ਪਿਤਾ ਨੇ ਹੀ ਲੁੱਟ ਲਈ ਅਪਣੀ ਹੀ ਧੀ ਦੀ ਇਜ਼ੱਤ

0
12
Raape

ਲੁਧਿਆਣਾ, 18 ਅਕਤੂਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਥਾਣਾ ਮੇਹਰਬਾਨ (Ludhiana Police Station Meherban) ਦੇ ਇਲਾਕੇ ਵਿਚ ਇਕ ਪਿਤਾ ਵਲੋਂ ਅਪਣੀ ਹੀ ਧੀ ਨਾਲ ਜਬਰ ਜਨਾਹ (Rape) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਪੀੜ੍ਹਤ ਲੜਕੀ ਦੀ ਮਕਾਨ ਮਾਲਕਣ ਨੇ ਦੱਸੀ ਸਾਰੀ ਹਕੀਕਤ

ਪੀੜਤ ਲੜਕੀ ਦੀ ਮਕਾਨ ਮਾਲਕਣ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਪੀੜਤ ਲੜਕੀ (Victim girl) ਤੇ ਉਸ ਦਾ ਪਿਤਾ ਸਾਡੇ ਕਿਰਾਏਦਾਰ ਸਨ ਤੇ ਪੀੜਤ ਲੜਕੀ ਨੇ ਮੈਨੂੰ ਦਸਿਆ ਕਿ ਤਕਰੀਬਨ ਡੇਢ ਮਹੀਨਾ ਪਹਿਲਾਂ ਮੇਰੇ ਪਿਉ ਨੇ ਰਾਤ ਨੂੰ ਮੇਰੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ।

ਲੜਕੀ ਦੇ ਪਿਤਾ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ

ਇਸ ਤੋਂ ਬਾਅਦ ਕੁਝ ਦਿਨ ਪਹਿਲਾਂ ਵੀ ਮੇਰੇ ਪਿਉ ਨੇ ਫਿਰ ਰਾਤ ਨੂੰ ਮੇਰੇ ਨਾਲ ਜਬਰਦਸਤੀ ਕੀਤੀ ਅਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਿਆ । ਗਵਾਹ ਦੇ ਬਿਆਨ ਦੇ ਆਧਾਰ ’ਤੇ ਥਾਣਾ ਮੇਹਰਬਾਨ ਵਿਚ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ । ਮੁਲਜ਼ਮ ਦੀ ਪਹਿਚਾਣ ਰਾਮ ਚੰਦਰ ਪੁੱਤਰ ਬਿਰਜੂ ਵਾਸੀ ਪਿੰਡ ਹਰਸਿੰਘਪੁਰ ਮਜਰਾ ਪਰਸਪੁਰ ਆਰੋਰੀ ਜ਼ਿਲ੍ਹਾ ਹਰਦੋਈ ਉੱਤਰ ਪ੍ਰਦੇਸ਼ ਦੇ ਰੂਪ ਵਿਚ ਹੋਈ ਹੈ ।

Read More : ਚਲਦੀ ਕਾਰ ਵਿਚ ਨਾਬਾਲਗਾ ਨਾਲ ਜਬਰ ਜਨਾਹ

LEAVE A REPLY

Please enter your comment!
Please enter your name here