ਗੁਰਦਾਸਪੁਰ, 19 ਨਵੰਬਰ 2025 : ਪੰਜਾਬ ਦੇ ਜਿ਼ਲਾ ਗੁਰਦਾਸਪੁਰ ਦੇ ਪਿੰਡ ਗੁੱਥੀ (Guthi village of Gurdaspur) ਵਿਚ ਇਕ ਘਰੇਲੂ ਝਗੜੇ ਦੇ ਚਲਦਿਆਂ ਇਕ ਸੁਰੱਖਿਆ ਗਾਰਡ ਨੇ ਪਤਨੀ ਅਤੇ ਸੱਸ (Wife and mother-in-law) ਦੋਹਾਂ ਨੂੰ ਹੀ ਗੋਲੀਆਂ ਮਾਰ (Shoot) ਕੇ ਮੌਤ ਦੇ ਘਾਟ ਉਤਾਰ ਦਿੱਤਾ । ਦੱਸਣਯੋਗ ਹੈ ਕਿ ਸਰਕਾਰੀ ਗਾਰਡ ਗੁਰਦੁਾਸਪੁਰ ਦੀ ਕੇਂਦਰੀ ਜੇਲ ਵਿਚ ਪ੍ਰਾਈਵੇਟ ਕੰਪਨੀ ਪੈਸਕੋ ਲਈ ਗਾਰਡ ਵਜੋਂ ਤਾਇਨਾਤ ਹੈ ।
ਕੀ ਨਾਮ ਹੈ ਗਾਰਡ ਦਾ
ਪੈਸਕੋ ਕੰਪਨੀ ਰਾਹੀਂ ਗੁਰਦਾਸਪੁਰ ਜੇਲ ਵਿਚ ਗਾਰਡ ਵਜੋਂ ਤਾਇਨਾਤ ਵਿਅਕਤੀ ਦਾ ਨਾਮ ਗੁਰਪ੍ਰੀਤ ਸਿੰਘ (Gurpreet Singh) ਹੈ ਜੋ ਆਪਣੀ ਸਰਕਾਰੀ ਏ. ਕੇ. 47 ਰਾਈਫਲ ਲੈ ਕੇ ਘਰੇ ਪਹੁੰਚਿਆ ਅਤੇ ਸਵੇਰ ਦੇ 3 ਵਜੇ ਹੀ ਉਸਨੇ ਆਪਣੀ ਅਕਵਿੰਦਰ ਕੌਰ ਅਤੇ ਸੱਸ ਗੁਰਜੀਤ ਕੌਰ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਦੋਹਾਂ ਦੀ ਹੀ ਮੌਕੇ ਤੇ ਮੌਤ ਹੋ ਗਈ।
ਗੋਲੀਆਂ ਮਾਰਨ ਤੋਂ ਬਾਅਦ ਭੱਜੇ ਗਾਰਡ ਨੇ ਆਪਣੇ ਆਪ ਨੂੰ ਵੀ ਮਾਰੀ ਗੋਲੀ
ਗੁਰਪ੍ਰੀਤ ਸਿੰਘ ਜਿਸਨੇ ਆਪਣੀ ਘਰ ਵਾਲੀ ਅਤੇ ਸੱਸ ਨੂੰ ਘਰੇਲੂ ਝਗੜੇ ਦੇ ਚਲਦਿਆਂ ਗੋਲੀਆਂ ਮਾਰ ਦਿੱਤੀਆਂ ਕਾਂਡ ਕਰਨ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਅਤੇ ਗੁਰਦਾਸਪੁਰ ਦੇ ਸਕੀਮ ਨੰਬਰ 7 ਵਿੱਚ ਸਰਕਾਰੀ ਕੁਆਰਟਰਾਂ ਵਿੱਚ ਲੁਕ ਗਿਆ । ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਮੌਕੇ ਤੇ ਪਹੁੰਚੀ ਅਤੇ ਪੂਰੀ ਇਮਾਰਤ ਨੂੰ ਘੇਰਾ ਪਾ ਲਿਆ । ਪੁਲਸ ਨੇ ਉਸਨੂੰ ਆਤਮ ਸਮਰਪਣ (Surrender) ਕਰਨ ਲਈ ਕਿਹਾ ਅਤੇ ਲਗਭਗ ਇੱਕ ਘੰਟੇ ਤੱਕ ਉਸਨੂੰ ਮਨਾਉਂਦਾ ਰਿਹਾ । ਹਾਲਾਂਕਿ ਗੁਰਪ੍ਰੀਤ ਆਪਣੇ ਫੈਸਲੇ ‘ਤੇ ਅੜਿਆ ਰਿਹਾ ਤੇ ਪੁਲਸ ਦੀ ਅਪੀਲ ਤੋਂ ਮੁਨਕਰ ਹੁੰਦਿਆਂ ਅਖੀਰ ਵਿਚ ਆਪਣੀ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਨਾਲ ਮੌਕੇ ‘ਤੇ ਹੀ ਮੌਤ ਹੋ ਗਈ ।
Read More : ਨਵੀਨ ਅਰੋੜਾ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ









