ਪਟਿਆਲਾ, 17 ਨਵੰਬਰ 2025 : ਥਾਣਾ ਤ੍ਰਿਪੜੀ (Tripuri Police Station) ਪੁਲਸ ਨੇ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹਵਾਲਾਤੀ ਵਿਰੁੱਧ ਵੱਖ-ਵੱਖ ਧਾਰਾਵਾਂ 121 (1), 115 (2), 351 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।
ਕਿਹੜੇ ਹਵਾਲਾਤੀ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਹਵਾਲਾਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਵਾਲਾਤੀ ਹਰਪਾਲ ਸਿੰਘ (Prisoner Harpal Singh) ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਧੱਲੇਵਾਲ ਥਾਣਾ ਭਿਖੀ ਜਿਲਾ ਮਾਨਸਾ ਸ਼ਾਮਲ ਹੈ ।
ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਕਾਰਵਾਈ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕਰਨੈਲ ਸਿੰਘ (Complainant Karnail Singh) (ਸਹਾਇਕ ਸੁਪਰਡੈਂਟ ਕੇਂਦਰੀ ਜੇਲ ਪਟਿਆਲਾ) ਪੁੱਤਰ ਜੀਤ ਸਿੰਘ ਵਾਸੀ ਪਿੰਡ ਲਹਿਲੀ ਜਿਲਾ ਮੋਹਾਲੀ ਨੇ ਦੱਸਿਆ ਕਿ ਉਕਤ ਹਵਾਲਾਤੀ ਜ਼ੋ ਕੇਂਦਰੀ ਜੇਲ ਪਟਿਆਲਾ ਵਿਚ ਮੁਕੱਦਮਾ ਨੰ 359 ਤਹਿਤ 1 ਦਸੰਬਰ 2024 ਦੇ ਚਲਦਿਆਂ ਐਨ. ਡੀ. ਪੀ. ਐਸ. ਐਕਟ ਤਹਿਤ ਬੰਦ ਹੈ 15 ਨਵੰਬਰ 2025 ਨੂੰ ਧੱਕੇ ਨਾਲ ਕੰਟੀਨ ਅੰਦਰ ਜਾਣ ਦੀ ਕੋਸਿ਼ਸ਼ ਕਰ ਰਿਹਾ ਸੀ ਤੇ ਜਦੋਂ ਕੰਟੀਨ ਅੰਦਰ ਮੌਜੂਦ ਵਾਰਡਰ ਵਿਸ਼ਾਲ ਨੇ ਹਵਾਲਾਤੀ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾ ਹਵਾਲਾਤੀ ਹਰਪਾਲ ਵਾਰਡਰ ਦੇ ਗਲ ਪੈ ਗਿਆ ਅਤੇ ਧਮਕੀਆਂ ਦੇਣ ਲੱਗ ਪਿਆ ।
ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿਤੀ ਹੈ ਅਗਲੇਰੀ ਕਾਰਵਾਈ
ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਵਾਰਡਰ ਅਮਰੀਕ ਸਿੰਘ (Warder Amrik Singh) ਨਾਲ ਮੌਕੇ ਤੇ ਗਿਆ ਤਾਂ ਹਰਪਾਲ ਸਿੰਘ ਨੇ ਵਾਰਡਰ ਅਮਰੀਕ ਸਿੰਘ ਕੋਲੋਂ ਡੰਡਾ ਖੋਹ ਕੇ ਉਸ ਦੇ ਹੱਥ ਤੇ ਮਾਰਿਆ, ਜਿਸ ਕਾਰਨ ਹੱਥ ਤੇ ਗੰਭੀਰ ਸੱਟ ਲੱਗੀ ਅਤੇ ਹਰਪਾਲ ਨੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।
Read More : ਹਵਾਲਾਤੀ ਦੀ ਸਿ਼ਕਾਇਤ ਤੇ ਹੋਇਆ ਹਵਾਲਾਤੀ ਤੇ ਕੇਸ ਦਰਜ









