ਪੰਜਾਬ ਦਾ 31 ਸਾਲ ਪੁਰਾਣਾ ਐਨਕਾਊਂਟਰ ਮਾਮਲਾ : CBI ਅਦਾਲਤ ਅੱਜ ਸੁਣਾਏਗੀ ਸਾਬਕਾ DIG ਅਤੇ DSP ਨੂੰ ਸਜ਼ਾ || Latest News

0
51
Punjab's 31-year-old encounter case: CBI court will sentence former DIG and DSP today

ਪੰਜਾਬ ਦਾ 31 ਸਾਲ ਪੁਰਾਣਾ ਐਨਕਾਊਂਟਰ ਮਾਮਲਾ : CBI ਅਦਾਲਤ ਅੱਜ ਸੁਣਾਏਗੀ ਸਾਬਕਾ DIG ਅਤੇ DSP ਨੂੰ ਸਜ਼ਾ

Latest News :ਤਰਨਤਾਰਨ ਨਾਲ ਸਬੰਧਤ 31 ਸਾਲ ਪੁਰਾਣੇ ਐਨਕਾਊਂਟਰ ਮਾਮਲੇ ਵਿੱਚ ਮੁਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਅੱਜ ਸਜ਼ਾ ਸੁਣਾਏਗੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸਾਬਕਾ   DIG ਦਿਲਬਾਗ ਸਿੰਘ ਅਤੇ ਸੇਵਾਮੁਕਤ DSP ਗੁਰਬਚਨ ਸਿੰਘ ਨੂੰ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਦੌਰਾਨ ਮਾਮਲੇ ਦੇ ਸ਼ਿਕਾਇਤਕਰਤਾ ਦੀ ਮੌਤ ਹੋ ਗਈ ਹੈ।

ਦੱਸ ਦਈਏ ਕਿ ਇਸ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਨੇ ਇਨਸਾਫ਼ ਲਈ ਲੰਬੀ ਲੜਾਈ ਲੜੀ ਹੈ। ਗੁਲਸ਼ਨ ਕੁਮਾਰ ਵਾਸੀ ਜੰਡਾਲਾ ਰੋਡ ਤਰਨਤਾਰਨ ਫਲ ਵੇਚਣ ਦਾ ਕੰਮ ਕਰਦਾ ਸੀ। ਇਹ ਕੇਸ ਗੁਲਸ਼ਨ ਕੁਮਾਰ ਦੇ ਪਿਤਾ ਚਮਨ ਲਾਲ ਦੀ ਸ਼ਿਕਾਇਤ ’ਤੇ 1996 ਵਿੱਚ ਦਰਜ ਕੀਤਾ ਗਿਆ ਸੀ।

ਗੁਲਸ਼ਨ ਨੂੰ ਨਹੀਂ ਕੀਤਾ ਗਿਆ ਸੀ ਰਿਹਾਅ

ਉਸ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ 22 ਜੂਨ 1993 ਨੂੰ ਤਰਨਤਾਰਨ ਪੁਲੀਸ ਦੀ ਇੱਕ ਟੀਮ ਡੀਐਸਪੀ ਦਿਲਬਾਗ ਸਿੰਘ (ਜੋ ਡੀਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ) ਦੀ ਅਗਵਾਈ ਵਿੱਚ ਉਸ ਦੇ ਪੁੱਤਰ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ। ਉਹ ਆਪਣੇ ਦੋ ਪੁੱਤਰਾਂ ਪਰਵੀਨ ਕੁਮਾਰ ਅਤੇ ਬੌਬੀ ਕੁਮਾਰ ਨੂੰ ਵੀ ਆਪਣੇ ਨਾਲ ਲੈ ਗਏ। ਪਰ ਕੁਝ ਦਿਨਾਂ ਬਾਅਦ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ ਗੁਲਸ਼ਨ ਨੂੰ ਰਿਹਾਅ ਨਹੀਂ ਕੀਤਾ ਗਿਆ। ਇਕ ਮਹੀਨੇ ਬਾਅਦ 22 ਜੁਲਾਈ 1993 ਨੂੰ ਉਸ ਨੂੰ ਝੂਠੇ ਐਨਕਾਊਂਟਰ ਵਿਚ ਮਾਰ ਦਿੱਤਾ ਗਿਆ। ਉਸ ਨੇ ਦੋਸ਼ ਲਾਇਆ ਕਿ ਪੁਲੀਸ ਨੇ ਬਿਨਾਂ ਦੱਸੇ ਉਸ ਦੇ ਲੜਕੇ ਦੀ ਲਾਸ਼ ਦਾ ਸਸਕਾਰ ਕਰ ਦਿੱਤਾ।

ਇਹ ਵੀ ਪੜ੍ਹੋ :ਪੰਜਾਬ ‘ਚ ‘AAP’ ਦੀ ਹਾਰ ਨੂੰ ਲੈ ਕੇ CM ਮਾਨ ਦੀ ਅੱਜ ਪਟਿਆਲਾ ਤੇ ਫਿਰੋਜ਼ਪੁਰ ਦੇ ਆਗੂਆਂ ਨਾਲ ਮੀਟਿੰਗ

ਮਾਮਲੇ ‘ਚ 32 ਲੋਕਾਂ ਨੇ ਦਿੱਤੀ ਗਵਾਹੀ

ਸੀਬੀਆਈ ਦੀ ਜਾਂਚ ਰਿਪੋਰਟ ਨੇ ਸਪੱਸ਼ਟ ਕੀਤਾ ਹੈ ਕਿ ਗੁਰਬਚਨ ਸਿੰਘ, ਜੋ ਉਸ ਸਮੇਂ ਸਬ-ਇੰਸਪੈਕਟਰ ਸਨ ਅਤੇ ਤਰਨਤਾਰਨ (ਸਿਟੀ) ਥਾਣੇ ਵਿੱਚ ਐਸਐਚਓ ਵਜੋਂ ਤਾਇਨਾਤ ਸਨ। ਉਸ ਨੇ ਗੁਲਸ਼ਨ ਕੁਮਾਰ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਿਆ ਹੋਇਆ ਸੀ। ਇਸ ਮਾਮਲੇ ਵਿੱਚ ਸੁਣਵਾਈ ਦੌਰਾਨ ਅਰਜਨ ਸਿੰਘ, ਦਵਿੰਦਰ ਸਿੰਘ ਅਤੇ ਬਲਬੀਰ ਸਿੰਘ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇਸ ਕੇਸ ਵਿੱਚ 32 ਗਵਾਹਾਂ ਦਾ ਹਵਾਲਾ ਦਿੱਤਾ ਗਿਆ ਸੀ। ਪਰ ਕੇਸ ਵਿੱਚ 15 ਲੋਕਾਂ ਨੇ ਗਵਾਹੀ ਦਿੱਤੀ। ਮਾਮਲੇ ਵਿੱਚ ਸ਼ਿਕਾਇਤਕਰਤਾ ਚਮਨ ਲਾਲ ਦੀ ਵੀ ਮੌਤ ਹੋ ਚੁੱਕੀ ਹੈ।

 

 

 

LEAVE A REPLY

Please enter your comment!
Please enter your name here