ਦਿੱਲੀ ‘ਚ ਕੋਚਿੰਗ ਸੈਂਟਰ ਖਿਲਾਫ ਸ਼ੁਰੂ ਹੋਈ ਕਾਰਵਾਈ, ਗੈਰ-ਕਾਨੂੰਨੀ ਬੇਸਮੈਂਟ ਨੂੰ ਸੀਲ ਕਰਨ ਪਹੁੰਚੀ MCD ਟੀਮ
ਸ਼ਨੀਵਾਰ ਦੇਰ ਸ਼ਾਮ ਦੇਸ਼ ਦੀ ਰਾਜਧਾਨੀ ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਇਲਾਕੇ ਵਿੱਚ UPSC ਸਿਵਲ ਸੇਵਾਵਾਂ ਦੀ ਤਿਆਰੀ ਲਈ ਇੱਕ ਕੋਚਿੰਗ ਸੈਂਟਰ ਵਿੱਚ ਅਚਾਨਕ ਪਾਣੀ ਵੜ ਗਿਆ। ਜਿਸਦੇ ਚੱਲਦਿਆਂ ਇਸ ਹਾਦਸੇ ਵਿੱਚ ਤਿੰਨ ਹੋਣਹਾਰ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸਰਕਾਰ ਤੋਂ ਲੈ ਕੇ ਪ੍ਰਸ਼ਾਸਨ ਤੱਕ ਦਹਿਸ਼ਤ ਦਾ ਮਾਹੌਲ ਹੈ ਅਤੇ ਇਸ ਸਭ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੋਚਿੰਗ ਸੈਂਟਰ ਦੇ ਮਾਲਕ ਨੂੰ ਹਿਰਾਸਤ ਵਿੱਚ ਲਿਆ
ਰਾਓ ਆਈਐਸ ਸਟੱਡੀ ਸਰਕਲ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕੋਚਿੰਗ ਸੈਂਟਰ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹੁਣ ਦਿੱਲੀ ਨਗਰ ਨਿਗਮ (ਐਮਸੀਡੀ) ਨੇ ਉਨ੍ਹਾਂ ਕੋਚਿੰਗ ਸੈਂਟਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਬੇਸਮੈਂਟਾਂ ਦੀ ਵਰਤੋਂ ਕਰ ਰਹੇ ਹਨ।
ਲਾਸ਼ਾਂ ਇੱਕ-ਇੱਕ ਕਰਕੇ ਕੱਢੀਆਂ ਬਾਹਰ
ਦਰਅਸਲ , ਸ਼ਨੀਵਾਰ ਨੂੰ ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ‘ਚ ‘ਰਾਓ ਆਈਏਐਸ ਕੋਚਿੰਗ ਸੈਂਟਰ’ ਦੀ ਬੇਸਮੈਂਟ ‘ਚ ਪਾਣੀ ਭਰ ਗਿਆ, ਜਿਸ ਕਾਰਨ 3 ਵਿਦਿਆਰਥੀ ਡੁੱਬ ਗਏ। ਮ੍ਰਿਤਕਾਂ ਵਿੱਚ ਦੋ ਵਿਦਿਆਰਥਣਾਂ ਅਤੇ ਇੱਕ ਲੜਕਾ ਸ਼ਾਮਲ ਹੈ। ਹਾਲਾਤ ਇੰਨੇ ਖ਼ਰਾਬ ਹੋ ਗਏ ਕਿ ਗੋਤਾਖੋਰਾਂ ਨੂੰ ਬੁਲਾਉਣਾ ਪਿਆ। ਹਾਲਾਂਕਿ ਉਹ ਵੀ ਸਮੇਂ ਸਿਰ ਇਨ੍ਹਾਂ ਵਿਦਿਆਰਥੀਆਂ ਨੂੰ ਬਾਹਰ ਕੱਢਣ ਵਿੱਚ ਨਾਕਾਮ ਰਹੇ ਅਤੇ ਇਨ੍ਹਾਂ ਦੀਆਂ ਲਾਸ਼ਾਂ ਇੱਕ-ਇੱਕ ਕਰਕੇ ਬਾਹਰ ਨਿਕਲੀਆਂ।
ਰਾਓ ਆਈਏਐਸ ਅਤੇ ਨੇੜਲੇ ਕੋਚਿੰਗ ਸੰਸਥਾਵਾਂ ਵਿੱਚ ਪੜ੍ਹਦੇ ਵਿਦਿਆਰਥੀ ਇਸ ਹਾਦਸੇ ਤੋਂ ਸਦਮੇ ਵਿੱਚ ਹਨ। ਇਨ੍ਹਾਂ ਪ੍ਰੇਸ਼ਾਨ ਵਿਦਿਆਰਥੀਆਂ ਸਮੇਤ ਹਰ ਕੋਈ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇੱਥੇ ਕੀ ਹੋਇਆ? ਬੇਸਮੈਂਟ ਕਿਵੇਂ ਪਾਣੀ ਨਾਲ ਭਰ ਗਈ ?
ਇਹ ਵੀ ਪੜ੍ਹੋ : ਓਮਾਨ ਦੇ ਸਮੁੰਦਰ ਨੇ ਨਿਗਲੇ 2 ਪੰਜਾਬੀ ਨੌਜਵਾਨ, ਪਰਿਵਾਰ ਵਲੋਂ ਸਰਚ ਆਪ੍ਰੇਸ਼ਨ ਜਾਰੀ ਰੱਖਣ ਦੀ ਅਪੀਲ
ਕੋਚਿੰਗ ਸੈਂਟਰ ਦੀ ਲਾਇਬ੍ਰੇਰੀ ਬੇਸਮੈਂਟ ਵਿੱਚ
ਵਿਦਿਆਰਥੀ ਨੇ ਦੱਸਿਆ ਕਿ ਰਾਓ ਕੋਚਿੰਗ ਸੈਂਟਰ ਦੀ ਲਾਇਬ੍ਰੇਰੀ ਬੇਸਮੈਂਟ ਵਿੱਚ ਹੈ। ਅਜਿਹੇ ‘ਚ ਉੱਥੇ ਪਾਣੀ ਤੇਜ਼ੀ ਨਾਲ ਦਾਖਲ ਹੋ ਗਿਆ ਅਤੇ ਕਈ ਵਿਦਿਆਰਥੀ ਉੱਥੇ ਫਸ ਗਏ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੋਚਿੰਗ ਸੈਂਟਰ ਤੋਂ ਐਂਟਰੀ-ਐਗਜ਼ਿਟ ਰਿਕਾਰਡ ਕਰਨ ਲਈ ਗੇਟ ‘ਤੇ ਬਾਇਓਮੈਟ੍ਰਿਕ ਸਿਸਟਮ ਲਗਾਇਆ ਗਿਆ ਸੀ। ਅਜਿਹੇ ‘ਚ ਇਹ ਪਾਣੀ ਭਰਨ ਕਾਰਨ ਫੇਲ ਹੋ ਗਿਆ ਅਤੇ ਵਿਦਿਆਰਥੀ ਅੰਦਰ ਹੀ ਫਸ ਗਏ। ਕੁਝ ਲੋਕ ਕਹਿ ਰਹੇ ਹਨ ਕਿ ਪਾਣੀ ‘ਚ ਫਸੇ ਇਨ੍ਹਾਂ ਵਿਦਿਆਰਥੀਆਂ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਹੈ।