ਧੋਖਾਧੜੀ ਕਰਨ ਅਤੇ ਸਮਾਨ ਕਬਜੇ ਵਿਚ ਰੱਖਣ ਦੇ ਦੋਸ਼ ਹੇਠ ਦੋ ਵਿਰੁੱਧ ਕੇਸ ਦਰਜ

0
6
cheating

ਨਾਭਾ, 22 ਜੁਲਾਈ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 316 (2), 318 (4), 61 (2) ਬੀ. ਐਨ. ਐਸ. ਤਹਿਤ ਧੋਖਾਧੜੀ ਕਰਨ ਅਤੇ ਸਮਾਨ ਕਬਜੇ ਵਿਚ ਰੱਖਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਨੋਜ ਕੁਮਾਰ ਪੁੱਤਰ ਰਾਮ ਸਰੂਪ, ਗੁਰਮੀਤ ਕੋਰ ਪਤਨੀ ਮਨੋਜ ਕੁਮਾਰ ਵਾਸੀਆਨ ਰਣਜੀਤ ਨਗਰ ਨੇੜੇ ਕੋਲਡ ਸਟੋਰ ਨਾਭਾ ਪੁਰਾਣਾ ਪਤਾ ਕ੍ਰਿਸ਼ਨਪੁਰੀ ਮੁਹੱਲਾ ਵਾਰਡ ਨੰਬਰ 12 ਨਾਭਾ ਸ਼ਾਮਲ ਹਨ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਾਜ ਰਾਣੀ ਪਤਨੀ ਵੈਦ ਰਾਮ ਪ੍ਰਤਾਪ ਵਾਸੀ ਮਕਾਨ ਨੰਬਰ1725 ਨੇੜੇ ਸਨੀ ਦੇਵ ਮੰਦਿਰ ਰਾਜਪੁਰਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਸੋਚੀ ਸਮਝੀ ਸਾਜਿਸ ਤਹਿਤ ਬੇਈਮਾਨੀ ਦੀ ਨੀਅਤ ਨਾਲ ਆਪਸੀ ਮਿਲੀਭੁਗਤ ਕਰਕੇ ਉਸਨੂੰ ਆਪਣੇ ਭਰੋਸੇ ਵਿੱਚ ਲੈ ਕੇ ਵਾਕਾ ਰਕਬਾ ਜਸਪਾਲ ਕਲੋਨੀ ਨਾਭਾ ਦੇ 200 ਵਰਗ ਗਜ ਜਗਾ ਵਿੱਚ ਬਣੇ ਮਕਾਨ ਦੀ ਰਜਿਸਟਰੀ ਵਸੀਕਾ ਨੰ. 2291 4 ਦਸੰਬਰ 2024 ਨੂੰ ਮਨੋਜ ਵੱਲੋਂ ਆਪਣੀ ਪਤਨੀ ਗੁਰਮੀਤ ਕੌਰ ਦੇ ਨਾਮ ਕਰਵਾਉਣ ਸਮੇਂ ਮਨੋਜ ਵੱਲੋਂ ਰਜਿਸਟਰੀ ਵਸੀਕਾ ਨੰ.2291 ਤੇ ਇੱਕ ਚੈੱਕ ਨੰ. 000015 ਮੁਬਲਿਗ 13 ਲੱਖ 20 ਹਜ਼ਾਰ ਉਸ ਨੂੰ ਅਦਾ ਕਰਨ ਬਾਰੇ ਦਰਸਾ ਕੇ ਮਾਲ ਮਹਿਕਮਾ ਅਤੇ ਉਸਨੂੰ ਗੁੰਮਰਾਹ ਕਰਦਿਆਂ ਇਸ ਚੈੱਕ ਰਾਹੀਂ ਉਸ ਨੂੰ ਕੋਈ ਰਕਮ ਅਦਾ ਨਾ ਕਰਕੇ ਉਸ ਪਾਸੋਂ ਧੋਖੇ ਨਾਲ ਉਕਤ ਮਕਾਨ ਦੀ ਰਜਿਸਟਰੀ ਕਰਵਾ ਕੇ ਧੋਖਾਧੜੀ (Fraud) ਕੀਤੀ ।

ਇਸ ਤੋਂ ਇਲਾਵਾ ਉਸਦੇ ਕੱਪੜੇ, ਟਰੰਕ, ਲੋਹੇ ਦੀ ਅਲਮਾਰੀ, ਰਜਾਈਆਂ, ਬਿਸਤਰੇ, ਸੋਨੇ ਦੀ ਮੁੰਦੀ, 2 ਬਾਲੀਆਂ, ਮੁਦੈਲਾ ਦੇ ਪਤੀ ਦੀ ਕਰੀਬ 2 ਤੋਲੇ ਦੀ ਚੈਨ, ਅਧਾਰ ਕਾਰਡ, ਪੈਨ ਕਾਰਡ, ਪੁਰਾਣੇ ਮਕਾਨ ਦੀ ਰਜਿਸਟਰੀ ਦੀ ਵੀ ਦੋਸ਼ੀ ਦੇ ਕਬਜੇ ਵਿੱਚ ਹੈ। ਪੁਲਸ ਵਲੋਂ 17 ਜੁਲਾਈ 2025 ਪ੍ਰਾਪਤ ਹੋਈ ਸਿ਼ਕਾਇਤ ਦੀ ਜਾਂਚ ਕਰਨ ਤੋਂ ਬਾਅਦ ਕੇਸ ਦਰਜ (case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Read More : ਲੱਖਾਂ ਰੁਪਏ ਦੀ ਧੋਖਾਧੜੀ ਕਰਨ ਤੇ ਦੋ ਵਿਰੁੱਧ ਕੇਸ ਦਰਜ

LEAVE A REPLY

Please enter your comment!
Please enter your name here