ਖਰੜ ‘ਚ ਐਕਟਿਵਾ ਸਵਾਰ ਮਹਿਲਾ ਨਾਲ ਲੁੱਟ ਦੀ ਕੋਸ਼ਿਸ਼, ਘਟਨਾ CCTV ‘ਚ ਹੋਈ ਕੈਦ
ਮੋਹਾਲੀ ਦੇ ਖਰੜ ‘ਚ ਦਿਨ -ਦਿਹਾੜੇ ਇੱਕ ਮਹਿਲਾ ਨਾਲ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਸਕੂਲ ਤੋਂ ਬੱਚਿਆਂ ਨੂੰ ਲਿਆਉਂਦੇ ਸਮੇਂ ਐਕਟਿਵਾ ਸਵਾਰ ਮਹਿਲਾ ਨਾਲ ਲੁੱਟ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਮਹਿਲਾ ਦੀ ਚੇਨ ਕਿਸੇ ਤਰ੍ਹਾਂ ਬਚ ਗਈ | ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ।
ਕੈਮਰੇ ‘ਚ ਕੈਦ ਹੋਈ ਵੀਡੀਓ
ਕੈਮਰੇ ‘ਚ ਕੈਦ ਹੋਈ ਵੀਡੀਓ ‘ਚ ਸੀਮਾ ਜੈਨ ਨਾਂ ਦੀ ਮਹਿਲਾ ਐਕਟਿਵਾ ‘ਤੇ ਸਵਾਰ ਹੋ ਕੇ ਦੁਪਹਿਰ 12.30 ਵਜੇ ਦੋ ਬੱਚਿਆਂ ਨਾਲ ਪਹੁੰਚੀ। ਬੱਚਿਆਂ ਦੇ ਸਕੂਲ ਬੈਗ ਉਨ੍ਹਾਂ ਕੋਲ ਸਨ। ਉਨ੍ਹਾਂ ਦੇ ਪਿੱਛੇ ਬਾਈਕ ਸਵਾਰ ਦੋ ਨੌਜਵਾਨ ਆਉਂਦੇ ਹਨ। ਮਹਿਲਾ ਦੀ ਐਕਟਿਵਾ ਤੋਂ ਕੁਝ ਦੂਰੀ ਪਹਿਲਾਂ ਇਕ ਨੌਜਵਾਨ ਬਾਈਕ ਤੋਂ ਹੇਠਾਂ ਉਤਰ ਕੇ ਪੈਦਲ ਚੱਲਣ ਲੱਗਾ। ਇਸ ਦੌਰਾਨ ਮਹਿਲਾ ਇੱਕ ਬੱਚੇ ਨੂੰ ਸਕੂਟਰ ਤੋਂ ਉਤਾਰਦੀ ਹੈ।
ਇਹ ਵੀ ਪੜ੍ਹੋ : ‘ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਜਿੱਤਾਂਗੇ WTC ਫਾਈਨਲ ਤੇ ਚੈਂਪੀਅਨਸ ਟਰਾਫੀ’: BCCI ਸਕੱਤਰ ਜੈ ਸ਼ਾਹ
ਮਹਿਲਾ ਦੀ ਚੇਨ ਖੋਹ ਕੇ ਭੱਜਣ ਦੀ ਕਰਦਾ ਕੋਸ਼ਿਸ਼
ਜਦਕਿ ਉਸ ਦੇ ਪਿੱਛੇ ਇਕ ਲੜਕੀ ਰਹਿੰਦੀ ਹੈ। ਉਦੋਂ ਹੀ ਪੈਦਲ ਆ ਰਿਹਾ ਨੌਜਵਾਨ ਉਥੋਂ ਚਲਾ ਜਾਂਦਾ ਹੈ। ਇਸ ਤੋਂ ਬਾਅਦ ਉਹ ਕੁਝ ਦੂਰੀ ਤੋਂ ਮੁੜਦਾ ਹੈ ਅਤੇ ਮਹਿਲਾ ਦੀ ਚੇਨ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਜਲਦਬਾਜ਼ੀ ਵਿਚ ਉਹ ਚੇਨ ਖੋਹਣ ਵਿਚ ਅਸਮਰੱਥ ਰਹਿੰਦਾ ਹੈ। ਇਸੇ ਦੌਰਾਨ ਐਕਟਿਵਾ ਸਵਾਰ ਮਹਿਲਾ ਡਿੱਗ ਜਾਂਦੀ ਹੈ। ਗਲੀ ਵਿੱਚ ਖੜ੍ਹੀ ਮਹਿਲਾ ਅਤੇ ਹੋਰ ਲੋਕ ਲੁਟੇਰੇ ਦਾ ਪਿੱਛਾ ਕਰਦੇ ਹਨ ਪਰ ਉਸਦਾ ਦੂਸਰਾ ਸਾਥੀ ਬਾਈਕ ਸਟਾਰਟ ਕਰਕੇ ਅੱਗੇ ਖੜ੍ਹਾ ਹੁੰਦਾ ਹੈ, ਜੋ ਉਸ ਨੂੰ ਭੱਜਣ ‘ਚ ਮਦਦ ਕਰਦਾ ਹੈ।