ਪਟਿਆਲਾ, 14 ਜੁਲਾਈ 2025 : ਜਿ਼ਲਾ ਪਟਿਆਲਾ ਅਧੀਨ ਆਉਂਦੇ ਸਮਾਣਾ ਸ਼ਹਿਰ ਦੇ ਅਧੀਨ ਆਉਂਦੇ ਪਿੰਡ ਕਰਹਾਲੀ ਸਾਹਿਬ (Karhali Sahib) ਵਿਖੇ ਪੁਰਾਣੀ ਰੰਜਸ਼ ਦੇ ਚਲਦਿਆਂ ਇਕ ਨੌਜਵਾਨ ਦਾ ਵਿਰੋਧੀ ਧੜੇ ਵਲੋਂ ਬੇਰਹਿਮੀ ਨਾਲ ਕ. ਤ. ਲ ਕਰ ਦਿੱਤਾ ਗਿਆ ਹੈ।
ਕੌਣ ਹੈ ਮ੍ਰਿਤਕ ਨੌਜਵਾਨ
ਪਿੰਡ ਕਰਹਾਲੀ ਸਾਹਿਬ ਦਾ ਵਸਨੀਕ ਨੌਜਵਾਨ ਜਿਸਦਾ ਪੁਰਾਣੀ ਰੰਜ਼ਸ਼ (Rage) ਦੇ ਚਲਦਿਆਂ ਕਤਲ ਕਰ ਦਿੱਤਾ ਗਿਆ ਹੈ ਦਾ ਨਾਮ ਮਨਪ੍ਰੀਤ ਹੈ ਤੇ ਉਹ 28 ਸਾਲਾਂ ਦਾ ਹੈ। ਦੱਸਣਯੋਗ ਹੈ ਕਿ ਮੌਤ ਦੇ ਘਾਟ ਉਤਰਨ ਵਾਲਾ ਮਨਪ੍ਰੀਤ ਮਾਪਿਆ ਦਾ ਇੱਕੋ ਇਕ ਪੁੱਤਰ ਸੀ।
ਪੁਲਸ ਨੇ ਮੌਕੇ ਤੇ ਪਹੁੰਚ ਕੀਤੀ ਕਾਨੂੰਨੀ ਕਾਰਵਾਈ ਸ਼ੁਰੂ
ਨੌਜਵਾਲ ਦਾ ਕਤਲ (Murder of Naujwal) ਕੀਤੇ ਜਾਣ ਦੇ ਮਾਮਲੇ ਸਬੰਧੀ ਪਤਾ ਚਲਦਿਆਂ ਹੀ ਪੁਲਸ ਵੀ ਮੌਕੇ ਤੇ ਪਹੁੰਚ ਗਈ ਤੇ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਸ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਨੌਜਵਾਨ ਦਾ ਕ. ਤ. ਲ ਕੁੱਝ ਨੌਜਵਾਨਾਂ ਨਾਲ ਚੱਲ ਰਿਹਾ ਝਗੜਾ ਸੀ ।
ਨੌਜਵਾਨ ਘੇਰ ਕੇ ਕੁੱਟ-ਕੁੱਟ ਦਿੱਤਾ ਮਾਰ
ਮਨਪ੍ਰੀਤ ਨਾਮ ਦੇ ਜਿਸ ਨੌਜਵਾਨ ਦਾ ਕੁੱਝ ਹੋਰ ਨੌਜਵਾਨਾਂ ਵਲੋਂ ਕਤਲ ਕੀਤਾ ਗਿਆ ਹੈ ਵਲੋਂ ਬੀਤੇ ਦਿਨੀਂ ਪਹਿਲਾਂ ਤੋਂ ਚੱਲ ਰਹੇ ਝਗੜੇ ਦੇ ਚਲਦਿਆਂ ਘੇਰ ਕੇ ਕੁੱਟਮਾਰ ਕਰਕੇ ਹੀ ਮਾਰ ਦਿੱਤਾ ਗਿਆ ।
Read More : ਮੋਹਾਲੀ ਪੁਲਸ ਨੇ ਅਗਵਾ ਅਤੇ ਅੰਨ੍ਹੇ ਕਤਲ ਦੇ ਮਾਮਲੇ ਨੂੰ 48 ਘੰਟਿਆਂ ਅੰਦਰ ਕੀਤਾ ਟ੍ਰੇਸ