ਤਰਨਤਾਰਨ, 18 ਫਰਵਰੀ 2026 : ਪੰਜਾਬ ਦੇ ਜਿ਼ਲਾ ਤਰਨਤਾਰਨ (Tarn Taran) ਦੇ ਪਿੰਡ ਠੱਠੀਆਂ ਮਹੰਤਾਂ ਦੇ ਮੌਜੂਦਾ ਸਰਪੰਚ (Sarpanch) ਦਾ ਗੋਲੀਆਂ ਮਾਰ ਕੇ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਸਰਪੰਚ ਜਿਸ ਦਾ ਕਤਲ ਕਰ ਦਿੱਤਾ ਗਿਆ
ਤਰਨਤਾਰਨ ਜਿ਼ਲੇ ਦੇ ਪਿੰਡ ਠੱਠੀਆਂ ਮਹੰਤਾਂ ਦੇ ਜਿਸ ਸਰਪੰਚ ਦਾ ਕਤਲ ਗੋਲੀਆਂ ਮਾਰ (Shoot) ਕੇ ਕਰ ਦਿੱਤਾ ਗਿਆ ਹੈ ਦਾ ਨਾਮ ਹਰਬਰਿੰਦਰ ਸਿੰਘ ਹੈ ਤੇ ਇਹ ਮੌਜੂਦਾ ਆਮ ਆਦਮੀ ਪਾਰਟੀ ਦੇ ਸਰਪੰਚ ਹਨ । ਜਾਣਕਾਰੀ ਮੁਤਾਬਕ ਸਰਪੰਚ ਹਰਬਰਿੰਦਰ ਸਿੰਘ ਨੂੰ ਇਕ ਵਿਆਹ ਸਮਾਗਮ ਦੌਰਾਨ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਹਨ ।
ਹਮਲਾਵਰਾਂ ਨੇ ਸਰਪੰਚ ਦੇ ਭਰਾ ਨੂੰ ਵੀ ਕੀਤਾ ਗੋਲੀਆਂ ਮਾਰ ਕੇ ਜ਼ਖ਼ਮੀ
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਿੱਧੂ ਫਾਰਮ ਸ਼ੇਰੋਂ ’ਚ ਵਿਆਹ ਸਮਾਗਮ ਦੌਰਾਨ ਮੌਜੂਦਾ ਸਰਪੰਚ ਹਰਬਰਿੰਦਰ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ । ਜਦੋਂ ਸਰਪੰਚ ਨੂੰ ਗੋਲੀਆਂ ਮਾਰੀਆਂ ਗਈਆਂ ਤਾਂ ਮੌਕੇ ’ਤੇ ਮੌਜੂਦ ਸਰਪੰਚ ਦਾ ਭਰਾ ਅਣਪਛਾਤੇ ਹਮਲਾਵਰਾਂ (Unknown attackers) ਦੇ ਪਿੱਛੇ ਭੱਜਿਆਂ ਤਾਂ ਹਮਲਾਵਰਾਂ ਵੱਲੋਂ ਸਰਪੰਚ ਦੇ ਭਰਾ ਨੂੰ ਵੀ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ । ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਜਿ਼ਲੇ ਦੇ ਇਕ ਸਰਪੰਚ ਦਾ ਵੀ ਵਿਆਹ ਸਮਾਗਮ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।
Read More : ਪਿੰਡ ਲਹਿਲਕਲਾਂ ਵਿਚ ਗੋਲੀਆਂ ਮਾਰ ਉਤਾਰਿਆ ਨੌਜਵਾਨ ਮੌਤ ਦੇ ਘਾਟ









