ਤਿੰਨ ਵਿਅਕਤੀ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ

0
26
Case registered

ਪਟਿਆਲਾ, 5 ਅਗਸਤ 2025 : ਥਾਣਾ ਬਖਸ਼ੀਵਾਲਾ (Police Station Bakhshiwala) ਦੀ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਦੋ ਚੋਰੀ ਕੀਤੇ ਬਿਨਾਂ ਨੰਬਰੀ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਕੇ ਵੱਖ-ਵੱਖ ਧਾਰਾਵਾਂ 303 (2), 317 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਵੀਰਪਾਲ ਸਿੰਘ ਪੁੱਤਰ ਬੂਟਾ ਸਿੰਘ, ਤਲਵੀਰ ਸਿੰਘ ਪੁੱਤਰ ਗੱਬਰ ਸਿੰਘ ਵਾਸੀਆਨ ਬੌੜਾ ਗੇਟ ਨਾਭਾ ਥਾਣਾ ਕੋਤਵਾਲੀ ਨਾਭਾ, ਕਰਨ ਕੁਮਾਰ ਪੁੱਤਰ ਬਬਲੀ ਕੁਮਾਰ ਵਾਸੀ ਪੇ੍ਰਮ ਨਗਰ ਥਾਣਾ ਕੋਤਵਾਲੀ ਨਾਭਾ ਸ਼ਾਮਲ ਹਨ ।

 ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ

ਪੁਲਸ ਮੁਤਾਬਕ ਏ. ਐਸ. ਆਈ. ਸ਼ਮਸੇ਼ਰ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਸਪਰਿੰਗ ਫੀਲਡ ਪੈਲਸ ਕੋਲ ਮੌਜੂਦ ਸੀ ਨੂੰ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਚੋਰੀਆਂ (Thefts) ਕਰਨ ਦੇ ਆਦੀ ਹਨ ਤੇ ਵੀਰਪਾਲ ਸਿੰਘ ਅਤੇ ਤਲਵੀਰ ਸਿੰਘ ਚੋਰੀ ਕੀਤੇ 2 ਬਿਨਾ ਨੰਬਰੀ ਮੋਟਰਸਾਇਕਲਾ ਤੇ ਸਵਾਰ ਹੋ ਕੇ ਆ ਰਹੇ ਹਨ, ਜਿਸ ਤੇ ਨਾਕਾਬੰਦੀ ਦੌਰਾਨ ਜਦੋਂ ਉਪਰੋਕਤ ਵਿਅਕਤੀਆਂ ਨੂੰ ਕਾਬੂ ਕਰਕੇ 2 ਬਿਨ੍ਹਾ ਨੰਬਰੀ ਚੋਰੀ ਦੇ ਮੋਟਰਸਾਇਕਲ ਬ੍ਰਾਮਦ ਹੋਏ । ਪੁੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਮੋਹਾਲੀ ’ਚ ਵਧਿਆ ਚੋਰਾਂ ਦਾ ਆਂਤਕ , ਦਿਨ -ਦਿਹਾੜੇ ਹੋ ਰਹੀਆਂ ਚੋਰੀਆਂ

LEAVE A REPLY

Please enter your comment!
Please enter your name here