ਪੁਣੇ ਬੰਬ ਧਮਾਕਿਆਂ ਦੇ ਮੁਲਜ਼ਮ ਦੀ ਗੋਲੀ ਮਾਰ ਕੇ ਹੱਤਿਆ

0
15
shot dead

ਅਹਿਲਿਆਨਗਰ, 1 ਜਨਵਰੀ 2026 : 2012 ਦੇ ਪੁਣੇ ਲੜੀਵਾਰ ਬੰਬ ਧਮਾਕਿਆਂ (Pune bomb blasts) ਦੇ ਮੁਲਜ਼ਮਾਂ `ਚੋਂ ਇਕ ਚੋਟੀ ਜਹਾਂਗੀਰਦਾਰ ਦੀ ਬੁੱਧਵਾਰ ਮਹਾਰਾਸ਼ਟਰ ਦੇ ਅਹਿਲਿਆਨਗਰ ਜਿ਼ਲੇ ਦੇ ਸ੍ਰੀਰਾਮਪੁਰ ਕਸਬੇ `ਚ ਅਣਪਛਾਤੇ ਹਮਲਾਵਰਾਂ ਨੇ ਕਥਿਤ ਤੌਰ `ਤੇ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ ।

ਪੁਲਸ ਅਨੁਸਾਰ ਮੋੋਟਰਸਾਈਕਲ ਸਵਾਰਾਂ ਨੇ ਮਾਰੀ ਹੈ ਗੋਲੀ

ਪੁਲਸ ਅਨੁਸਾਰ ਲਗਭਗ 50 ਸਾਲ ਦਾ ਜਹਾਂਗੀਰਦਾਰ ਦੁਪਹਿਰ 2 ਵਜੇ ਦੇ ਕਰੀਬ ਬੋਰਾਵਾਕੇ ਕਾਲਜ ਰੋਡ `ਤੇ ਇਕ ਕਬਰਿਸਤਾਨ ਤੋਂ ਟੂ-ਵੀਲਰ `ਤੇ ਇਕ ਹੋਰ ਵਿਅਕਤੀ ਨਾਲ ਵਾਪਸ ਆ ਰਿਹਾ ਸੀ ਕਿ ਮੋਟਰਸਾਈਕਲ `ਤੇ ਸਵਾਰ (Motorcyclist) 2 ਵਿਅਕਤੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ । ਜਹਾਂਗੀਰਦਾਰ (Jahangirdar) ਨੂੰ ਮਹਾਰਾਸ਼ਟਰ ਅੱਤਵਾਦ ਵਿਰੋਧੀ ਦਸਤੇ ਨੇ ਲੜੀਵਾਰ ਬੰਬ ਧਮਾਕਿਆਂ `ਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ । 1 ਅਗਸਤ, 2012 ਨੂੰ ਕੇਂਦਰੀ ਪੁਣੇ ਦੀ ਇਕ ਰੁਝੇਵਿਆਂ ਭਰੀ ਸੜਕ `ਤੇ ਘੱਟ ਤੀਬਰਤਾ ਵਾਲੇ 4 ਬੰਬ ਧਮਾਕੇ ਹੋਏ ਸਨ ।

Read More : ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਆਤਮ-ਹੱਤਿਆ

LEAVE A REPLY

Please enter your comment!
Please enter your name here