕੰਮ ਦੀ ਭਾਲ ਵਿਚ ਸਨ ।

ਦਿੱਲੀ ਪੁਲਸ ਨੇ ਸ਼ੁਰੂ ਕਰ ਦਿੱਤੀ ਹੈ ਤਿੰਨਾਂ ਦੇ ਦੇਸ਼ ਨਿਕਾਲੇ ਦੀ ਪ੍ਰਕਿਰਿਆ

ਦਿੱਲੀ ਪੁਲਿਸ ਨੇ ਕਾਨੂੰਨੀ ਪ੍ਰਕਿਰਿਆ (Legal process) ਪੂਰੀ ਕਰਨ ਤੋਂ ਬਾਅਦ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫਤਰ, ਨਵੀਂ ਦਿੱਲੀ ਦੇ ਸਹਿਯੋਗ ਨਾਲ ਇਨ੍ਹਾਂ ਦੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ । ਇਹ ਕਾਰਵਾਈ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਣ ਅਤੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿੱਲੀ ਪੁਲਿਸ ਦੀ ਚੌਕਸੀ ਨੂੰ ਦਰਸਾਉਂਦੀ ਹੈ । ਪੁਲਸ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਗਤੀਵਿਧੀਆਂ ’ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਅਤੇ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਇਸ ਕਾਰਵਾਈ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਦਿੱਲੀ ਪੁਲਸ ਗੈਰ-ਕਾਨੂੰਨੀ ਪ੍ਰਵਾਸ ਦੇ ਖਿਲਾਫ਼ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਅ ਰਹੀ ਹੈ ।

Read More :  ਦਿੱਲੀ ਪੁਲਸ ਤੇ ਅਪਰਾਧੀਆਂ ਵਿਚ ਚੱਲੀਆਂ ਗੋਲੀਆਂ

LEAVE A REPLY

Please enter your comment!
Please enter your name here