ਹਰਿਆਣਾ ਦੇ ਪਿੰਡ ਅਹਿਮਦਪੁਰ ਦਾਰੇਵਾਲਾ ਵਿਖੇ ਪੁੱਤਰ ਨੇ ਕੀਤਾ ਪਿਤਾ ਦਾ ਕਤਲ

0
27
Murder

ਹਰਿਆਣਾ, 7 ਅਪ੍ਰੈਲ 2026 : ਹਰਿਆਣਾ (Haryana) ਸੂੁਬੇ ਦੇ ਜਿਲਾ ਸਿਰਸਾ ਦੇ ਡੱਬਵਾਲੀ ਦੇ ਪਿੰਡ ਅਹਿਮਦਪੁਰ ਦਾਰੇਵਾਲਾ ਵਿਖੇ ਇਕ ਪੁੱਤਰ ਵਲੋਂ ਹੀ ਆਪਣੇ ਪਿਤਾ ਦਾ ਕਤਲ (Murder) ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਕਾਰਨ ਰਿਹਾ ਪੁੱਤਰ ਵਲੋਂ ਅਜਿਹਾ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਜੋ ਹਰਿਆਣਾ ਦੇ ਜਿਲਾ ਸਿਰਸਾ (Sirsa District) ਵਿਚ ਪੈਂਦੇ ਖੇਤਰ ਡੱਬਵਾਲੀ ਦੇ ਪਿੰਡ ਅਹਿਮਦਪੁਰ ਦਾਰੇਵਾਲਾ ਵਿਖੇ ਇਕ ਪੱਤਰ ਵਲੋਂ ਆਪਣੇ ਪਿਤਾ ਦਾ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ ਗਿਆ ਹੈ ਦੇ ਮਾਮਲੇ ਵਿਚ ਪੁਲਸ ਨੇ ਕਤਲ ਕਰਨ ਵਾਲੇ ਵਿਅਕਤੀ ਅਤੇ ਉਸਦੇ ਸਾਥੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ (Case registered) ਕੀਤਾ ਗਿਆ ਹੈ । ਜਾਣਕਾਰੀ ਅਨੁਸਾਰ ਕਤਲ ਕਰਨ ਵਾਲਾ ਵਿਅਕਤੀ ਆਪਣੇ ਪਿਤਾ ਤੋਂ ਆਪਣੀ ਭੈਣ ਅਤੇ ਇਕ ਹੋਰ ਭਰਾ ਦੇ ਹਿੱਸੇ ਦੀ ਜਮੀਨ ਵੀ ਆਪਣੇ ਨਾਮ ਕਰਵਾਉਣਾ ਚਾਹੰੁਦਾ ਸੀ ।

ਕੌਣ ਹੈ ਇਹ ਵਿਅਕਤੀ ਜਿਸਨੇ ਕਰ ਦਿੱਤਾ ਕਤਲ

ਸੂਚਨਾ ਮੁਤਾਬਕ ਜੋ ਪਿੰਡ ਅਹਿਮਦਪੁਰ ਦਾਰੇਵਾਲਾ ਵਿਖੇ ਇਕ ਵਿਅਕਤੀ ਨੇ ਆਪਣੇ ਪਿਤਾ ਦਾ ਜਮੀਨ ਦੀ ਵੰਡ ਨੂੰ ਲੈ ਕੇ ਕਤਲ ਕਰ ਦਿੱਤਾ ਹੈ ਦਾ ਨਾਮ ਰਾਮ ਸਿੰਘ ਹੈ ਜਿਸਦਾ ਕਤਲ ਕੀਤਾ ਗਿਆ ਹੈ ਉਸਦਾ ਨਾਮ ਜਸਵੰਤ ਸਿੰਘ ਹੈ । ਜਿਨ੍ਹਾਂ ਦੀ ਉਮਰ 65 ਸਾਲ ਦੇ ਕਰੀਬ ਹੈ । ਦੱਸਣੱਯੋਗ ਹੈਕਿ ਫਿਲਹਾਲ ਮੁਲਜ਼ਮ ਰਾਮ ਸਿੰਘ ਇਸ ਸਮੇਂ ਆਪਣੇ ਸਾਥੀਆਂ ਸਮੇਤ ਫਰਾਰ ਹੈ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here