ਗਾਜ਼ੀਆਬਾਦ, 24 ਨਵੰਬਰ 2025 : ਫੈਂਟੇਸੀ ਗੇਮਿੰਗ ਐਪ (Fantasy Gaming App) ਰੀਅਲ 11 ਦੇ ਪੇਮੈਂਟ ਗੇਟਵੇ ਨੂੰ ਹੈਕ ਕਰ ਕੇ ਪੱਛਮੀ ਬੰਗਾਲ ਦੇ ਇਕ ਬੀ. ਟੈੱਕ ਵਿਦਿਆਰਥੀ ਨੇ 1 ਕਰੋੜ ਰੁਪਏ ਤੋਂ ਵੱਧ ਦੀ ਸਾਈਬਰ ਠੱਗੀ (Cyber fraud) ਨੂੰ ਅੰਜਾਮ ਦੇ ਦਿੱਤਾ । ਸਿਲੀਗੁੜੀ ਇੰਸਟੀਚਿਊਟ ਆਫ ਟੈਕਨਾਲੋਜੀ `ਚ ਕੰਪਿਊਟਰ ਸਾਇੰਸ `ਚ ਬੀ. ਟੈੱਕ ਕਰ ਰਹੇ ਮੁਲਜ਼ਮ ਉਤਸਵ ਮੰਡਲ (24) ਨੂੰ ਗਾਜ਼ੀਆਬਾਦ ਸਾਈਬਰ ਕ੍ਰਾਈਮ (Ghaziabad Cyber Crime) ਥਾਣੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ 25 ਲੱਖ ਰੁਪਏ ਅਤੇ ਇਕ ਮੋਬਾਈਲ ਫੋਨ ਬਰਾਮਦ ਹੋਇਆ ਹੈ ।
ਇਕ ਰੁਪਇਆ ਪਾ ਕੇ ਕੱਢ ਲੈਂਦਾ ਸੀ 2000 ਰੁਪਏ
ਪੁਲਸ ਅਨੁਸਾਰ, ਉਤਸਵ ਐਪ ਦੇ ਵਾਲੇਟ ਸਿਸਟਮ `ਚ ਛੇੜਛਾੜ ਕਰ ਕੇ ਇਕ ਰੁਪਇਆ ਪਾ ਕੇ 2000 ਰੁਪਏ ਤੱਕ ਵਿਖਾ ਦਿੰਦਾ ਸੀ । ਉਹ ਇਹ ਰਕਮ ਆਪਣੇ ਲਿੰਕਡ ਬੈਂਕ ਅਕਾਊਂਟ `ਚ ਟਰਾਂਸਫਰ ਕਰ ਲੈਂਦਾ ਸੀ । ਇਸ ਤਰੀਕੇ ਨਾਲ ਉਸ ਨੇ 20 ਬੈਂਕਾਂ `ਚ ਕੁੱਲ 1 ਕਰੋੜ 1 ਲੱਖ 14 ਹਜ਼ਾਰ 95 ਰੁਪਏ ਇਕੱਠੇ ਕਰ ਲਏ ਸਨ । ਫੈਂਟੇਸੀ ਗੇਮਿੰਗ ਐਪਸ `ਚ ਯੂਜ਼ਰ ਅਸਲੀ ਖਿਡਾਰੀਆਂ ਦੇ ਆਧਾਰ `ਤੇ ਆਪਣੀ ਵਰਚੁਅਲ ਟੀਮ ਬਣਾਉਂਦੇ ਹਨ ਅਤੇ ਖਿਡਾਰੀਆਂ ਦੇ ਪ੍ਰਦਰਸ਼ਨ ਅਨੁਸਾਰ ਪੈਸੇ ਜਿੱਤਦੇ ਹਨ । ਹੁਨਰ ਆਧਾਰਿਤ ਇਨ੍ਹਾਂ ਐਪਸ `ਚ ਗਲਤ ਵਰਤੋਂ `ਤੇ ਆਰਥਿਕ ਧੋਖਾਦੇਹੀ (Financial fraud) ਦਾ ਖਦਸ਼ਾ ਵੀ ਰਹਿੰਦਾ ਹੈ ।
Read More : ਸਾਈਬਰ ਕ੍ਰਾਈਮ ਦੀ ਟੀਮ ਨੇ ਠੱਗੀ ਮਾਰਨ ਵਾਲੇ ਨੌਜਵਾਨ ਲਏ ਹਿਰਾਸਤ ‘ਚ









