ਤੰਗ ਆ ਕੇ ਗੋਲੀਆਂ ਖਾਣ ਨਾਲ ਇਕ ਦੀ ਮੌਤ ਹੋਣ ਤੇ ਚਾਰ ਖਿਲਾਫ਼ ਕੇਸ ਦਰਜ

0
7
One Dies

ਰਾਜਪੁਰਾ, 4 ਜੁਲਾਈ 2025 : ਥਾਣਾ ਖੇਡੀ ਗੰਡਿਆਂ (Police Station Khel Gandiya) ਪੁਲਸ ਨੇ ਚਾਰ ਜਣਿਆਂ ਵਿਰੁੱਧ ਵੱਖ-ਵੱਖ ਧਾਰਾਵਾਂ 108, 351 (3), 61 (2), ਬੀ. ਐਨ. ਐਸ. ਤਹਿਤ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪੈਸੇ ਵਾਪਸ ਨਾ ਕਰਨ ਅਤੇ ਤੰਗ ਪ੍ਰੇਸ਼ਾਨ ਕਰਨ ਤੇ ਸਲਫਾਸ ਦੀਆਂ ਗੋਲੀਆਂ (Sulfas tablets) ਖਾ ਕੇ ਮੌਤ ਦੇ ਘਾਟ ਉਤਰਨ ਤੇ ਚਾਰ ਵਿਰੁੱਧ ਕੇਸ ਦਰਜ ਕੀਤਾ ਹੈ ।

ਕਿਹੜੇ ਕਿਹੜੇ ਵਿਰੁੱਧ ਹੋਇਆ ਹੈ ਕੇਸ ਦਰਜ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਤਿੰਦਰ ਸਿੰਘ ਪੁੱਤਰ ਮੰਜੂ ਜੀ ਵਾਸੀ ਊਧਮ ਸਿੰਘ ਕਲੋਨੀ ਧਮੋਲੀ, ਹਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪੀਰ ਕਲੋਨੀ ਸੈਦਖੇੜੀ, ਲਖਵਿੰਦਰ ਸਿੰਘ ਵਾਸੀ ਮਾਛੀਵਾੜਾ ਖੰਨਾ, ਅਮਰੀਕ ਸਿੰਘ ਵਾਸੀ ਫਰੀਦਕੋਟ ਸ਼ਾਮਲ ਹਨ।

ਸਿ਼ਕਾਇਤਕਰਤਾ ਨੇ ਕੀ ਦੱਸਿਆ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨਾਜਰ ਖਾਨ ਪੁੱਤਰ ਰਾਮਜਨ ਅਲੀ ਵਾਸੀ ਚੋਹਾਨ ਕਲੋਨੀ ਸੈਦਖੇੜੀ ਥਾਣਾ ਖੇੜੀ ਗੰਡਿਆ ਨੇ ਦੱਸਿਆ ਕਿ ਉਹ ਆਪਣੇ ਭਰਾ ਰਫੀ ਮੁਹੰਮਦ ਜੋ ਕਿ 35 ਸਾਲਾਂ ਦਾ ਹੈ ਨੂੰ ਵਿਦੇਸ਼ ਭੇਜਣ ਲਈ ਉਪਰੋਕਤ ਵਿਅਕਤੀਆਂ ਨੂੰ 13 ਲੱਖ ਰੁਪਏ ਦਿੱਤੇ ਸਨ ਪਰ ਉਪਰੋਕਤ ਵਿਅਕਤੀਆਂ ਨੇ ਨਾ ਤਾਂ ਉਸਦੇ ਭਰਾ ਨੂੰ ਵਿਦੇਸ਼ ਭੇਜਿਆ ਸੀ ਅਤੇ ਨਾ ਹੀ ਪੈਸੇ ਵਾਪਸ ਕਰ ਰਹੇ ਸਨ ਤੇ ਕਾਫੀ ਤੰਗ ਪ੍ਰੇਸ਼ਾਨ ਕਰ ਰਹੇ ਹਨ। ਜਿਨ੍ਹਾਂ ਤੋਂ ਤੰਗ ਆ ਕੇ ਉਸਦੇ ਭਰਾ ਨੇ 2 ਜੁਲਾਈ 2025 ਨੂੰ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਸਦੀ ਸਿਮਰਤਾ ਨਰਸਿੰਗ ਹੋਮ ਰਾਜਪੁਰਾ ਵਿਖੇ ਇਲਾਜ ਦੌਰਾਨ ਮੌ. ਤ (Death) ਹੋ ਗਈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਪਿਆਰ ‘ਚ ਮਿਲਿਆ ਧੋਖਾ, ਨੌਜਵਾਨ ਨੇ ਫਿਰ ਕਰਤਾ ਵੱਡਾ ਕਾਰਾ!

LEAVE A REPLY

Please enter your comment!
Please enter your name here