ਫਿਰੋਜ਼ਾਬਾਦ (ਯੂ. ਪੀ.), 6 ਜਨਵਰੀ 2026 : ਫਿਰੋਜ਼ਾਬਾਦ ਸ਼ਹਿਰ (Firozabad city) ਦੇ ਉੱਤਰ ਥਾਣਾ ਖੇਤਰ ‘ਚ ਵਿੱਤੀ ਲੈਣ-ਦੇਣ ਦੇ ਵਿਵਾਦ ਵਿਚ ਆਗਰਾ ਦੇ ਇਕ ਟ੍ਰਾਂਸਪੋਰਟਰ (Transporter) ਦਾ ਉਸ ਦੇ ਹਿੱਸੇਦਾਰ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਕੁੱਟ-ਕੁੱਟ (Beating) ਕੇ ਕਥਿਤ ਤੌਰ ‘ਤੇ ਕਤਲ (Murder) ਕਰ ਦਿੱਤਾ । ਇਸ ਮਾਮਲੇ ਵਿਚ ਇਕ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਬਾਲ ਮੁਕੰਦ ਕਰਦੇ ਹਨ ਹਿੱਸੇਦਾਰੀ ਵਿਚ ਟ੍ਰਾਂਸਪੋਰਟ ਦਾ ਕੰਮ : ਵਧੀਕ ਪੁਲਸ ਸੁਪਰਡੈਂਟ
ਵਧੀਕ ਪੁਲਸ ਸੁਪਰਡੈਂਟ (Additional Superintendent of Police) (ਸ਼ਹਿਰ) ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਆਗਰਾ ਦੇ ਮਹਾਵੀਰ ਨਗਰ ਨਿਵਾਸੀ ਬਾਲਮੁਕੁੰਦ ਦੂਬੇ (50) ਹਿੱਸੇਦਾਰੀ ਵਿਚ ਟ੍ਰਾਂਸਪੋਰਟ ਦਾ ਕਾਰੋਬਾਰ ਕਰਦੇ ਸਨ। ਉਹ ਸ਼ਨੀਵਾਰ ਨੂੰ ਟਰੱਕ ’ਤੇ ਮਾਲ ਲੋਡ ਕਰ ਕੇ ਐਤਵਾਰ ਨੂੰ ਫਿਰੋਜ਼ਾਬਾਦ ਦੇ ਥਾਣਾ ਉੱਤਰ ਖੇਤਰ ਦੇ ਕਕਰਊ ਕੋਠੀ ਸਥਿਤ ਆਲ ਇੰਡੀਆ ਟ੍ਰਾਂਸਪੋਰਟ ਕੰਪਨੀ ‘ਤੇ ਆਏ ਸਨ ।
ਕੀ ਪਾਇਆ ਗਿਆ ਜਾਂਚ ਵਿਚ
ਉਨ੍ਹਾਂ ਦੱਸਿਆ ਕਿ ਜਾਂਚ ‘ਚ ਪਾਇਆ ਗਿਆ ਕਿ ਜਦੋਂ ਬਾਲਮੁਕੁੰਦ (Balmukund) ਦੂਬੇ ਟਰੱਕ ‘ਚੋਂ ਸਾਮਾਨ ਉਤਰਵਾ ਰਹੇ ਸਨ, ਉਦੋਂ ਹੀ ਉਨ੍ਹਾਂ ਦਾ ਹਿੱਸੇਦਾਰ ਗਜੇਂਦਰ ਸਿੰਘ ਆਪਣੇ ਕੁਝ ਸਾਥੀਆਂ ਨਾਲ ਉੱਥੇ ਪਹੁੰਚ ਗਿਆ । ਇਸ ਦੌਰਾਨ ਬਾਲਮੁਕੁੰਦ ਅਤੇ ਗਜੇਂਦਰ ਵਿਚਕਾਰ ਤਕਰਾਰ ਸ਼ੁਰੂ ਹੋ ਗਈ । ਦੇਖਦੇ ਹੀ ਦੇਖਦੇ ਗੱਲ ਵਧ ਗਈ ਅਤੇ ਗਜੇਂਦਰ ਤੇ ਉਸ ਦੇ ਸਾਥੀਆਂ ਨੇ ਬਾਲਮੁਕੁੰਦ ‘ਤੇ ਹਮਲਾ ਕਰ ਦਿੱਤਾ ।
Read More : ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦਾ ਹੋਇਆ ਬੇਰਹਿਮੀ ਨਾਲ ਕਤਲ









