ਨਵੀਂ ਦਿੱਲੀ, 18 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਇਕ ਰਿਹਾਇਸ਼ੀ ਬਹੁ-ਮੰਜਿਲਾ ਬਿਲਡਿੰਗ (Multi-storey building) ਵਿਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 9 ਮੈਂਬਰ ਜਿੰਦਾ ਸੜ (Burned alive) ਗਏ ਹਨ ।
ਕੌਣ ਕੌਣ ਹਨ ਮ੍ਰਿਤਕਾਂ ਵਿਚ
ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਦੱਖਣ-ਪੱਛਮੀ ਦਿੱਲੀ ਦੇ ਪਾਲਮ ਖੇਤਰ ਵਿੱਚ ਜਿਸ ਬਹੁ-ਮੰਜਿ਼ਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗ (Fire) ਗਈ ਸੀ ਤੇ ਜਿਸ ਦੌਰਾਨ ਤਿੰਨ ਬੱਚਿਆਂ ਸਮੇਤ ਇੱਕੋ ਪਰਿਵਾਰ ਦੇ ਨੌਂ ਮੈਂਬਰਾਂ ਦੀ ਮੌਤ (Death) ਹੋ ਗਈ ਹੈ ਦੀ ਪਛਾਣ ਪ੍ਰਵੇਸ਼ (33), ਕਮਲ (39), ਆਸ਼ੂ (35), ਲਾਡੋ (70), ਹਿਮਾਂਸ਼ੀ (22), ਦੀਪਿਕਾ (28) ਅਤੇ ਤਿੰਨ ਨਾਬਾਲਗ ਕੁੜੀਆਂ ਵਜੋਂ ਹੋਈ ਹੈ । ਨਾਬਾਲਗ ਕੁੜੀਆਂ 15, ਛੇ ਅਤੇ ਤਿੰਨ ਸਾਲ ਦੀਆਂ ਸਨ ।ਇਸ ਤੋਂ ਇਲਾਵਾ ਸਚਿਨ (29), ਜੋ ਕਿ ਇਸ ਘਟਨਾ ਵਿੱਚ 25 ਪ੍ਰਤੀਸ਼ਤ ਸੜ ਗਿਆ ਸੀ, ਦਾ ਸਫਦਰਜੰਗ ਹਸਪਤਾਲ (Safdarjung Hospital) ਵਿੱਚ ਇਲਾਜ ਚੱਲ ਰਿਹਾ ਹੈ, ਜਦੋਂ ਕਿ ਅਨਿਲ (32) ਅਤੇ ਇੱਕ ਦੋ ਸਾਲ ਦੀ ਬੱਚੀ ਦਾ ਵੀ ਇਲਾਜ ਚੱਲ ਰਿਹਾ ਹੈ ।
ਪੰਜ ਮੰਜਿਲਾ ਇਮਾਰਤ ਵਿਚ ਕੀ ਕੀ ਸੀ
ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਪਾਲਮ ਮੈਟਰੋ ਸਟੇਸ਼ਨ ਦੇ ਨੇੜੇ ਰਾਮ ਚੌਕ ਮਾਰਕੀਟ ਵਿੱਚ ਸਥਿਤ ਹੈ । ਪੰਜ ਮੰਜਿ਼ਲਾ ਇਮਾਰਤ ਵਿੱਚ ਜ਼ਮੀਨ ਅਤੇ ਪਹਿਲੀ ਮੰਜਿ਼ਲ ‘ਤੇ ਕੱਪੜੇ ਅਤੇ ਕਾਸਮੈਟਿਕਸ ਦਾ ਸ਼ੋਅਰੂਮ ਸੀ, ਜਦੋਂ ਕਿ ਸ਼ੋਅਰੂਮ ਦੇ ਮਾਲਕ ਰਾਜੇਂਦਰ ਕਸ਼ਯਪ ਦਾ ਪਰਿਵਾਰ ਦੂਜੀ ਅਤੇ ਤੀਜੀ ਮੰਜਿਲ ‘ਤੇ ਰਹਿੰਦਾ ਸੀ । ਪੁਲਸ ਨੇ ਕਿਹਾ ਕਿ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਘਟਨਾ ਸਥਾਨ ਦਾ ਮੁਆਇਨਾ ਕਰਨ ਲਈ ਇੱਕ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ । ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਜਾਰੀ ਹੈ ।
Read More : ਇੰਦੌਰ ਵਿਖੇ ਭਿਆਨਕ ਅੱਗ ਲੱਗਣ ਕਾਰਨ 6 ਵਿਅਕਤੀ ਜਿੰਦਾ ਸੜੇ









