ਉਤਰ ਪ੍ਰਦੇਸ਼, 19 ਜਨਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਝਾਂਸੀ (Jhansi) ਵਿਖੇ ਇਕ ਵਿਅਕਤੀ ਵਲੋਂ ਆਪਣੀ ਪ੍ਰੇਮਿਕਾ ਦਾ ਕਤਲ (Murder of girlfriend) ਕਰਕੇ ਉਸਦੀ ਲਾਸ਼ ਦੇ ਟੁੱਕੜਿਆਂ ਨੂੰ ਕਈ ਦਿਨਾਂ ਤੱਕ ਸੰਭਾਲਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਣਯੋਗ ਹੈ ਕਿ ਅਜਿਹੀ ਹੀ ਇਕ ਘਟਨਾ ਪਹਿਲਾਂ ਮੇਰਠ ਵਿਖੇ ਵੀ ਵਾਪਰੀ ਸੀ । ਜਿਸ ਵਿਚ ਪਤਨੀ ਵਲੋਂ ਪਤੀ ਦੇ ਟੁੱਕੜੇ ਕਰਕੇ ਨੀਲੇ ਡਰੰਮ ਵਿਚ ਪਾ ਦਿੱਤੇ ਗਏ ਸਨ ।
ਕੀ ਕੀਤਾ ਵਿਅਕਤੀ ਨੇ
ਪ੍ਰਾਪਤ ਜਾਣਕਾਰੀ ਅਨੁਸਾਰ ਝਾਂਸੀ ਵਿਖੇ ਇਕ ਰਿਟਾਇਰਡ ਰੇਲਵੇ ਮੁਲਾਜਮ ਰਾਮ ਸਿੰਘ ਪਰਿਹਾਰ (Ram Singh Parihar) ਵਲੋਂ ਆਪਣੀ ਹੀ ਪ੍ਰੇਮਿਕਾ ਦਾ ਇਸ ਲਈ ਕਤਲ ਕਰ ਦਿੱਤਾ ਗਿਆ ਕਿਉਂਕਿ ਉਸ ਵਲੋ਼ਂ ਵਾਰ ਵਾਰ ਪਰਿਹਾਰ ਤੋ਼ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਤੇ ਪਰਿਵਾਰ ਪ੍ਰੇਮਿਕਾ ਦੀ ਇਸ ਵਾਰ ਵਾਰ ਪੈਸਿਆਂ ਦੀ ਮੰਗ ਤੋਂ ਤੰਗ ਸੀ, ਜਿਸ ਤੇ ਉਸਨੇ 7 ਜਨਵਰੀ ਨੂੰ ਪ੍ਰੀਤੀ ਦਾ ਗਲਾ ਘੋਟ (Strangulation) ਕੇ ਪਹਿਲਾਂ ਕਤਲ ਕੀਤਾ ਅਤੇ ਫਿਰ ਲਾਸ਼ ਨੂੰ ਇਕ ਹਫ਼ਤੇ ਤੋ਼ ਵੀ ਵਧ ਸਮੇਂ ਲਈ ਛੁਪਾ ਕੇ ਰੱਖਿਆ ।
ਕਿਵੇਂ ਪਤਾ ਲੱਗਿਆ ਟੁੱਕੜੇ ਕੀਤੀ ਲਾਸ਼ ਦਾ
ਘਰ ਵਿਚ ਕਤਲ ਕਰਨ ਤੋਂ ਬਾਅਦ ਲਾਸ਼ (Corpse) ਨੂੰ ਛੁਪਾ ਕੇ ਰੱਖਣ ਕਾਰਨ ਪੈਦਾ ਹੁੰਦੀ ਜਾ ਬਦਬੂ ਦੇ ਚਲਦਿਆਂ ਜਦੋ਼ ਕਾਤਲ ਵਲੋਂ ਲਾਸ਼ ਨੂੰ ਟਿਕਾਣੇ ਲਗਾਉਣ ਲਈ ਆਪਣੇ ਪੁੱਤਰ ਦੀ ਮਦਦ ਨਾਲ ਲਾਸ਼ ਨੂੰ ਸਾੜ ਦਿੱਤਾ ਅਤੇ ਸੜੀ ਹੋਈ ਲਾਸ਼ ਦੇ ਟੁਕੜਿਆਂ ਨੂੰ ਇੱਕ ਡੱਬੇ ਵਿੱਚ ਪਾ ਕੇ ਟੈਕਸੀ ਰਾਹੀਂ ਬਾਹਰ ਸੁੱਟਣ ਦੀ ਕੋਸਿ਼ਸ਼ ਕੀਤੀ ਪਰ ਟੈਕਸੀ ਡਰਾਈਵਰ ਨੂੰ ਬਦਬੂ ਆਈ ਅਤੇ ਉਸ ਨੇ ਪੁਲਸ ਨੂੰ ਬੁਲਾਇਆ । ਟੈਕਸੀ ਡਰਾਈਵਰ ਨੇ 112 ਡਾਇਲ ਕਰਕੇ ਪੁਲਸ ਨੂੰ ਫ਼ੋਨ ਕੀਤਾ ਤੇ ਜਦੋਂ ਪੁਲਿਸ ਨੇ ਡੱਬਾ ਖੋਲ੍ਹਿਆ, ਤਾਂ ਡਰੰਮ ਵਿਚੋਂ ਔਰਤ ਦੇ ਸਰੀਰ ਦੇ ਸੜੇ ਹੋਏ ਟੁਕੜੇ, ਕੁਝ ਸੜੀਆਂ ਹੋਈਆਂ ਹੱਡੀਆਂ, ਕੋਲਾ ਅਤੇ ਪਾਣੀ ਮਿਲਿਆ । ਉਕਤ ਪੂਰੀ ਤਰ੍ਹਾਂ ਜੋ ਸਿਪਰੀ ਇਲਾਕੇ ਵਿੱਚ ਵਾਪਰੀ ਹੈ ਦੇ ਕਾਰਨ ਖੇਤਰ ਵਿਚ ਦਹਿਸ਼ਤ ਵਾਲਾ ਮਾਹੌਲ ਹੈ ।
ਕੀ ਦੱਸਿਆ ਰਾਮ ਨੇ ਪੁਲਸ ਨੂੰ
ਰਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਪ੍ਰੀਤੀ ਉਸ ਤੋਂ ਪੈਸੇ ਮੰਗ ਰਹੀ ਸੀ ਅਤੇ ਉਸ ਨੂੰ ਬਲੈਕਮੇਲ ਕਰ ਰਹੀ ਸੀ । ਉਸ ਵੱਲੋਂ ਪੈਸੇ ਮੰਗਣ ਤੋਂ ਤੰਗ ਆ ਕੇ ਉਸ ਨੇ ਪ੍ਰੀਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ।
ਲਾਸ਼ ਦੀ ਹੋ ਗਈ ਹੈ ਪਛਾਣ : ਸਟੇਸ਼ਨ ਹਾਊਸ ਅਧਿਕਾਰੀ
ਸਟੇਸ਼ਨ ਹਾਊਸ ਅਫਸਰ ਵਿਨੋਦ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਪਹਿਲੀ ਨਜ਼ਰ `ਤੇ ਲਾਸ਼ ਦੀ ਪਛਾਣ ਹੋ ਗਈ ਹੈ ਪਰ ਡੀ. ਐਨ. ਏ. ਟੈਸਟ ਕਰਵਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਸ਼ਾਮਲ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਤੱਥ ਜਲਦੀ ਹੀ ਸਾਹਮਣੇ ਆ ਸਕਣ ਤੇ ਮਾਮਲੇ ਦਾ ਖੁਲਾਸਾ ਕੀਤਾ ਜਾ ਸਕੇ ।
Read More : ਪ੍ਰੇਮੀ ਨੂੰ ਫ਼ੋਨ ਕਰ ਕੇ ਪਹਿਲਾਂ ਬੁਲਾਇਆ ਤੇ ਫਿਰ ਗਲਾ ਘੁੱਟ ਕੇ ਕਰ ਦਿੱਤਾ ਕਤਲ









