ਨੇਪਾਲੀ ਜੋੜੇ ਨੇ ਕੀਤੀ ਬਿਲਡਰ ਦੇ ਘਰ `ਚ 18 ਕਰੋੜ ਦੀ ਚੋਰੀ

0
23
Benguluru

ਬੈਂਗਲੁਰੂ, 28 ਜਨਵਰੀ 2026 : ਬੈਂਗਲੁਰੂ (Bangalore) ਦੇ ਮਰਾਠਾਹੱਲੀ ਸਥਿਤ ਇਕ ਬਿਲਡਰ ਦੀ ਰਿਹਾਇਸ਼ `ਤੇ ਕੰਮ ਕਰਨ ਵਾਲੇ ਨੇਪਾਲੀ ਪਤੀ-ਪਤਨੀ (Nepali couple) ਉੱਥੋਂ ਨਕਦੀ ਸਮੇਤ 18 ਕਰੋੜ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਚੋਰੀ (Jewelry theft) ਕਰ ਕੇ ਲੈ ਗਏ । ਪੁਲਸ ਨੇ ਦੱਸਿਆ ਕਿ ਜੋੜਾ ਘਰ ‘ਚ ਘਰੇਲੂ ਸਹਾਇਕ ਵਜੋਂ ਕੰਮ ਕਰਦਾ ਸੀ ।

ਪਰਿਵਾਰ ਗਿਆ ਹੋਇਆ ਸੀ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ

ਪੁਲਸ ਨੇ ਦੱਸਿਆ ਕਿ ਐਤਵਾਰ ਸਵੇਰੇ ਪਰਿਵਾਰ ਇਕ ਸਮਾਰੋਹ ‘ਚ ਸ਼ਾਮਲ ਹੋਣ ਲਈ ਘਰੋਂ ਨਿਕਲਿਆ ਸੀ । ਘਰ ਦੇ ਮਾਲਕ ਨੂੰ ਦੁਪਹਿਰ ਸਾਢੇ 12 ਵਜੇ ਤੋਂ ਬਾਅਦ ਇਕ ਹੋਰ ਘਰੇਲੂ ਸਹਾਇਕ ਨੇ ਸੂਚਿਤ ਕੀਤਾ ਕਿ ਘਰ ‘ਚ ਭੰਨਤੋੜ ਹੋਈ ਹੈ । ਘਰ ਪਰਤਣ `ਤੇ ਪਰਿਵਾਰ ਨੇ ਦੇਖਿਆ ਕਿ ਲਾਕਰ ਹੇਠਾਂ ਜ਼ਮੀਨ `ਤੇ ਪਏ ਸਨ ਅਤੇ ਪਹਿਲੀ ਮੰਜਿ਼ਲ ‘ਚ ਭੰਨਤੋੜ ਕੀਤੀ ਹੋਈ ਸੀ ।

ਪੁਲਸ (Police) ਨੇ ਦੱਸਿਆ ਕਿ ਜੋੜਾ ਲੱਗਭਗ 11.5 ਕਿਲੋ ਸੋਨੇ ਅਤੇ ਹੀਰੇ ਦੇ ਗਹਿਣੇ, 5 ਕਿਲੋਗ੍ਰਾਮ ਚਾਂਦੀ ਦੀਆਂ ਵਸਤੂਆਂ ਅਤੇ 11.5 ਲੱਖ ਰੁਪਏ ਨਕਦੀ ਲੈ ਕੇ ਕਥਿਤ ਤੌਰ `ਤੇ ਫਰਾਰ ਹੋ ਗਿਆ । ਨਕਦੀ ਅਤੇ ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਲੱਗਭਗ 18 ਕਰੋੜ (18 crore) ਰੁਪਏ ਹੈ ।

Read More : ਵਾਹਨ ਚੋਰੀ ਮਾਮਲੇ ਵਿਚ ਭਾਰਤੀ ਮੂਲ ਦੇ ਤਿੰਨ ਕੈਨੇਡੀਅਨ ਕਾਬੂ

LEAVE A REPLY

Please enter your comment!
Please enter your name here