ਪਾਠੀ ਸਿੰਘ ਨੇ ਕੀਤੀ ਕੁੱਟਮਾਰ ਤੋਂ ਦੁਖੀ ਹੋ ਕੇ ਜਹਿਰ ਨਿਗਲ ਕੇ ਖੁਦਕੁੁਸ਼ੀ

0
23
suicide

ਧੂਰੀ, 23 ਫਰਵਰੀ 2026 : ਪੰਜਾਬ ਦੇ ਜਿ਼ਲਾ ਸੰਗਰੂਰ (District Sangrur) ਅਧੀਨ ਪੈਂਦੇ ਸ਼ਹਿਰ ਧੂਰੀ ਦੇ ਪਿੰਡ ਕਾਤਰ (Village Katar) ਦੇ ਵਸਨੀਕ ਇਕ ਪਾਠੀ ਵਿਅਕਤੀ ਵਲੋਂ ਜਹਿਰ ਨਿਗਲ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਵਿਅਕਤੀ ਜਿਸਨੇ ਅਜਿਹਾ ਕੀਤਾ

ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਸ਼ਹਿਰ ਧੂਰੀ ਅਧੀਨ ਆਉਂਦੇ ਪਿੰਡ ਕਾਤਰ ਦੇ ਵਸਨੀਕ ਜਿਸ ਵਿਅਕਤੀ ਨੇ ਜਹਿਰੀਲੀ ਵਸਤੂ (Poisonous substance) ਨਿਗਲ ਕੇ ਖੁਦਕੁਸ਼ੀ ਕਰ ਲਈ ਹੈ ਦਾ ਨਾਮ ਅਜੈ ਸਿੰਘ (Ajay Singh) ਉਰਫ ਅਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਹੈ । ਜਾਣਕਾਰੀ ਮੁਤਾਬਕ ਅਜੈ ਸਿੰਘ ਰਾਏਕੋਟ ਨੇੜੇ ਪਿੰਡ ਬੱਸੀਆਂ ਵਿਖੇ ਬਾਬਾ ਸਿਮਰਨਦੀਪ ਸਿੰਘ ਕੋਲ ਆਪਣੀ ਡਿਊਟੀ ਕਰਦਾ ਸੀ ਪਰ ਬਾਬਾ ਬਲਵਿੰਦਰ ਸਿੰਘ ਚਾਂਗਲੀ ਉਸਨੂੰ ਬੱਸੀਆਂ ਤੋਂ ਹਟਾ ਕੇ ਆਪਣੇ ਕੋਲ ਨੌਕਰੀ ਕਰਨ ਲਈ ਕਥਿਤ ਤੌਰ ਤੇ ਮਜ਼ਬੂਰ ਕਰ ਰਿਹਾ ਸੀ । ਬਲਵਿੰਦਰ ਸਿੰਘ ਨੇ ਉਸਨੂੰ 21 ਫਰਵਰੀ ਵਾਲੇ ਦਿਨ ਆਪਣੇ ਕੋਲ ਬੁਲਾਇਆ ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਮਗਰੋਂ ਅਜੈ ਸਿੰਘ ਜਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ।

ਕੀ ਦੱਸਿਆ ਕਿ ਪੁਲਸ ਅਧਿਕਾਰੀ ਨੇ

ਪਾਠੀ ਅਜੈ ਸਿੰਘ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਧੂਰੀ ਦੀ ਪੁਲਸ ਕੋਲ ਮ੍ਰਿਤਕ ਦੇ ਭਰਾ ਰਵੀ ਸਿੰਘ ਨੇ ਦਰਜ ਕਰਵਾਏ ਬਿਆਨਾਂ ਅਨੁਸਾਰ ਅਜੈ ਸਿੰਘ ਪਾਠ ਅਤੇ ਕੀਰਤਨ ਦੀ ਸੇਵਾ ਕਰਦਾ ਸੀ ਪਰ ਉਸਨੇ ਬਾਬਾ ਬਲਵਿੰਦਰ ਸਿੰਘ ਚਾਂਗਲੀ ਵਲੋਂ ਅਜੈ ਸਿੰਘ ਦੀ ਕੁੱਟਮਾਰ (Beating) ਕੀਤੇ ਜਾਣ ਕਾਰਨ ਉਸਨੇ ਜਹਿਰੀਲੀ ਵਸਤੂ ਨਿਗਲ ਲਈ । ਸਦਰ ਧੂਰੀ ਦੀ ਪੁਲਸ ਨੇ ਬਾਬਾ ਬਲਵਿੰਦਰ ਸਿੰਘ ਚਾਂਗਲੀ ਖਿ਼ਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆ ਧਾਰਾਵਾਂ ਤਹਿਤ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

Read More : ਪਿੰਡ ਬੇਨੜਾ ਦੇ ਨੌਜਵਾਨ ਨੇ ਕੀਤੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ

LEAVE A REPLY

Please enter your comment!
Please enter your name here