ਨਵੀਂ ਦਿੱਲੀ, 23 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਦੋ ਸਕੂਲਾਂ ਨੂੰ ਅੱਜ ਫਿਰ ਇਕ ਵਾਰ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕਿਹੜੇ ਹਨ ਦੋ ਸਕੂਲ
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਦੋ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਏ ਜਾਣ ਦੀ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ । ਜਿਨ੍ਹਾਂ ਦੋ ਵੱਡੇ ਸਕੂਲਾਂ ਨੂੰ ਧਮਕੀ ਦਿੱਤੀ ਗਈ ਹੈ ਵਿਚ ਦਿੱਲੀ ਦੇ ਧੌਲਾ ਕੁਆਂ ਵਿਖੇ ਆਰਮੀ ਪਬਲਿਕ ਸਕੂਲ (School) ਅਤੇ ਲੋਧੀ ਰੋਡ ਵਿਖੇ ਏਅਰ ਫੋਰਸ ਬਾਲ ਭਾਰਤੀ ਸਕੂਲ ਸ਼ਾਮਲ ਹਨ। ਦੱਸ ਦਈਏ ਕਿ ਸੂਚਨਾ ਮਿਲਣ ‘ਤੇ ਦਿੱਲੀ ਪੁਲਸ ਅਤੇ ਫਾਇਰ ਸਰਵਿਸ ਦੀਆਂ ਟੀਮਾਂ ਮੌਕੇ `ਤੇ ਪਹੁੰਚ ਗਈਆਂ, ਅਤੇ ਸੁਰੱਖਿਆ ਕਾਰਨਾਂ ਕਰਕੇ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ।
ਜਾਂਚ ਦੌਰਾਨ ਬੰਬ ਡਿਸਪੋਜਲ ਸਕੂਆਡ ਨੂੰ ਨਹੀਂ ਮਿਲੀ ਕੋਈ ਧਮਾਕਾਖੇਜ ਵਸਤੂ
ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਜਾਂਚ ਲਈ ਪਹੁੰਚੇ ਬੰਬ ਡਿਸਪੋਜ਼ਲ ਸਕੁਐਡ (Bomb Disposal Squad) ਦੁਆਰਾ ਇੱਕ ਤੀਬਰ ਖੋਜ ਮੁਹਿੰਮ ਅਤੇ ਜਾਂਚ ਤੋਂ ਬਾਅਦ, ਹੁਣ ਤੱਕ ਕੋਈ ਸ਼ੱਕੀ ਵਸਤੂ ਜਾਂ ਵਿਸਫੋਟਕ ਨਹੀਂ ਮਿਲਿਆ ਹੈ । ਦਿੱਲੀ ਫਾਇਰ ਸਰਵਿਸ ਦੇ ਅਨੁਸਾਰ, ਸਥਿਤੀ ਕਾਬੂ ਵਿੱਚ ਹੈ ਅਤੇ ਇਹ ਇੱਕ ਝੂਠੀ ਕਾਲ ਜਾਪਦੀ ਹੈ । ਮਾਪਿਆਂ ਨੂੰ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਤੇ ਪੁਲਸ ਧਮਕੀ ਭੇਜਣ ਵਾਲੇ ਈਮੇਲ ਦੇ ਪਤੇ ਦੀ ਜਾਂਚ ਕਰ ਰਹੀ ਹੈ ।
Read more : ਦਿੱਲੀ ਤੇ ਨੋਇਡਾ ਦੇ ਸਕੂਲਾਂ ਨੂੰ ਮਿਲੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ









