ਜੰਮੂ ਕਸ਼ਮੀਰ ਤੋਂ ਤਿੰਨ ਨੂੰ ਮੋੋਹਾਲੀ ਪੁਲਸ ਨੇ ਕੀਤਾ ਗ੍ਰਿਫ਼ਤਾਰ

0
22
pistal

ਐਸ. ਏ. ਐਸ. ਨਗਰ, 2 ਸਤੰਬਰ 2025 : ਪੰਜਾਬ ਦੇ ਜਿਲਾ ਮੋਹਾਲੀ ਦੀ ਪੁਲਸ (Mohali Police) ਵਲੋਂ ਜੈਸ਼-ਏ-ਮੁਹੰਮਦ ਨਾਲ ਜੁੜੇ ਇਕ ਅੱਤਵਾਦੀ ਮਡਿਊਲ ਦਾ ਪਰਦਾਫ਼ਾਸ਼ ਕਰਦਿਆਂ ਇਕ ਕੈਬ ਡਰਾਈਵਰ ਦੇ ਅਗਵਾ ਅਤੇ ਕਤਲ (Kidnapping and murder of a cab driver) ਦੇ ਸਬੰਧ ਵਿਚ ਜੰਮੂ-ਕਸ਼ਮੀਰ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਪੁਲਸ ਵਲੋਂ ਮੁਲਜ਼ਮਾਂ ਕੋਲੋਂ ਹਥਿਆਰ ਤੇ ਵਾਹਨ ਵੀ ਬਰਾਮਦ ਕੀਤੇ ਗਏ ਹਨ।

ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਚ

ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸਾਹਿਲ ਬਸ਼ੀਰ ਪੁੱਤਰ ਬਸ਼ੀਰ ਅਹਿਮਦ, ਮੁਨੀਸ਼ ਸਿੰਘ ਉਰਫ਼ ਅੰਸ਼ ਪੁੱਤਰ ਸ਼ਮਸ਼ੇਰ ਸਿੰਘ ਤੇ
ਐਜਾਜ਼ ਅਹਿਮਦ ਉਰਫ਼ ਵਸੀਮ ਪੁੱਤਰ ਗੁਲਾਮ ਮੁਹੰਮਦ ਵਜੋਂ ਹੋਈ ਹੈ ਤੇ ਇਹ ਸਾਰੇ ਮੁਲਜ਼ਮ ਜੰਮੂ-ਕਸ਼ਮੀਰ ਦੇ ਵਸਨੀਕ ਹਨ। ਮੋਹਾਲੀ ਦੇ ਨਵਾਂਗਾਓਂ ਦੇ ਰਹਿਣ ਵਾਲੇ ਕੈਬ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਦੇ ਸਬੰਧ ਵਿਚ ਤੁਰਤ ਇਕ ਕੇਸ ਦਰਜ ਕੀਤਾ ਗਿਆ ਸੀ, ਜਦੋਂ ਉਸ ਦੀ ਗੱਡੀ ਅਣਪਛਾਤੇ ਹਮਲਾਵਰਾਂ ਦੁਆਰਾ ਜ਼ਬਰਦਸਤੀ ਖੋਹ ਲਈ ਗਈ ਸੀ।

ਜੰਮੂ-ਕਸ਼ਮੀਰ ਦੇ ਤਿੰਨ ਵਿਅਕਤੀਆਂ ਨੇ ਖਰੜ ਤੋਂ ਕੈਬ ਕਿਰਾਏ `ਤੇ ਲਈ ਸੀ

ਮੁਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ (Jammu and Kashmir) ਦੇ ਤਿੰਨ ਵਿਅਕਤੀਆਂ ਨੇ ਖਰੜ ਤੋਂ ਕੈਬ ਕਿਰਾਏ `ਤੇ ਲਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਡਰਾਈਵਰ ਦੇ ਮੋਬਾਈਲ ਫ਼ੋਨ ਬੰਦ ਪਾਏ ਗਏ, ਜਿਸ ਨਾਲ ਪੁਲਸ ਨੂੰ ਤੁਰਤ ਸ਼ੱਕ ਹੋਇਆ। ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪੁਲਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਅਤੇ ਤੁਰਤ ਕਾਰਵਾਈ ਕਰਦੇ ਹੋਏ, ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।

ਪੁਲਸ ਨੇ ਕਰ ਲਈ ਹੈ ਪਿਸਤੌਲ ਬਰਾਮਦ

ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਖੋਹੀ ਗੱਡੀ (Stolen vehicle) ਅਤੇ ਅਪਰਾਧ ਵਿਚ ਵਰਤੀ ਗਈ .32 ਬੋਰ ਦੀ ਪਿਸਤੌਲ (32 bore pistol) ਬਰਾਮਦ ਕਰ ਲਈ ਗਈ ਹੈ । ਪੁੱਛ-ਗਿੱਛ ਦੌਰਾਨ, ਮੁਲਜ਼ਮਾਂ ਨੇ ਝਗੜੇ ਤੋਂ ਬਾਅਦ ਡਰਾਈਵਰ ਨੂੰ ਗੋਲੀ ਮਾਰਨ ਅਤੇ ਬਾਅਦ ਵਿਚ ਮੋਹਾਲੀ ਖੇਤਰ ਵਿਚ ਲਾਸ਼ ਨੂੰ ਸੁੱਟਣ ਦੀ ਗੱਲ ਕਬੂਲ ਕੀਤੀ। ਲਾਸ਼ ਨੂੰ ਬਰਾਮਦ ਕਰਨ ਲਈ ਜਾਂਚ ਜਾਰੀ ਹੈ ।

Read More : ਮੋਹਾਲੀ ਪੁਲਿਸ ਵੱਲੋਂ 3 ਅੰਤਰਰਾਜੀ ਚੋਰ ਗਿਰੋਹ ਬੇਨਕਾਬ

LEAVE A REPLY

Please enter your comment!
Please enter your name here