ਰੋਲ ਨੰਬਰ ਲੈਣ ਲਈ ਵਿਦਿਆਰਥਣ ਨੇ ਕੀਤੀ ਕਲਾਸ ਰੂਮ ਵਿਚ ਹੀ ਖੁਦਕੁਸ਼ੀ

0
30
Suicide

ਜਲੰਧਰ, 2 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਪਿੰਡ ਨੂਰਪਰ ਵਿਚ ਇਕ ਸਕੂਲ ਵਿਦਿਆਰਥਣ ਵਲੋਂ ਕਲਾਸ ਰੂਮ ਵਿਚ ਹੀ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨਵੀਂ ਜਮਾਤ ਦੀ ਵਿਦਿਆਰਥਣ ਦਾ ਖੁਦਕੁਸ਼ੀ ਕਰਨ ਵਾਲੀ ਲੜਕੀ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਪਿੰਡ ਨੂਰਪੁਰਾ (Village Noorpura) ਵਿਖੇ ਜੋ ਇਕ ਸਰਕਾਰੀ ਸਕੂਲ ਵਿਚ ਵਿਦਿਆਰਥਣ ਵਲੋਂ ਕਲਾਸ ਰੂਮ ਵਿਚ ਹੀ ਖੁਦਕੁਸ਼ੀ ਕਰ ਲਈ ਗਈ ਹੈ 12ਵੀਂ ਜਮਾਤ ਦੀ ਵਿਦਿਆਰਥਣ ਹੈ ਤੇੇ ਉਸਦਾ ਨਾਮ ਖੁਸ਼ਪ੍ਰੀਤ ਕੌਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਖ਼ੁਸ਼ਪ੍ਰੀਤ ਸਵੇਰੇ ਸਕੂਲ ਵਿਚ ਰੋਲ ਨੰਬਰ ਲੈਣ ਗਈ ਸੀ ।

ਕੀ ਕਾਰਨ ਰਿਹਾ ਖੁਦਕੁਸ਼ੀ ਕੀਤੇ ਜਾਣ ਦਾ

ਜਾਣਕਾਰੀ ਅਨੁਸਾਰ ਜਦੋਂ ਵਿਦਿਆਰਥਣ (Student) ਸਕੂਲ ਵਿਚ ਰੋਲ ਨੰਬਰ ਲੈਣ ਗਈ ਹੋਈ ਸੀ ਤਾਂ ਇਸ ਦੌਰਾਨ ਇਕ ਅਧਿਆਪਕਾ ਵੱਲੋਂ ਉਸ ਉਪਰ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਅਤੇ ਫਿਰ ਉਸ ਦੇ ਮਾਪਿਆਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਵੱਲੋਂ ਪੈਸੇ ਚੋਰੀ ਕੀਤੇ ਗਏ ਹਨ । ਇਸ ਦੇ ਠੀਕ 15 ਮਿੰਟਾਂ ਬਾਅਦ ਫਿਰ ਦੁਬਾਰਾ ਅਧਿਆਪਕਾ ਨੇ ਫੋਨ ਕਰਕੇ ਕਿਹਾ ਕਿ ਖ਼ੁਸ਼ਪ੍ਰੀਤ ਵੱਲੋਂ ਪੈਸੇ ਚੋਰੀ ਨਹੀਂ ਕੀਤੇ ਗਏ ਹਨ ਅਤੇ ਜਿਸ ਕੁੜੀ ਨੇ ਪੈਸੇ ਚੋਰੀ ਕੀਤੇ ਸਨ ਉਸ ਨੂੰ ਫੜ ਲਿਆ ਹੈ । ਇਸ ਘਟਨਾ ਮਗਰੋਂ ਖੁਸ਼ਪ੍ਰੀਤ ਕੌਰ ਦੀ ਲਾਸ਼ ਫਾਹੇ ਨਾਲ ਲਟਕਦੀ ਹੋਈ ਕਲਾਸ ਰੂਮ ਵਿਚੋਂ ਬਰਾਮਦ ਕੀਤੀ ਗਈ ।

ਕੀ ਦੱਸਿਆ ਵਿਦਿਆਰਥਣ ਦੇ ਮਾਪਿਆਂ ਨੇ

ਵਿਦਿਆਰਥਣ ਦੇ ਮਾਪਿਆਂ ਨੇ ਦੱਸਿਆ ਕਿ ਸਕੂਲ ਤੋਂ ਫੋਨ ਕਰਕੇ ਦੱਸਿਆ ਗਿਆ ਕਿ ਖ਼ੁਸ਼ਪ੍ਰੀਤ ਨੇ ਖ਼ੁਦਕੁਸ਼ੀ ਕਰ ਲਈ ਹੈ ਜਦਕਿ ਮਾਪਿਆਂ ਦਾ ਕਹਿਣਾ ਹੈ ਕਿ ਕੁਝ ਉਨ੍ਹਾਂ ਦੀ ਕੁੜੀ `ਤੇ ਕਿਸੇ ਤਰ੍ਹਾਂ ਦਾ ਦਬਾਅ ਪਾਇਆ ਗਿਆ ਸੀ । ਖ਼ੁਸ਼ਪ੍ਰੀਤ ਦੇ ਪਿਤਾ ਵੱਲੋਂ ਜਿਥੇ ਕੁੜੀ ਦਾ ਕਤਲ ਹੋਣ ਦੇ ਇਲਜ਼ਾਮ ਲਾਏ ਗਏ ਹਨ, ਉਥੇ ਹੀ ਸਟਾਫ਼ ਨੇ ਕੁੜੀ ਦੇ ਪਰਿਵਾਰ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ । ਘਟਨਾ ਦੀ ਸੂਚਨਾ ਮਿਲਦਿਆਂ ਹੀ ਮਕਸੂਦਾਂ ਪੁਲਸ ਥਾਣੇ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਪੁਲਸ ਅਧਿਕਾਰੀਆਂ (Police officers) ਦਾ ਕਹਿਣਾ ਹੈ ਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ (Postmortem report) ਅਤੇ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ।

Read More : ਧੀ ਦੇ ਵਿਆਹ ਲਈ ਛੁੱਟੀ ਨਾ ਮਿਲਣ ਕਾਰਨ ਬੀ. ਐੱਲ. ਓ. ਨੇ ਕੀਤੀ ਖੁਦਕੁਸ਼ੀ

LEAVE A REPLY

Please enter your comment!
Please enter your name here