ਘਰ ‘ਚ 4 ਸਾਲਾ ਮਾਸੂਮ ਨੂੰ ਇਕੱਲੀ ਦੇਖ ਰਿਸ਼ਤੇਦਾਰ ਨੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ
ਦੇਸ਼ ਵਿੱਚ ਦਰਿੰਦਗੀ ਤੇ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ | ਅਜੇ ਕੋਲਕਾਤਾ ਡਾਕਟਰ ਮਾਮਲੇ ‘ਚ ਕੋਈ ਇਨਸਾਫ਼ ਨਹੀਂ ਮਿਲਿਆ ਕਿ ਹੋਰ ਵੀ ਅਜਿਹੇ ਮਾਮਲੇ ਸਾਹਮਣੇ ਆਉਣ ਲੱਗ ਪਏ ਹਨ | ਅਜਿਹਾ ਹੀ ਇੱਕ ਹੋਰ ਮਾਮਲਾ ਰਾਜਸਥਾਨ ਤੋਂ ਆਇਆ ਹੈ ਜਿੱਥੇ ਕਿ ਗੰਗਾਨਗਰ ਜ਼ਿਲੇ ‘ਚ ਇੱਕ ਰਿਸ਼ਤੇਦਾਰ ‘ਤੇ ਚਾਰ ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੋਸ਼ੀ ਲੜਕੀ ਦੇ ਗੁਆਂਢ ਵਿੱਚ ਹੀ ਰਹਿੰਦਾ
ਦਰਅਸਲ ,ਦੋਸ਼ੀ ਲੜਕੀ ਦੇ ਗੁਆਂਢ ਵਿੱਚ ਹੀ ਰਹਿੰਦਾ ਸੀ। ਘਰ ‘ਚ ਕੋਈ ਨਾ ਹੋਣ ‘ਤੇ ਉਹ ਘਰ ਅੰਦਰ ਗਿਆ ਅਤੇ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਲੜਕੀ ਘਰ ‘ਚ ਖੂਨ ਨਾਲ ਲੱਥਪੱਥ ਮਿਲੀ। ਹੁਣ ਉਸਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਸਕੂਲ ਦੀ ਬਾਲਕੋਨੀ ਡਿੱਗਣ ਨਾਲ 40 ਬੱਚੇ ਹੋਏ ਜ਼ਖਮੀ , ਬਚਾਅ ਕਾਰਜ ਜਾਰੀ
ਬੱਚੀ ਨੂੰ ਜ਼ਖਮੀ ਹਾਲਤ ‘ਚ ਦੇਖਿਆ
ਇਹ ਮਾਮਲਾ ਬੁੱਧਵਾਰ ਦਾ ਹੈ। ਜਿੱਥੇ ਕਿ ਇੱਕ ਔਰਤ ਸ਼ਾਮ ਨੂੰ ਆਪਣੀ ਧੀ ਨੂੰ ਘਰ ‘ਚ ਛੱਡ ਕੇ ਕਿਸੇ ਕੰਮ ਲਈ ਬਾਹਰ ਗਈ ਸੀ। ਔਰਤ ਦਾ ਇੱਕ ਰਿਸ਼ਤੇਦਾਰ ਉਸ ਦੇ ਗੁਆਂਢ ਵਿੱਚ ਰਹਿੰਦਾ ਹੈ। ਦੇਰ ਰਾਤ 9 ਵਜੇ ਜਦੋਂ ਔਰਤ ਕੰਮ ਤੋਂ ਵਾਪਸ ਆਈ ਤਾਂ ਉਸ ਨੇ ਘਰ ‘ਚ ਬੱਚੀ ਨੂੰ ਜ਼ਖਮੀ ਹਾਲਤ ‘ਚ ਦੇਖਿਆ। ਉਸ ਸਮੇਂ ਬੱਚੀ ਦਰਦ ਨਾਲ ਚੀਕ ਰਹੀ ਸੀ। ਲੜਕੀ ਦੀ ਹਾਲਤ ਦੇਖ ਕੇ ਉਸ ਨੂੰ ਰਿਸ਼ਤੇਦਾਰ ‘ਤੇ ਸ਼ੱਕ ਹੋਇਆ ਅਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਔਰਤ ਨੇ ਦੱਸਿਆ ਕਿ ਲੜਕੀ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਉਸ ਦਾ ਗੁਆਂਢੀ ਰਿਸ਼ਤੇਦਾਰ ਹੈ। ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।