ਦੋ ਨੌਜਵਾਨਾਂ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ

0
35
Shot Fired

ਸਮਰਾਲਾ, 4 ਨਵੰਬਰ 2025 : ਲੁਧਿਆਣਾ ਦੇ ਨੇੜਲੇ ਪਿੰਡ ਮਾਣਕੀ ਵਿਖੇ ਬੀਤੀ ਰਾਤ ਦੋ ਨੌਜਵਾਨਾਂ ਤੇ ਅਣਪਛਾਤੇ ਵਿਅਕਤੀਆਂ (Unknown persons) ਵਲੋਂ ਗੋਲੀਆਂ ਚਲਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਦੋ ਨੌਜਵਾਨਾਂ ਵਿਚੋਂ ਕੌਣ ਜ਼ਖ਼ਮੀ ਤੇ ਕਿਸ ਦੀ ਹੋਈ ਮੌਤ

ਪੰਜਾਬ ਦੇ ਜਿਲਾ ਲੁਧਿਆਣਾ (Ludhiana) ਅਧੀਨ ਆਉਂਦੇ ਸਮਰਾਲਾ ਦੇ ਪਿੰਡ ਮਾਣਕੀ ਵਿਖੇ ਬੀਤੀ ਰਾਤ ਪਿੰਡ ਦੇ ਹੀ ਮੈਡੀਕਲ ਸਟੋਰ ਦੇ ਬਾਹਰ ਬੈਠੇ ਦੋ ਨੌਜਵਾਨਾਂ ’ਤੇ ਜੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ ਵਿਚੋਂ ਇਕ ਦੀ ਮੌਤ (Death of oneDeath of one) ਹੋ ਗਈ ਹੈ ਤੇ ਦੂਸਰਾ ਵਿਅਕਤੀ ਜ਼਼ਖਮੀ ਹੋਣ ਕਾਰਨ ਇਲਾਜ ਲਈ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ (23) ਵਾਸੀ ਮਾਣਕੀ ਦੀ ਮੌਤ ਹੋ ਗਈ ਹੈ ਤੇ ਧਰਮਵੀਰ ਸਿੰਘ ਜੋ ਕਿ ਪਿੰਡ ਮਾਣਕੀ ਦਾ ਰਹਿਣ ਵਾਲਾ ਹੈ ਜ਼ਖ਼ਮੀ ਹਾਲਤ ਵਿਚ ਜੇਰੇ ਇਲਾਜ ਹੈ । ਪੁਲਸ ਨੇ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚ ਕਾਰਵਾਈ ਸ਼਼ੁਰੂ ਕੀਤੀ ।

Read More : ਦਿੱਲੀ ਪੁਲਸ ਤੇ ਅਪਰਾਧੀਆਂ ਵਿਚ ਚੱਲੀਆਂ ਗੋਲੀਆਂ

LEAVE A REPLY

Please enter your comment!
Please enter your name here