ਮੋਹਾਲੀ ਪੁਲਸ ਨੇ ਅਗਵਾ ਅਤੇ ਅੰਨ੍ਹੇ ਕਤਲ ਦੇ ਮਾਮਲੇ ਨੂੰ 48 ਘੰਟਿਆਂ ਅੰਦਰ ਕੀਤਾ ਟ੍ਰੇਸ

0
15
mohali-police

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਜੁਲਾਈ : ਐਸ. ਏ. ਐਸ. ਨਗਰ ਮੋਹਾਲੀ (S. A. S. Nagar Mohali) ਦੇ ਐਸ. ਪੀ. ਸੌਰਵ ਜਿੰਦਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਮਨਦੀਪ ਸਿੰਘ ਹਾਂਸ ਸੀਨੀਅਰ ਕਪਤਾਨ ਪੁਲਸ ਜ਼ਿਲ੍ਹਾ ਐਸ. ਏ. ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਤੇ ਮੋਹਾਲੀ ਪੁਲਸ ਵਲੋਂ 3 ਜੁਲਾਈ ਦੀ ਰਾਤ ਨੂੰ ਥਾਣਾ ਆਈ. ਟੀ. ਸਿਟੀ ਏਰੀਆ ਵਿਚ ਅਗਵਾ ਵਿਅਕਤੀ ਅਤੇ ਉਸਦੇ “ਬਲਾਇੰਡ ਮਰਡਰ” (“Blind Murder”) ਨੂੰ ਟਰੇਸ ਕਰਕੇ ਦੋ ਦੋਸ਼ਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਅਣਪਛਾਤੇ ਵਿਅਕਤੀਆਂ ਤੇ ਕੀਤਾ ਗਿਆ ਸੀ ਮੁਕੱਦਮਾ ਦਰਜ

ਐਸ. ਪੀ. ਸੌਰਵ ਜਿੰਦਲ (S. P. Saurav Jindal) ਦੱਸਿਆ ਕਿ 4 ਜੁਲਾਈ 2025 ਨੂੰ ਕਾਹੁਲ ਸੇਹਾਜ ਪੁੱਤਰ ਅਮਰਜੀਤ ਸਿੰਘ ਸੇਹਾਜ ਵਾਸੀ ਮਕਾਨ ਨੰਬਰ 2770 ਬਲਾਕ-ਸੀ ਏਰੋਸਿਟੀ ਜਿ਼ਲ੍ਹਾ ਐਸ. ਏ. ਐਸ. ਨਗਰ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਵਿਅਕਤੀਆਂ ਤੇ ਮੁਕੱਦਮਾ ਵੱਖ-਼ਵੱਖ ਧਾਰਾਵਾਂ 127 (6) ਬੀ. ਐਨ. ਐਸ. ਤਹਿਤ ਥਾਣਾ ਆਈ. ਟੀ. ਸਿਟੀ ਜ਼ਿਲ੍ਹਾ ਐਸ. ਏ. ਐਸ. ਨਗਰ ਵਿਖੇ ਦਰਜ ਕੀਤਾ ਗਿਆ ਸੀ ਕਿ ਉਸਦਾ ਪਿਤਾ 3 ਜੁਲਾਈ 2025 ਕਿਸੇ ਹੋਰ ਵਿਅਕਤੀ ਨਾਲ ਦਿਨ ਵਿੱਚ ਚੱਲੇ ਗਏ ਸੀ। ਜੋ ਉਸ ਰਾਤ ਘਰ ਵਾਪਸ ਨਹੀਂ ਆਇਆ। ਜਿਸਦੀ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਤਾਰ ਭਾਲ ਕੀਤੀ ਗਈ ।

ਭਾਲ ਕਰਨ ਤੇ ਗੁੰਮਸ਼ੁਦਾ ਵਿਅਕਤੀ ਅਮਰਜੀਤ ਸਿੰਘ ਸੇਹਾਜ ਦਾ ਕੁੱਝ ਵੀ ਪਤਾ ਨਾ ਲੱਗਣ ਤੇ ਮੁਦੱਈ ਮੁਕਦਮਾ ਵੱਲੋਂ ਥਾਣਾ ਆਈ. ਟੀ. ਸਿਟੀ ਵਿਖੇ ਗੁੰਮਸ਼ੁਦਗੀ ਸਬੰਧੀ ਸੂਚਨਾ ਦਿੱਤੀ ਗਈ ਸੀ, ਜਿਸ ਤੇ ਮੁੱਕਦਮਾ ਉਕਤ ਦਰਜ ਕਰਕੇ ਤਫਤੀਸ ਸ਼ੁਰੂ ਕੀਤੀ ਗਈ, ਜਿਸਦੀ ਗੰਭੀਰਤਾ ਨੂੰ ਦੇਖਦਿਆਂ ਐਸ. ਐਸ. ਪੀ. ਸਾਹਿਬ ਵੱਲੋਂ ਐਸ. ਪੀ. (ਇਨਵੈਸਟੀਗੇਸ਼ਨ) ਸੌਰਵ ਜਿੰਦਲ, ਐਸ. ਪੀ. (ਓਪਰੇਸ਼ਨ) ਤਲਵਿੰਦਰ ਸਿੰਘ ਜ਼ਿਲ੍ਹਾ ਐਸ. ਏ. ਐਸ. ਨਗਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਹਰਸਿਮਰਨ ਸਿੰਘ ਬੀਨ ਸਬ ਡਵੀਜਨ ਸਿਟੀ-2 ਮੋਹਾਲੀ, ਜਤਿੰਦਰ ਚੌਹਾਨ (ਹੋਮੀਸਾਇਡ) ਮੁਹਾਲੀ ਅਤੇ ਵਾਧੂ ਚਾਰਜ ਉਪ-ਕਪਤਾਨ ਪੁਲਸ ਮੁਹਾਲੀ ਵਿੱਚ ਸੀ. ਆਈ. ਏ. ਅਤੇ ਮੁੱਖ ਅਫਸਰ ਥਾਣਾ ਆਈ. ਟੀ. (ਸਿਟੀ) ਮੁਹਾਲੀ ਨੂੰ ਸਾਂਝੇ ਤੌਰ ਤੇ ਕਾਰਵਾਈ ਕਰਨ ਲਈ ਬਲਾਇੰਡ ਮਰਡਰ ਨੂੰ ਹਰ ਸੰਭਵ ਕੋਸਿਸ਼ ਕਰਕੇ ਟਰੇਸ ਕਰਨ ਦਾ ਟਾਸਕ ਦਿੱਤਾ ਗਿਆ ਸੀ ।

ਐਸ. ਪੀ. ਸੌਰਵ ਜਿੰਦਲ ਦੱਸਿਆ ਕਿ ਹਰਮਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਅਤੇ ਉਹਨਾਂ ਦੀ ਟੀਮ ਵੱਲੋਂ ਇਸ ਸਤਵਿੰਦਰ ਸਿੰਘ ਮੁੱਖ ਅਫਸਰ ਥਾਣਾ ਆਈ. ਟੀ. ਸਿਟੀ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਟੈਕਨੀਕਲ ਢੰਗ ਅਤੇ ਹਿਊਮਨ ਸੋਰਸ ਰਾਹੀਂ ਬਲਾਇੰਡ ਮਰਡਰ ਨੂੰ ਟਰੇਸ ਕਰਦਿਆਂ ਦੋ ਦੋਸ਼ੀਆਂ ਨੂੰ ਮੁਕੱਦਮਾ ਵਿੱਚ ਅ/ਧ 140/2), 1403 ਤਹਿਤ ਨਾਮਜਦ ਕਰਕੇ ਕੱਲ 7 ਜੁਲਾਈ ਨੂੰ ਸੈਕਟਰ 66-ਏ, ਐਰੋਸਿਟੀ ਮੋਹਾਲੀ ਤੇ ਗ੍ਰਿਫਤਾਰ ਕੀਤਾ ਗਿਆ ।

ਪੁੱਛਗਿੱਛ ਕਰਕੇ ਅਗਵਾ ਹੋਏ ਵਿਅਕਤੀ ਦੀ ਡੈਡ ਬਾਡੀ ਨੂੰ ਰਿਕਵਰ ਕੀਤਾ ਗਿਆ

ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਦੋਸ਼ੀਆਂ ਦੀ ਪੁੱਛਗਿੱਛ ਤੇ ਚੌਕੀ ਮੋਰਨੀ, ਥਾਣਾ ਚੰਡੀਮੰਦਰ, ਜ਼ਿਲ੍ਹਾ ਪੰਚਕੁਲਾ ਦੇ ਏਰੀਆ ਵਿਚ ਅਗਵਾ ਹੋਏ ਵਿਅਕਤੀ ਦੀ ਡੈਡ ਬਾਡੀ ਨੂੰ ਰਿਕਵਰ ਕੀਤਾ ਗਿਆ ਅਤੇ ਮੁੱਕਦਮਾ ਵਿੱਚ ਜੁਰਮ 103, 3(5) ਬੀ. ਐਨ. ਐਸ. ਦਾ ਵਾਧਾ ਕੀਤਾ ਗਿਆ। ਪੁੱਛ-ਗਿੱਛ ਤੇ ਪਤਾ ਲੱਗਾ ਕਿ ਦੋਸ਼ੀ ਬਲਜਿੰਦਰ ਸਿੰਘ ਭੁੱਲਰ ਦੇ ਲਾਇਸੈਂਸ ਅਸਲ 30 ਬੋਰ ਪਿਸਟਲ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ।

Read More : ਜ਼ੀਰਕਪੁਰ ਦੇ ਕ੍ਰਾਊਨ ਹੋਟਲ ‘ਚੋਂ ਨਜਾਇਜ਼ ਹਥਿਆਰ ਸਣੇ ਇੱਕ ਵਿਅਕਤੀ ਗ੍ਰਿਫ਼ਤਾਰ

 

LEAVE A REPLY

Please enter your comment!
Please enter your name here