ਬਠਿੰਡਾ, 6 ਮਾਰਚ 2026 : ਪੰਜਾਬ ਦੇ ਸ਼ਹਿਰ ਬਠਿੰਡਾ (Bathinda) ਦੇ ਜੋਗੀ ਨਗਰ ਵਿਖੇ ਛੁੱਟੀ ਤੇ ਆਏ ਇਕ ਫੌਜੀ ਵਲੋਂ ਆਪਣੇ ਹੀ ਮਾਪਿਆਂ ਨੂੰ ਗੋਲੀ ਮਾਰਨ (shoot) ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਕਾਰਨ ਰਿਹਾ ਫੌਜੀ ਵਲੋਂ ਅਜਿਹਾ ਕੀਤੇ ਜਾਣ ਦਾ
ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਜੋਗੀ ਨਗਰ ਵਿੱਚ ਛੁੱਟੀ ‘ਤੇ ਆਏ ਇੱਕ ਮਾਨਸਿਕ ਤੌਰ ‘ਤੇ ਪ੍ਰੇਸ਼ਾਨ (Mentally disturbed) ਫ਼ੌਜੀ ਨੇ ਆਪਣੇ ਹੀ ਮਾਪਿਆਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ । ਜਿਸਦੇ ਚਲਦਿਆਂ ਫੌਜੀ ਦੇ ਪਿਤਾ ਦਲਜੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।
ਕੀ ਨਾਮ ਹੈ ਗੋਲੀ ਮਾਰਨ ਵਾਲੇ ਫੌਜੀ ਦਾ
ਸੂਚਨਾ ਅਨੁਸਾਰ ਜਿਸ ਮਾਨਸਿਕ ਤੌਰ ਤੇ ਪ੍ਰੇਸ਼ਾਨ ਫ਼ੌਜੀ ਨੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਮਾਪਿਆਂ ਤੇ ਗੋਲੀ ਚਲਾ ਦਿੱਤੀ ਦਾ ਨਾਮ ਹਰਪ੍ਰੀਤ ਸਿੰਘ ਹੈ । ਫੌਜੀ ਹਰਪ੍ਰੀਤ ਸਿੰਘ (Soldier Harpreet Singh) ਦਾ ਆਪਣੇ ਪਿਤਾ ਦਲਜੀਤ ਸਿੰਘ ਅਤੇ ਮਾਂ ਪਰਮਜੀਤ ਕੌਰ ਨਾਲ ਝਗੜਾ ਹੋਣ ਤੇ ਜਿਵੇਂ ਹੀ ਝਗੜਾ ਵਧਿਆ ਹਰਪ੍ਰੀਤ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਦੋਵਾਂ ਨੂੰ ਗੋਲੀ ਮਾਰ ਦਿੱਤੀ । ਉਸ ਨੇ ਆਪਣੇ ਪਿਤਾ ਦਲਜੀਤ ਸਿੰਘ ਨੂੰ ਵੀ ਕੁੱਟਿਆ ।
ਪੁਲਸ ਨੇ ਮੌਕੇ ਤੇ ਪਹੁੰਚ ਸ਼ੁਰੂ ਕਰ ਦਿੱਤੀ ਹੈ ਕਾਰਵਾਈ
ਜ਼ਖ਼ਮੀ ਦਲਜੀਤ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ (Hospitalized) ਕਰਵਾਇਆ ਗਿਆ । ਗੋਲੀਬਾਰੀ (Shooting) ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ । ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੌਜੀ ਹਰਪ੍ਰੀਤ ਸਿੰਘ ਦਾ ਆਪਣੇ ਮਾਪਿਆਂ ਨਾਲ ਝਗੜਾ ਹੋਇਆ ਸੀ । ਪੁਲਿਸ ਗੋਲੀਬਾਰੀ ਦੀ ਘਟਨਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ । ਮਾਪਿਆਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।
Read More : ਅਮਰੀਕਾ ਵਿਖੇ ਗੋਲੀਬਾਰੀ ਵਿਚ ਚਾਰ ਦੀ ਮੌਤ 14 ਜਣੇ ਹੋਏ ਜ਼ਖ਼ਮੀ









