ਹੁਸਿ਼ਆਰਪੁਰ, 30 ਅਕਤੂਬਰ 2025 : ਹੁਸਿ਼ਆਰਪੁਰ ਪੁਲਸ (Hoshiarpur Police) ਇੱਕ ਵਾਰੀ ਫਿਰ ਉਸ ਵੇਲੇ ਵਿਵਾਦਾਂ ਵਿੱਚ ਆ ਗਈ ਜਦੋਂ ਪਿੰਡ ਦੀ ਇੱਕ ਵਿਧਵਾ ਔਰਤ ਨੂੰ ਪਹਿਲਾਂ ਪਿੰਡ ਦੇ ਕੁਝ ਧਨਾਢ ਵਿਅਕਤੀਆਂ ਨੇ ਕੁੱਟਿਆ ਅਤੇ ਫਿਰ ਆਪਣੀ ਸਿਆਸੀ ਪਹੁੰਚ ਦਿਖਾਉਂਦਿਆਂ ਉਸ ਨੂੰ ਪੁਲਸ ਬੁਲਾ ਕੇ ਚੁਕਵਾ ਦਿੱਤਾ ਅਤੇ ਪੁਲਸ ਨੇ ਥਾਣੇ ਜਾ ਕੇ ਕਥਿਤ ਤੌਰ ਤੇ ਉਕਤ ਔਰਤ ਨੂੰ ਬੁਰੀ ਤਰ੍ਹਾਂ ਕੁੱਟਿਆ । ਹੁਸਿ਼ਆਰਪੁਰ ਪੁਲਸ ਤੇ ਇਹ ਦੋਸ਼ ਜਿ਼ਲਾ ਹੁਸਿਆਰਪੁਰ ਦੇ ਹਲਕਾ ਟਾਂਡਾ ਕੋਲ ਪੈਂਦੇ ਪਿੰਡ ਹਰਸੀ (Village Harsi) ਪਿੰਡ ਦੀ ਰਹਿਣ ਵਾਲੀ 48 ਸਾਲ ਦੀ ਨਿਰਮਲ ਕੌਰ ਨੇ ਲਗਾਏ ਹਨ ।
ਹਸਪਤਾਲ ਵਿਚ ਦਾਖਲ ਨਿਰਮਲ ਕੌਰ ਨੇ ਕੀ ਕੀ ਦੱਸਿਆ
ਇਲਾਜ ਲਈ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਆਈ ਨਿਰਮਲ ਕੌਰ (Nirmal Kaur) ਨੇ ਦੱਸਿਆ ਕਿ ਉਸ ਦੀ ਉਮਰ 48 ਸਾਲ ਹੈ ਅਤੇ ਉਸ ਦੇ ਪਤੀਲੀ 20 ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਹੁਣ ਉਹ ਪਿੰਡ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੀ ਪਿੰਡ ਵਿੱਚ ਥੋੜੀ ਜਿਹੀ ਜ਼ਮੀਨ ਹੈ ਜਿਸ ਵਿੱਚੋਂ ਉਹ ਘਰ ਵਿੱਚ ਕਿਸੇ ਕੰਮ ਲਈ ਮਿੱਟੀ ਚੁਕਵਾ ਕੇ ਲਿਜਾ ਰਹੀ ਸੀ ਤਾਂ ਇਸ ਦਾ ਪਿੰਡ ਦੇ ਕੁਝ ਵੀ ਵਿਅਕਤੀ ਵਿਰੋਧ ਕਰਨ ਲੱਗ ਗਏ ਅਤੇ ਉਸ ਨੂੰ ਮਾਰਕੁੱਟ (Beating) ਕਰਨ ਲੱਗੇ ਅਤੇ ਇਨਾਂ ਹੀ ਨਹੀਂ ਉਹਨਾਂ ਨੇ ਉਸ ਨੂੰ ਗਾਲੀ ਗਲੋਚ ਵੀ ਕੀਤਾ ।
ਪਹਿਲਾਂ ਪਿੰਡ ਦੇ ਗੁਰਜੀਤ ਨੇ ਆਪ ਕੁੱਟਿਆ ਤੇ ਫਿਰ ਕੁਟਵਾਇਆ ਪੁਲਸ ਤੋਂ
