ਸਮਾਣਾ, (ਪਟਿਆਲਾ), 29 ਦਸੰਬਰ 2025 : ਜਿ਼ਲਾ ਪਟਿਆਲਾ ਅਧੀਨ ਆਉਂਦੇ ਸ਼਼ਹਿਰ ਸਮਾਣਾ ਦੇ ਪਿੰਡ ਕੁਲਾਰਾਂ (Village Kularan) ਵਿਚ ਪਤਨੀ ਨੇ ਅੱਧੀ ਰਾਤ ਵੇਲੇ ਗਲਾ ਘੁੱਟ (strangulation) ਕੇ ਆਪਣੇ ਹੀ ਪਤੀ ਦੀ ਹੱਤਿਆ (Murder of the husband) ਕਰ ਦਿੱਤੀ ਹੈ ।
ਕੌਣ ਹੈ ਮ੍ਰਿਤਕ
ਜਿਸ ਵਿਅਕਤੀ ਦੀ ਉਸਦੀ ਆਪਣੀ ਹੀ ਪਤਨੀ ਨੇ ਗਲਾ ਘੁਟ ਕੇ ਹੱਤਿਆ ਕਰ ਦਿੱਤੀ ਹੈ ਦੀ ਪਛਾਣ ਆਤਮਾ ਸਿੰਘ (Atma Singh) (38) ਵਜੋਂ ਹੋਈ ਹੈ । ਮਾਮਲੇ ਦੇ ਜਾਂਚ ਮੁਖੀ ਸਹਾਇਕ ਬਾਣਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਤਮਾ ਸਿੰਘ (38) ਦੇ ਪਿਤਾ ਹੰਸਾ ਸਿੰਘ ਅਨੁਸਾਰ ਉਸ ਦੇ ਲੜਕੇ ਦਾ ਵਿਆਹ 3 ਸਾਲ ਪਹਿਲਾਂ ਰਾਣੀ ਕੌਰ ਨਿਵਾਸੀ ਪਿੰਡ ਸ਼ਾਹਪੁਰ ਨਾਲ ਹੋਇਆ ਸੀ। ਰਾਣੀ ਕੌਰ ਦਾ ਇਹ ਦੂਜਾ ਵਿਆਹ ਸੀ ਅਤੇ ਪਹਿਲੇ ਵਿਆਹ ਤੋਂ ਉਸ ਦਾ ਇਕ ਪੁੱਤਰ ਹੈ ।
ਮ੍ਰਿਤਕ ਦੇ ਪਿਤਾ ਨੇ ਕੀ ਦੱਸੀ ਸਾਰੀ ਗੱਲਬਾਤ
ਪਿਤਾ ਅਨੁਸਾਰ ਇਲੈਕਟ੍ਰਿਕ ਆਟੋ ਰਿਕਸ਼ਾ ਚਲਾਉਣ ਵਾਲੀ ਨੂੰਹ ਰਾਣੀ ਕੌਰ ਅਕਸਰ ਉਸ ਦੇ ਪੁੱਤਰ ਨਾਲ ਝਗੜਾ ਕਰਦੀ ਰਹਿੰਦੀ ਸੀ । ਸ਼ਨਿਚਰਵਾਰ ਦੇਰ ਰਾਤ ਜਦੋਂ ਘਰ ਵਿਚੋਂ ਰੌਲਾ ਸੁਣ ਕੇ ਹੰਸਾ ਸਿੰਘ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਰਾਣੀ ਕੌਰ ਕਮਰੇ ਵਿਚ ਡਰੀ ਹੋਈ ਖੜ੍ਹੀ ਸੀ, ਜਦੋਂ ਕਿ ਉਸ ਦਾ 14 ਸਾਲਾ ਪੁੱਤਰ ਸੁੱਤਾ ਪਿਆ ਸੀ । ਜਦੋਂ ਉਸ ਨੇ ਆਤਮਾ ਸਿੰਘ ਨੂੰ ਦੇਖਿਆ ਤਾਂ ਉਹ ਮਰ ਚੁੱਕਿਆ ਸੀ । ਪਿਤਾ ਅਨੁਸਾਰ ਉਸ ਦੀ ਨੂੰਹ ਨੇ ਕਬੂਲ ਕੀਤਾ ਕਿ ਉਸ ਨੇ ਹੀ ਆਤਮਾ ਸਿੰਘ ਨੂੰ ਮਾਰਿਆ ਹੈ। ਅਧਿਕਾਰੀ ਅਨੁਸਾਰ ਪੁਲਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।
Read More : ਪਤਨੀ ਦੀ ਗਲਾ ਘੁਟ ਕੇ ਹੱਤਿਆ ਕਰਨ ਵਾਲੇ ਨੇ ਖੁਦ ਕੀਤੀ ਖੁਦਕੁਸ਼ੀ









