ਨਵੀਂ ਦਿੱਲੀ, 7 ਜਨਵਰੀ 2026 : ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ (Delhi Adarsh Nagar) ‘ਚ ਇਕ ਮਕਾਨ ‘ਚ ਦੇਰ ਰਾਤ ਅੱਗ ਲੱਗਣ ਕਾਰਨ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਦੇ ਇਕ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ 2 ਮੈਂਬਰਾਂ ਦੀ ਮੌਤ (Death of 2 members) ਹੋ ਗਈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।
ਰੂਮ ਹੀਟਰ ਵਿਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦਾ ਹੈ ਪੁਲਸ ਨੂੰ ਸ਼ੱਕ
ਪੁਲਸ ਨੂੰ ਸ਼ੱਕ ਹੈ ਕਿ ਰੂਮ ਹੀਟਰ ‘ਚ ‘ਸ਼ਾਰਟ ਸਰਕਟ (Short circuit) ਹੋਣ ਕਾਰਨ ਅੱਗ (Fire) ਲੱਗੀ । ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਡੀ. ਐੱਮ. ਆਰ. ਸੀ. ਦੇ ਸਹਾਇਕ ਸੈਕਸ਼ਨ ਇੰਜੀਨੀਅਰ (ਸਿਗਨਲ ਅਤੇ ਦੂਰਸੰਚਾਰ) ਅਜੇ ਵਿਮਲ (42), ਉਨ੍ਹਾਂ ਦੀ ਪਤਨੀ ਨੀਲਮ (38) ਅਤੇ ਬੇਟੀ ਜਾਨਵੀ ਵਜੋਂ ਹੋਈ ਹੈ । ਘਟਨਾ ਦੇ ਸਮੇਂ ਪਰਿਵਾਰ ਦੇ ਤਿੰਨੇ ਮੈਂਬਰ ਇਕੋ ਕਮਰੇ ‘ਚ ਸੌਂ ਰਹੇ ਸਨ ।
Read More : ਫੈਕਟਰੀ ਵਿਚ ਅੱਗ ਲੱਗਣ ਕਾਰਨ ਸਮਾਨ ਹੋਇਆ ਸੜ ਕੇ ਸੁਆਹ









