ਜਲੰਧਰ, 4 ਫਰਵਰੀ 2026 : ਪੰਜਾਬ ਦੇ ਨਕੋਦਰ (Nakodar) ਖੇਤਰ ਵਿਖੇ ਜਲੰਧਰ ਦਿਹਾਤੀ ਦੀ ਪੁਲਸ ਪਾਰਟੀ (Police party) ਵਲੋਂ ਦੋ ਬਦਮਾਸ਼ਾਂ ਨੂੰ ਇਕ ਪੁਲਸ ਮੁਕਾਬਲੇ (Police encounter) ਤੋਂ ਬਾਅਦ ਕਾਬੂ ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਕੌਣ ਹਨ ਦੋਵੇਂ ਜਣੇ
ਜਲੰਧਰ ਦਿਹਾਤੀ (Jalandhar Rural) ਦੇ ਨਕੋਦਰ ਇਲਾਕੇ ਵਿਚ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ ਵਿਚ ਜੋ ਦੋ ਬਦਮਾਸ਼ਾਂ (Crooks) ਨੂੰ ਕਾਬੂ ਕੀਤਾ ਗਿਆ ਹੈ ਦੌਰਾਨ ਇੱਕ ਬਦਮਾਸ਼ ਦੀ ਲੱਤ ਵਿਚ ਗੋਲੀ ਲੱਗੀ, ਜਦੋਂ ਕਿ ਉਸਦਾ ਦੂਜਾ ਸਾਥੀ ਡਿੱਗ ਪਿਆ ਅਤੇ ਉਸਦੀ ਲੱਤ ਟੁੱਟ ਗਈ । ਪੁਲਸ ਨੇ ਦੋਵਾਂ ਜਣਿਆਂ ਨੂੰ ਹਿਰਾਸਤ ‘ਚ ਲੈ ਲਿਆ ਹੈ ।
ਪੁਲਸ ਮੁਤਾਬਕ ਫੜੇ ਗਏ ਬਦਮਾਸ਼ਾਂ ਦੀ ਪਛਾਣ ਅੰਕਿਤ ਕੁਮਾਰ ਉਰਫ਼ ਅੰਕਿਤ (ਸੀਤਾਮੜੀ, ਬਿਹਾਰ ਦਾ ਰਹਿਣ ਵਾਲਾ, ਇਸ ਸਮੇਂ ਲੁਧਿਆਣਾ ‘ਚ ਰਹਿ ਰਿਹਾ ਹੈ) ਅਤੇ ਹਰਿੰਦਰ ਗੁਪਤਾ ਉਰਫ਼ ਹਰਿੰਦਰ (ਗੋਰਖਪੁਰ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ (ਇਸ ਸਮੇਂ ਲੁਧਿਆਣਾ ਵਿਚ ਰਹਿ ਰਿਹਾ ਹੈ) ਵਜੋਂ ਹੋਈ ਹੈ । ਪੁਲਸ ਮੁਤਾਬਕ ਦੋਵੇਂ ਜਣੇ ਸ਼ਹਿਰ ਦੇ ਇੱਕ ਪ੍ਰਮੁੱਖ ਕਾਰੋਬਾਰੀ ਨੂੰ ਦੁਬਾਰਾ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ ।
ਪੁਲਸ ਨੂੰ ਮਿਲੀ ਸੀ ਦੋਹਾਂ ਦੇ ਅਪਰਾਧ ਕਰਨ ਦੀ ਸੂਚਨਾ
ਐਸ. ਐਸ. ਪੀ. ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ ਹੇਠ ਬਣਾਈ ਇੱਕ ਵਿਸ਼ੇਸ਼ ਟੀਮ ਜਿਸਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਉਕਤ ਦੋਵੇਂ ਮੁਲਜ਼ਮ ਇੱਕ ਹੋਰ ਅਪਰਾਧ ਕਰਨ ਦੇ ਇਰਾਦੇ ਨਾਲ ਇਲਾਕੇ ਵਿਚ ਘੁੰਮ ਰਹੇ ਹਨ । ਪੁਲਸ ਦੇ ਦੱਸਣ ਅਨੁਸਾਰ ਨੂਰਮਹਿਲ ਰੋਡ ‘ਤੇ ਇਕ ਪਿੰਡ ਦੇ ਫਾਟਕ ਨੇੜੇ ਇੱਕ ਬਾਈਕ ‘ਤੇ ਸਵਾਰ ਸ਼ੱਕੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ । ਜਵਾਬੀ ਕਾਰਵਾਈ ‘ਚ ਅੰਕਿਤ ਕੁਮਾਰ ਦੀ ਲੱਤ ‘ਚ ਗੋਲੀ ਲੱਗੀ, ਜਦੋਂ ਕਿ ਹਰਿੰਦਰ ਗੁਪਤਾ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਸਦੀ ਲੱਤ ਟੁੱਟ ਗਈ ।
ਕੀ ਕੀ ਮਿਲਿਆ ਦੋਹਾਂ ਦੇ ਕਬਜੇ ਵਿਚੋਂ
ਪੁਲਸ ਦੇ ਦੱਸਣ ਮੁਤਾਬਕ ਜਿਹੜੇ ਦੋਵੇਂ ਜਣੇ ਪਕੜੇ ਗਏ ਹਨ ਦੇ ਕਬਜ਼ੇ ਵਿਚੋਂ ਇੱਕ .30 ਬੋਰ ਦਾ ਪਿਸਤੌਲ ਅਤੇ ਤਿੰਨ ਜਿ਼ੰਦਾ ਕਾਰਤੂਸ (Three live cartridges) ਬਰਾਮਦ ਕੀਤੇ ਗਏ ਹਨ । ਪੁਲਸ ਨੇ ਆਖਿਆ ਹੈ ਕਿ ਮੁਲਜ਼ਮ ਸਿ਼ਕਾਇਤਕਰਤਾ ‘ਤੇ ਫਿਰੌਤੀ ਨਾ ਮਿਲਣ ਕਾਰਨ ਦੁਬਾਰਾ ਹਮਲਾ ਕਰਨ ਆਏ ਸਨ । ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਗਿਰੋਹ ਦੇ ਹੋਰ ਮੈਂਬਰਾਂ ਦਾ ਪਤਾ ਲਗਾਇਆ ਜਾ ਸਕੇ ।
Read More : ਪੁਲਸ ਤੇ ਮੁਲਜਮਾਂ ਵਿਚਕਾਰ ਹੋਇਆ ਗੁਰੂਗ੍ਰਾਮ ਵਿਖੇ ਜਬਰਦਸਤ ਮੁਕਾਬਲਾ









