ਗੱਡੀ ‘ਚ ਅੱਧਾ ਕਿੱਲੋ ਹੈਰੋਇਨ ਲੈ ਕੇ ਘੁੰਮ ਰਿਹਾ ਕਾਂਸਟੇਬਲ ਕਾਬੂ || Punjab News

0
44
The constable who was traveling with half a kilo of heroin in the vehicle was arrested

ਗੱਡੀ ‘ਚ ਅੱਧਾ ਕਿੱਲੋ ਹੈਰੋਇਨ ਲੈ ਕੇ ਘੁੰਮ ਰਿਹਾ ਕਾਂਸਟੇਬਲ ਕਾਬੂ

ਪੰਜਾਬ ਵਿੱਚ ਇੱਕ ਪਾਸੇ ਜਿੱਥੇ ਨਸ਼ਾ ਦਿਨ -ਪ੍ਰਤੀਦਿਨ ਵੱਧਦਾ ਹੀ ਜਾ ਰਿਹਾ ਹੈ ਉੱਥੇ ਹੀ ਪੁਲਿਸ ਵੱਲੋਂ ਵੀ ਕਾਫੀ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਅਜਿਹਾ ਹੀ ਇਕ ਹੋਰ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਵਿਅਕਤੀ ਅਤੇ ਉਸਦੀ ਮਹਿਲਾ ਸਾਥੀ ਨੂੰ ਅੱਧਾ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ |

ਅੱਧਾ ਕਿਲੋ ਹੈਰੋਇਨ ਕੀਤੀ ਗਈ ਬਰਾਮਦ

ਮਿਲੀ ਜਾਣਕਾਰੀ ਅਨੁਸਾਰ STF ਵੱਲੋਂ ਗੁਪਤ ਸੂਚਨਾ ਮਿਲੀ ਸੀ ਕਿ ਗੁਰਮੀਤ ਸਿੰਘ ਜੋ ਫਰੀਦਕੋਟ ਥਾਣਾ ਸਿਟੀ ‘ਚ ਬਤੌਰ ਸਿਪਾਹੀ ਤੈਨਾਤ ਹੈ ਅਤੇ ਆਪਣੀ ਇੱਕ ਸਾਥਣ ਨਾਲ ਮੋਹਾਲੀ ਵਿਖੇ ਹੈਰੋਇਨ ਦੀ ਸਪਲਾਈ ਦੇਣ ਪਹੁੰਚਿਆ ਹੈ | ਜਿਸਦੇ ਚੱਲਦਿਆਂ STF ਵੱਲੋਂ ਉਹਨਾਂ ਨੂੰ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ | ਜਿਨ੍ਹਾਂ ਕੋਲੋ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : ਯੂਪੀ ‘ਚ ਵੱਡਾ ਟ੍ਰੇਨ ਹਾਦਸਾ , ਪਟਰੀ ਤੋਂ ਉਤਰੀ ਡਿਬਰੂਗੜ੍ਹ ਟ੍ਰੇਨ , 5 ਦੀ ਹੋਈ ਮੌਤ

ਪਹਿਲਾ ਵੀ ਕਰੀਬ 7 ਮਾਮਲੇ ਦਰਜ

ਇਸ ਸਬੰਧੀ ਡੀਐਸਪੀ ਇਕਬਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕੇ STF ਵੱਲੋਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਿਪਾਹੀ ਗੁਰਮੀਤ ਸਿੰਘ ਅਤੇ ਉਸਦੀ ਸਾਥਣ ਨਵਦੀਪ ਕੌਰ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈਂ । ਉਨ੍ਹਾਂ ਦੱਸਿਆ ਕਿ ਸਿਪਾਹੀ ਗੁਰਮੀਤ ਸਿੰਘ ਖਿਲਾਫ ਦੋ ਮਾਮਲੇ ਦਰਜ ਸਨ , ਜਿਸ ‘ਚ ਇੱਕ ਵਿਜੀਲੈਂਸ ਵੱਲੋਂ ਦਰਜ ਮਾਮਲਾ ਖਾਰਜ ਹੋ ਚੁਕਾ ਹੈ ਅਤੇ ਉਸਦੀ ਸਾਥਣ ਨਵਦੀਪ ਕੌਰ ਖਿਲਾਫ ਪਹਿਲਾ ਵੀ ਕਰੀਬ 7 ਮਾਮਲੇ ਦਰਜ ਹਨ ।ਉਨ੍ਹਾਂ ਕਿਹਾ ਕਿ STF ਵੱਲੋਂ ਜਿਸ ਤਰਾਂ ਦੇ ਨਿਰਦੇਸ਼ ਹੋਣਗੇ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ।

 

 

 

LEAVE A REPLY

Please enter your comment!
Please enter your name here