10 ਤੇ 15 ਸਾਲ ਪੁਰਾਣੇ ਵਾਹਨਾਂ ਨੂੰ ਪੈਟਰੋਲ ਡੀਜ਼ਲ ਮਿਲਣ ਤੇ ਲੱਗੀਆਂ ਬ੍ਰੇਕਾਂ

0
10
Petrol Pump

ਨਵੀਂ ਦਿੱਲੀ, 1 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਸਰਕਾਰ ਵਲੋਂ ਕਾਫੀ ਸਮਾਂ ਪਹਿਲਾਂ ਐਲਾਨ ਕੀਤੇ ਗਏ ਕਿ ਦਿੱਲੀ ਅੰਦਰ 10 ਤੇ 15 ਸਾਲ ਪੁਰਾਣੇ ਵਾਹਨਾਂ ਨੂੰ ਆਉਣ ਵਾਲੇ ਸਮੇਂ ਵਿਚ ਇਕ ਤੈਅ ਕੀਤੀ ਗਈ ਮਿਤੀ ਤੋਂ ਬਾਅਦ ਪੈਟਰੋਲ ਡੀਜ਼ਲ ਮਿਲਣਾ ਬੰਦ ਹੋ ਜਾਵੇਗਾ ਦੇ ਚਲਦਿਆਂ ਅੱਜ ਮੰਗਲਵਾਰ ਵਾਲੇ ਦਿਨ ਦੀ ਸਵੇਰ ਤੋ਼ ਹੀ 10 ਤੇ 15 ਸਾਲ ਪੁਰਾਣੇ ਵਾਹਨਾਂ (10 and 15 year old vehicles)  ਨੂੰ ਪੈਟਰੋਲ ਪੰਪਾਂ (Petrol Pump) ਤੇ ਪੈਟਰੋਲ ਤੇ ਡੀਜ਼ਲ ਦੇਣਾ ਬੰਦ ਕਰ ਦਿੱਤਾ ਗਿਆ ਹੈ ।

ਜੇਕਰ ਅਜਿਹਾ ਹੁੰਦਾ ਪਾਇਆ ਗਿਆ ਤਾਂ ਵਾਹਨ ਹੋਣਗੇ ਜਬਤ

ਦਿੱਲੀ ਸਰਕਾਰ ਵਲੋਂ ਉਕਤ ਜਾਰੀ ਹੁਕਮਾਂ ਵਿਚ ਦਰਸਾਇਆ ਗਿਆ ਹੈ ਕਿ ਜਿਨ੍ਹਾਂ 15 ਸਾਲ ਪੁਰਾਣੇ ਵਾਹਨਾਂ (15 year old vehicles) ਨੂੰ ਜੇਕਰ ਜਨਤਕ ਥਾਵਾਂ ਤੇ ਡੀਜ਼ਲ ਜਾਂ ਪੈਟਰੋਲ (Diesel or petrol) ਮਿਲਦਾ ਪਾਇਆ ਗਿਆ ਤਾਂ ਅਜਿਹੀ ਸਥਿਤੀ ਦੇ ਚਲਦਿਆਂ ਵਾਹਨ ਜ਼ਬਤ ਕਰਕੇ ਸਿੱਧੇ ਸਕਰੈਪ ਯਾਰਡ ਵਿਚ ਭੇਜ ਦਿੱਤੇ ਜਾਣਗੇ ਅਤੇ ਚਾਰ ਪਹੀਆ ਵਾਹਨਾਂ ਨੂੰ 10 ਹਜ਼ਾਰ ਰੁਪਏ ਅਤੇ ਦੋ ਪਹੀਆ ਵਾਹਨਾਂ ਨੂੰ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ। ਇਥੇ ਹੀ ਬਸ ਨਹੀਂ ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਵਾਹਨ ਪੈਟਰੋਲ ਤੇ ਚਲਦੇ ਹਨ ਤੇ 15 ਸਾਲ ਪੁਰਾਣੇ ਹਨ ਨੂੰ ਪੈਟਰੋਲ ਤੇ ਜਿਹੜੇ ਵਾਹਨ ਡੀਜ਼ਲ ਤੇ ਚਲਦੇ ਹਨ ਤੇ ਉਹ 10 ਸਾਲ ਪੁਰਾਣੇ ਹਨ ਨੂੰ ਡੀਜ਼ਲ ਨਹੀਂ ਮਿਲੇਗਾ।

ਕਿਊਂ ਕੀਤਾ ਗਿਆ ਹੈ ਅਜਿਹਾ ਫ਼ੈਸਲਾ

ਦਿੱਲੀ ਜੋ ਕਿ ਭਾਰਤ ਦੇਸ਼ ਦੀ ਰਾਜਧਾਨੀ ਹੈ ਵਿਚ ਵਧਦੇ ਜਾ ਰਹੇ ਹਵਾ ਪ੍ਰਦੂਸ਼ਣ ਨੂੰ ਕਾਬੂ ਵਿਚ ਰੱਖਣ ਲਈ ਭਾਰਤ ਸਰਕਾਰ ਦੇ ਵਿਭਾਗ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਵਲੋਂ ਇਹ ਨਿਰਦੇਸ਼ ਦਿੱਲੀ ਦੇ ਸਾਰੇ ਪੈਟਰੋਲ ਪੰਪਾਂ ਨੂੰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਹੈ ਕਿ ਜਿਨ੍ਹਾਂ ਵਾਹਨਾਂ ਅਤੇ ਆਪਣੀ ਸਰਕਾਰ ਵਲੋ਼ ਤੈਅ ਕੀਤੀ ਮਿਆਦ ਪੂਰੀ ਕਰ ਲਈ ਹੈ ਨੂੰ ਪੈਟਰੋਲ ਤੇ ਡੀਜ਼ਲ ਨਾ ਦਿੱਤਾ ਜਾਵੇ। ਇਥੇ ਹੀ ਬਸ ਨਹੀਂ ਇਸ ਨਿਯਮ ਨੂੰ ਲਾਗੂ ਕਰਨ ਦੇ ਚਲਦਿਆਂ ਟ੍ਰਾਂਸਪੋਰਟ ਵਿਭਾਗ ਵਲੋਂ ਦਿੱਲੀ ਪੁਲਸ, ਟ੍ਰੈਫਿਕ ਪੁਲਸ ਅਤੇ ਦਿੱਲੀ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਸ਼ਾਮਲ ਕਰਕੇ ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ।

Read More :  ਦਿੱਲੀ ਵਿੱਚ 15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ: ਪ੍ਰਦੂਸ਼ਣ ਘਟਾਉਣ ਲਈ ਦਿੱਲੀ ਸਰਕਾਰ ਦਾ ਫੈਸਲਾ

LEAVE A REPLY

Please enter your comment!
Please enter your name here