ਪੜ੍ਹਾਈ ਕਰ ਰਹੇ ਵਿਦਿਆਰਥੀ ਦਾ ਗੋਲੀ ਮਾਰ ਕੇ ਕੀਤਾ ਕਤਲ

0
11
Rajveer Khera

ਲੁਧਿਆਣਾ, 24 ਜਨਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਦੇ ਪਿੰਡ ਤਲਵਾੜਾ ਵਿਖੇ ਇਕ ਪੜ੍ਹਾਈ ਕਰ ਰਹੇ ਨੌਜਵਾਨ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਦਿਆਰਥੀ ਜਿਸਦਾ ਕਤਲ ਕਰ ਦਿੱਤਾ ਗਿਆ

ਪ੍ਰਾਪਤ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਤਲਵਾੜਾ ਪਿੰਡ ਨੇੜੇ ਇੱਕ ਐਮ. ਬੀ. ਏ. ਕਰ ਰਹੇ ਜਿਸ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਦਾ ਨਾਮ ਰਾਜਵੀਰ ਸਿੰਘ ਖਹਿਰਾ ਹੈ । ਜਿਸ ਵਿਅਕਤੀ ਨੇ ਵਿਦਿਆਰਥੀ ਤੇ ਗੋਲੀ ਚਲਾਈ ਤਾਂ ਉਹ ਸਿੱਧਾ ਉਸਦੇ ਪੇਟ ‘ਚ ਗੋਲੀ ਲੱਗੀ ਸੀ । ਹਮਲਾਵਰ ਗੋਲੀਬਾਰੀ ਤੋਂ ਬਾਅਦ ਭੱਜ ਗਿਆ ਪਰ ਨੇੜਲੇ ਲੋਕਾਂ ਨੇ ਨੌਜਵਾਨ ਨੂੰ ਸੜਕ ‘ਤੇ ਖੂਨ ਨਾਲ ਲੱਥਪੱਥ ਪਿਆ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ ।

ਥਾਣੇ ਦੇ ਐਸ. ਐਚ. ਓ. ਨੇ ਕੀਤੀ ਪੁਸ਼ਟੀ

ਜਿਸ ਥਾਂ ਤੇ ਕਤਲ ਹੋਇਆ ਵਾਲੀ ਥਾਂ ਜਿਸ ਥਾਣੇ ਦੇ ਅਧੀਨ ਆਉਂਦੀ ਹੈ ਪੀ. ਏ. ਯੂ. ਥਾਣੇ ਦੇ ਐਸ. ਐਚ. ਓ. (S. H. O.) ਵਿਜੇ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਲਵਾੜਾ ਪਿੰਡ ਦੇ ਵਸਨੀਕਾਂ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਇੱਕ ਨੌਜਵਾਨ ਸੜਕ ‘ਤੇ ਖੂਨ ਨਾਲ ਲੱਥਪੱਥ ਪਿਆ ਹੈ, ਜਿਸਨੂੰ ਗੋਲੀ ਲੱਗੀ ਹੈ । ਹਮਲਾਵਰ ਭੱਜ ਗਏ ਸਨ । ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਨੌਜਵਾਨ ਨੂੰ ਡੀ. ਐਮ. ਸੀ. ਹਸਪਤਾਲ (D. M. C. Hospital) ‘ਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।

ਪਰਿਵਾਰਕ ਮੈਂਬਰਾਂ ਨੇ ਲਗਾਇਆ ਕਤਲ ਦਾ ਦੋਸ਼ ਰਾਜਵੀਰ ਦੇ ਦੋਸਤ ‘ਤੇ

ਸੂਚਨਾ ਮਿਲਣ ‘ਤੇ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਰਾਜਵੀਰ ਦੇ ਕਤਲ ਦਾ ਦੋਸ਼ ਉਸਦੇ ਦੋਸਤ ‘ਤੇ ਲਗਾਉਂਦਿਆਂ ਕਿਹਾ ਕਿ ਨੌਜਵਾਨ ਉਸਨੂੰ ਘਰੋਂ ਬੁਲਾ ਕੇ ਲੈ ਗਿਆ ਸੀ ਤੇ ਫਿਰ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ । ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਪੋਸਟਮਾਰਟਮ (Postmortem) ਅੱਜ ਕੀਤਾ ਜਾਵੇਗਾ । ਇਸ ਦੌਰਾਨ ਪੁਲਸ ਨੇ ਪਰਿਵਾਰ ਦੀ ਸਿ਼ਕਾਇਤ ‘ਤੇ ਨੌਜਵਾਨ ਦੇ ਦੋਸਤ ਵਿਰੁੱਧ ਕੇਸ ਦਰਜ ਕਰ ਲਿਆ ਹੈ । ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

Read More : ਭਰਾਵਾਂ ਦੀ ਆਪਸੀ ਤਕਰਾਰ ਕਾਰਨ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ

LEAVE A REPLY

Please enter your comment!
Please enter your name here