ਉਸ ਨੇ ਦੱਸਿਆ ਕਿ ਪਹਿਲਾਂ ਤਾਂ ਪਿੰਡ ਦੇ ਹੀ ਗੁਰਜੀਤ ਸਿੰਘ ਅਤੇ ਉਸਦੇ ਨਾਲ ਆਏ ਕੁਝ ਹੋਰ ਵਿਅਕਤੀਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਸ ਨੂੰ ਜਲੀਲ ਕੀਤਾ ਅਤੇ ਫਿਰ ਆਪਣੀ ਸਿਆਸੀ ਪਹੁੰਚ ਦਿਖਾਉਂਦਿਆਂ ਉਸ ਨੂੰ ਪੁਲਿਸ ਤੋਂ ਚੁਕਵਾ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਰਾਤ ਭਰ ਥਾਣੇ ਵਿੱਚ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ।
ਕੁੱਟਮਾਰ ਕਰਨ ਵਾਲਿਆਂ ਦੀ ਹੈ ਸਿਆਸੀ ਪਹੁੰਚ : ਨਿਰਮਲ ਕੌਰ
ਰੋਂਦਿਆਂ ਰੋਂਦਿਆਂ ਉਤੋਂ ਔਰਤ ਨੇ ਦੱਸਿਆ ਕਿ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਦੀ ਉੱਚ ਸਿਆਸੀ ਪਹੁੰਚ ਹੈ ਅਤੇ ਹੁਸ਼ਿਆਰਪੁਰ ਦੇ ਐਮ. ਐਲ. ਏ. ਜਸਵੀਰ ਸਿੰਘ ਰਾਜਾ ਗਿੱਲ ਨਾਲ ਵੀ ਉਹਨਾਂ ਦੇ ਚੰਗੇ ਸੰਬੰਧ ਨੇ ਇਸੇ ਕਰਕੇ ਹੀ ਪੁਲਿਸ ਨੇ ਉਸ ਨੂੰ ਘਰੋਂ ਚੁੱਕ ਲਿਆ ਅਤੇ ਉਸ ਨਾਲ ਇਨਸਾਫ ਕਰਨ ਦੀ ਥਾਂ ਉਸ ਦੀ ਹੀ ਕੁੱਟਮਾਰ ਕੀਤੀ ਅਤੇ ਸਾਰੀ ਰਾਤ ਜਲੀਲ ਵੀ ਕੀਤਾ । ਔਰਤ ਨੇ ਕਿਹਾ ਕਿ ਉਸ ਦਾ ਜਾਂ ਉਸ ਦੇ ਪਰਿਵਾਰ ਦਾ ਕੋਈ ਵੀ ਜਾਨੀ ਮਲੀ ਨੁਕਸਾਨ ਇਹ ਵਿਅਕਤੀ ਇੱਥੇ ਥਾਣਾ ਟਾਂਡਾ ਪੁਲਿਸ ਕਰਵਾ ਸਕਦੀ ਹੈ । ਇਸ ਬਾਰੇ ਜਦੋਂ ਥਾਣਾ ਟਾਂਡਾ ਦੇ ਐਸ. ਐਚ. ਓ. ਇੰਚਾਰਜ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਸਾਰੇ ਦੋਸ਼ ਬੇਬਨਿਆਦ ਹਨ ਅਤੇ ਮਾਮਲੇ ਦੀ ਤਫਤੀਸ਼ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਕਾਰਵਾਈ ਕੀਤੀ ਜਾਵੇਗੀ ।
Read More : ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਪ੍ਰਭਾਵਕ ਨਾਲ ਹੋਈ ਮਾਰਕੁੱਟ









