ਨਜਾਇਜ ਪ੍ਰੇਮ ਸਬੰਧਾਂ ਦੇ ਚਲਦਿਆਂ ਮਾਂ ਨੇ ਕੀਤੀ ਆਪਣੇ ਬੱਚਿਆਂ ਦੀ ਹੱਤਿਆ

0
28
FIR

ਬਠਿੰਡਾ, 14 ਫਰਵਰੀ 2026 : ਪੰਜਾਬ ਦੇ ਜਿ਼ਲਾ ਬਠਿੰਡਾ (District Bathinda) ਦੇ ਪਿੰਡ ਫੂਲਵਾਲਾ ਵਿਖੇ ਇਕ ਮਾਂ ਵਲੋਂ ਆਪਣੇ ਹੀ ਬੱਚਿਆਂ ਦੀ ਹੱਤਿਆ (Child murder) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਦੱਸਿਆ ਡੀ. ਐਸ. ਪੀ. ਬਠਿੰਡਾ ਨੇ

ਮਿਲੀ ਜਾਣਕਾਰੀ ਅਨੁਸਾਰ ਫੂਲਵਾਲਾ ਪਿੰਡ (Phoolwala Village) ਵਿਖੇ ਦੋ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਪੁਲਸ ਜਾਂਚ (Police investigation) ਵਿਚ ਸਾਹਮਣੇ ਆਇਆ ਕਿ ਦੋਹਾਂ ਬੱਚਿਆਂ ਨੂੰ ਉਨ੍ਹਾਂ ਦੀ ਹੀ ਮਾਂ ਨੇ ਨਜਾਇਜ਼ ਪ੍ਰੇਮ ਸਬੰਧਾਂ ਦੇ ਚਲਦਿਆਂ ਮਾਰਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਡੀ. ਐਸ. ਪੀ. ਨੇ ਦੱਸਿਆ ਕਿ ਕੱਲ੍ਹ ਇੱਕ 8 ਸਾਲ ਦੇ ਮੁੰਡੇ ਦੀ ਮੌਤ ਨੇ ਪਿੰਡ ਵਾਸੀਆਂ ਅਤੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਹੈ, ਜਿਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਉਨ੍ਹਾਂ ਦੀ ਮਾਂ ਕਾਰਨ ਹੋਈ ਹੈ ।

ਬੱਚਿਆਂ ਦੇ ਪ੍ਰੇਮ ਸਬੰਧਾਂ ਵਿਚ ਰੁਕਾਵਟ ਬਣਨਾ ਰਿਹਾ ਮੌਤ ਦਾ ਕਾਰਨ

ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ 15 ਦਿਨ ਪਹਿਲਾਂ ਬੱਚਿਆਂ ਦੀ ਮਾਂ ਜੱਸੀ ਕੌਰ ਦੇ ਮਹਾਰਾਜ ਪਿੰਡ ਵਿੱਚ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ (Illicit relationship) ਸਨ ਜਿਸ ’ਚ ਬੱਚੇ ਰੁਕਾਵਟ ਬਣ ਰਹੇ ਸਨ । ਪਿਛਲੇ 15 ਦਿਨਾਂ ਤੋਂ ਇੱਕ 12 ਸਾਲ ਦੀ ਕੁੜੀ ਨੂੰ ਚੂਹੇ ਮਾਰਨ ਵਾਲੀ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ ਅਤੇ ਕੱਲ੍ਹ ਇੱਕ 8 ਸਾਲ ਦੇ ਮੁੰਡੇ ਫਤਹਿਵੀਰ ਨੂੰ ਵੀ ਚੂਹੇ ਮਾਰਨ ਵਾਲੀ ਜ਼ਹਿਰ (Poison) ਦੇ ਕੇ ਮਾਰ ਦਿੱਤਾ ਗਿਆ ਸੀ । ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।

Read More : ਪੰਜਾਬ ਪੁਲਸ ਨੇ ਗੋਲੀਆਂ ਚਲਾਉਣ ਵਾਲੇ ਮਾਮਲੇ ਵਿਚ ਕੀਤਾ ਦੋ ਨੂੰ ਗ੍ਰਿਫ਼ਤਾਰ

LEAVE A REPLY

Please enter your comment!
Please enter your name here