ਬਹੁ-ਕਰੋੜੀ ਡਰੱਗ ਮਾਮਲੇ ‘ਚ ਮੁਲਜ਼ਮ ਜਗਦੀਸ਼ ਭੋਲਾ ਦੇ ਪਿਤਾ ਦੀ ਹੋਈ ਮੌਤ || latest News

0
49
The father of Jagdish Bhola, the accused in the multi-crore drug case, died

ਬਹੁ-ਕਰੋੜੀ ਡਰੱਗ ਮਾਮਲੇ ‘ਚ ਮੁਲਜ਼ਮ ਜਗਦੀਸ਼ ਭੋਲਾ ਦੇ ਪਿਤਾ ਦੀ ਹੋਈ ਮੌਤ

ਬਹੁ-ਕਰੋੜੀ ਡਰੱਗ ਤਸਕਰੀ ਮਾਮਲੇ ਵਿੱਚ ਮੁਲਜ਼ਮ ਜਗਦੀਸ਼ ਭੋਲਾ ਦੇ ਪਿਤਾ ਬਲਛਿੰਦਰ ਸਿੰਘ ਦੀ ਮੌਤ ਹੋ ਗਈ ਹੈ। ਜਿਨ੍ਹਾਂ ਦਾ ਅੰਤਿਮ ਸਸਕਾਰ ਅੱਜ ਗਿੱਦੜਬਾਹਾ ਦੇ ਨਜ਼ਦੀਕੀ ਪਿੰਡ ਰਾਏ ਕੇ ਕਲਾਂ ਵਿਖੇ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਜਗਦੀਸ਼ ਭੋਲੇ ਦੇ ਪਿਤਾ ਲੰਬੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਿਤ ਸੀ ਜੋ ਕਿ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਭਰਤੀ ਸਨ। ਇਸਦੇ ਲਈ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਭੋਲਾ ਨੂੰ ਪਿਤਾ ਦੀਆਂ ਅੰਤਿਮ ਰਸਮਾਂ ਲਈ 5 ਘੰਟਿਆਂ ਲਈ ਛੁੱਟੀ ਦੇ ਦਿੱਤੀ ਹੈ। ਭੋਲਾ ਪੁਲਿਸ ਕਸਟੱਡੀ ਵਿੱਚ ਰਾਏ ਕੇ ਕਲਾਂ ਪਿੰਡ ਪਹੁੰਚਣਗੇ।

ਡਰੱਗ ਤਸਕਰੀ ਮਾਮਲੇ ਨਾਲ ਜੁੜੇ ਕੇਸ ਦੀ ਸੁਣਵਾਈ ਅੱਜ

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਿਤਾ ਦਾ ਦੇਹਾਂਤ 24 ਜੁਲਾਈ ਨੂੰ ਹੋਇਆ ਸੀ, ਜਦਕਿ ਉਨ੍ਹਾਂ ਦੀ ਮਾਂ ਦਾ ਦਿਹਾਂਤ ਇੱਕ ਮਹੀਨਾ ਪਹਿਲਾਂ 9 ਤਰੀਕ ਨੂੰ ਹੋ ਗਿਆ ਸੀ। ਉੱਥੇ ਹੀ ਅੱਜ ਡਰੱਗ ਤਸਕਰੀ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਵੀ ਸੁਣਵਾਈ ਹੈ। ਕੋਰਟ ਵੱਲੋਂ ਜਲਦ ਹੀ ਇਸ ਮਾਮਲੇ ਵਿੱਚ ਫੈਸਲਾ ਸੁਣਾਇਆ ਜਾ ਸਕਦਾ ਹੈ।

ਪਿਤਾ ਦਾ 24 ਜੁਲਾਈ ਨੂੰ ਹੋ ਗਿਆ ਸੀ ਦਿਹਾਂਤ

ਮਿਲੀ ਜਾਣਕਾਰੀ ਅਨੁਸਾਰ ਜਗਦੀਸ਼ ਭੋਲਾ ਦੇ ਪਿਤਾ ਦਾ 24 ਜੁਲਾਈ ਨੂੰ ਦਿਹਾਂਤ ਹੋ ਗਿਆ ਸੀ। ਇਸਦੇ ਬਾਅਦ ਉਨ੍ਹਾਂ ਦੇ ਵਕੀਲਾਂ ਵੱਲੋਂ CBI ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਭੋਲਾ ਦਾ ਆਪਣੇ ਪਿਤਾ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਣਾ ਜ਼ਰੂਰੀ ਹੈ। ਜਿਸ ਦੇ ਬਾਅਦ ਉਨ੍ਹਾਂ ਨੂੰ ਅੰਤਿਮ ਰਸਮਾਂ ਲਈ ਛੁੱਟੀ ਦਿੱਤੀ ਗਈ ਹੈ।

LEAVE A REPLY

Please enter your comment!
Please enter your name here