ਅਲੀਗੜ੍ਹ ਮੁਸਲਿਮ ਯੂਨੀਵਰਸਿਟੀ `ਚ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ

0
25
Rao Ali Danish

ਉਤਰ ਪ੍ਰਦੇਸ਼, (ਅਲੀਗੜ੍ਹ), 26 ਦਸੰਬਰ 2025 : ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (Aligarh Muslim University) (ਏ. ਐੱਮ. ਯੂ.) ਕੰਪਲੈਕਸ `ਚ ਬੁੱਧਵਾਰ ਰਾਤ ਘੁੰਮ ਰਹੇ ਇਕ ਸਕੂਲ ਅਧਿਆਪਕ (School teacher) ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ । ਪੁਲਸ ਨੇ ਹਮਲਾਵਰਾਂ ਦੀ ਤਲਾਸ਼ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ ।

ਸਹਿਕਰਮੀਆਂ ਨਾਲ ਘੁੰਮ ਰਹੇ ਸਨ ਅਧਿਆਪਕ ਰਾਓ ਦਾਨਿਸ਼ ਅਲੀ ਜਦੋਂ ਹਮਲਾਵਰਾਂ ਨੇ ਗੋਲੀ ਚਲਾਈ

ਪੁਲਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਅਨੁਸਾਰ ਮ੍ਰਿਤਕ ਦੀ ਪਛਾਣ ਏ. ਐੱਮ. ਯੂ. ਨਾਲ ਜੁੜੇ ਏ. ਬੀ. ਕੇ. ਯੂਨੀਅਨ ਹਾਈ ਸਕੂਲ ਦੇ ਅਧਿਆਪਕ ਰਾਓ ਦਾਨਿਸ਼ ਅਲੀ (Rao Danish Ali) ਵਜੋਂ ਹੋਈ ਹੈ । ਏ. ਐੱਮ. ਯੂ. ਦੇ ਪ੍ਰਾਕਟਰ ਪ੍ਰੋ. ਮੁਹੰਮਦ ਵਸੀਮ ਅਲੀ ਨੂੰ ਦੱਸਿਆ ਕਿ ਬੁੱਧਵਾਰ ਰਾਤ ਖਾਣਾ ਖਾਣ ਤੋਂ ਬਾਅਦ ਦਾਨਿਸ਼ ਅਲੀ ਆਪਣੇ 2 ਸਹਿ-ਕਰਮਚਾਰੀਆਂ ਨਾਲ ਕੈਨੇਡੀ ਆਡੀਟੋਰੀਅਮ ਕੋਲ ਘੁੰਮ ਰਹੇ ਸਨ । ਇਸ ਦੌਰਾਨ ਕੁਝ ਨਕਾਬਪੋਸ਼ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ, ਉਨ੍ਹਾਂ ਨਾਲ ਥੋੜ੍ਹੀ ਦੇਰ ਗੱਲਬਾਤ ਕੀਤੀ ਅਤੇ ਫਿਰ ਬੇਹੱਦ ਨੇੜਿਓਂ ਉਨ੍ਹਾਂ `ਤੇ ਗੋਲੀ ਚਲਾ ਦਿੱਤੀ । ਉਨ੍ਹਾਂ ਦੇ ਨਾਲ ਮੌਜੂਦ ਸਹਿ-ਕਰਮਚਾਰੀਆਂ ਨੇ ਪੁਲਸ ਨੂੰ ਦੱਸਿਆ ਕਿ ਗੋਲੀਬਾਰੀ ਤੋਂ ਪਹਿਲਾਂ ਕੁਝ ਤੂੰ ਤੂੰ-ਮੈਂ ਮੈਂ ਵੀ ਹੋਈ ਸੀ ।

ਕਤਲ ਕਰਨ ਦਾ ਕਾਰਨ ਹਾਲੇ ਤੱਕ ਨਹੀਂ ਹੋ ਸਕਿਆ ਸਪੱਸ਼ਟ : ਐਸ. ਐਸ. ਪੀ.

ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਨੀਰਜ ਕੁਮਾਰ ਨੇ ਦੱਸਿਆ ਕਿ ਆਸਪਾਸ ਦੇ ਇਲਾਕਿਆਂ ਦੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਛੇਤੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ । ਦਾਨਿਸ਼ ਦੇ ਸਹੁਰਾ ਮੁਹੰਮਦ ਉੱਲਾਹ ਚੌਧਰੀ ਮੁਰਾਦਾਬਾਦ ਦੀ ਠਾਕੁਰਦੁਆਰਾ ਸੀਟ ਤੋਂ ਵਿਧਾਇਕ ਰਹੇ ਹਨ । ਹੱਤਿਆ ਦੀ ਵਜ੍ਹਾ ਅਜੇ ਸਪੱਸ਼ਟ ਨਹੀਂ ਹੋ ਸਕੀ ਹੈ ।

Read More : ਗਾਜ਼ੀਆਬਾਦ `ਚ ਨਾਬਾਲਗ ਨੇ ਦੁੱਧ ਦੇ ਵਪਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

LEAVE A REPLY

Please enter your comment!
Please enter your name here