ਪਾਣੀਪਤ, 10 ਫਰਵਰੀ 2026 : ਹਰਿਆਣਾ (Haryana) ਦੇ ਪਾਣੀਪਤ ਵਿਖੇ ਇਕ ਵਿਅਕਤੀ ਨੂੰ ਜਾਅਲੀ ਪਛਾਣ ਪੱਤਰ (Fake identity card) ਬਣਾਉਣ ਅਤੇ ਹਰਿਆਣਾ ਆਬਕਾਰੀ ਵਿਭਾਗ ਦਾ ਫਰਜ਼ੀ ਇੰਸਪੈਕਟਰ (Fake Inspector) ਹੋਣ ਦਾ ਦਾਅਵਾ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਫਲਾਇੰਗ ਸਕੁਐਡ ਅਤੇ ਪੁਲਸ ਵੱਲੋਂ ਪੁਲਿਸ ਥਾਣਾ ਕਿਲਾ ਖੇਤਰ ਵਿੱਚ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਵੱਡੀ ਧੋਖਾਧੜੀ ਦਾ ਪਰਦਾਫਾਸ਼ ਕਰਦਿਆਂ ਪਾਣੀਪਤ ਜਿ਼ਲ੍ਹੇ ਦੇ ਬਿੰਝੌਲ ਪਿੰਡ ਦੇ ਰਹਿਣ ਵਾਲੇ ਜਿਸ ਮਨਮੋਹਨ (Manmohan) ਨਾਮ ਦੇ ਵਿਅਕਤੀਆਂ ਕਾਬੂ ਕੀਤਾ ਗਿਆ ਹੈ ਉਸ ਉਪਰ ਜਾਅਲੀ ਪਛਾਣ ਪੱਤਰ ਬਣਾਉਣ ਅਤੇ ਹਰਿਆਣਾ ਆਬਕਾਰੀ ਅਤੇ ਕਰ ਵਿਭਾਗ ਵਿੱਚ ਇੰਸਪੈਕਟਰ ਹੋਣ ਦਾ ਦਾਅਵਾ ਕਰਨ ਦੇ ਦੋਸ਼ ਹੈ ।
ਕੀ ਕੀ ਬਰਾਮਦ ਕੀਤਾ ਹੈ ਵਿਅਕਤੀ ਕੋਲੋਂ ਪੁਲਸ ਨੇ
ਹਰਿਆਣਾ ਪੁਲਸ (Haryana Police) ਨੇ ਉਕਤ ਵਿਅਕਤੀ ਕੋਲੋਂ ਕਾਰ ਵਿੱਚੋਂ ਇੱਕ ਜਾਅਲੀ ਟੈਕਸ ਵਿਭਾਗ ਦਾ ਆਈ. ਡੀ. ਕਾਰਡ, ਦੋ ਮੋਬਾਈਲ ਫੋਨ, ਇੱਕ ਟਾਟਾ ਹੈਰੀਅਰ ਕਾਰ ਅਤੇ ਦੋ ਜਾਅਲੀ ਨੰਬਰ ਪਲੇਟਾਂ ਬਰਾਮਦ ਕੀਤੀਆਂ ਗਈਆਂ ਹਨ । ਪੁਲਸ ਜਾਂਚ ਵਿੱਚ ਪਾਣੀਪਤ ਦੇ ਸੇਲਜ਼ ਟੈਕਸ ਇੰਸਪੈਕਟਰ ਰਮੇਸ਼ ਮੰਡੀ ਅਤੇ ਅਭਿਨਵ ਪੂਨੀਆ, ਹੰਸਲਾਲ ਈ. ਟੀ. ਓ., ਵੀਰੇਂਦਰ, ਇੰਸਪੈਕਟਰ ਜਗਾਧਰੀ, ਪਵਨ, ਇੰਸਪੈਕਟਰ ਕਰਨਾਲ, ਰਾਕੇਸ਼, ਇੰਸਪੈਕਟਰ ਕੁਰੂਕਸ਼ੇਤਰ ਅਤੇ ਅਜੇ, ਇੰਸਪੈਕਟਰ ਪੰਚਕੂਲਾ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ ।
ਜਾਂਚ ਤੋਂ ਬਾਅਦ ਪੁਲਸ ਨੇ ਕਰ ਦਿੱਤਾ ਹੈ ਉਪਰੋਕਤ ਸਾਰਿਆਂ ਤੇ ਕੇਸ ਦਰਜ
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਜਾਂਚ ਦੌਰਾਨ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਦਾ ਨਾਮ ਸਾਹਮਣੇ ਆਇਆ ਸਾਰਿਆਂ ਦੇ ਨਾਮ ਦਰਜ ਕਰਕੇ ਕੇਸ ਦਰਜ ਕੀਤਾ ਹੈ । ਪੁਲਸ ਇਨ੍ਹਾਂ ਅਧਿਕਾਰੀਆਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ । ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਮੋਬਾਈਲ ਫੋਨ, ਬੈਂਕ ਖਾਤਿਆਂ ਅਤੇ ਡਿਜੀਟਲ ਲੈਣ-ਦੇਣ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ।
ਕੀ ਕਰਦਾ ਸੀ ਮਨਮੋਹਨ
ਪੁਲਸ ਵਲੋਂ ਕੀਤੀ ਗਈ ਜਾਂਚ ਅਨੁਸਾਰ ਮਨਮੋਹਨ ਟੈਕਸ ਚੋਰੀ ਦੇ ਬਹਾਨੇ ਟ੍ਰਾਂਸਪੋਰਟਰਾਂ ਅਤੇ ਕੋਰੀਅਰ ਕੰਪਨੀਆਂ ਦੇ ਵਾਹਨਾਂ ਨੂੰ ਰੋਕਦਾ ਸੀ ਅਤੇ ਉਨ੍ਹਾਂ ਨੂੰ ਧਮਕੀਆਂ ਦਿੰਦਾ ਸੀ। ਉਹ ਅਸਲ ਅਧਿਕਾਰੀਆਂ ਨਾਲ ਮਿਲੀਭੁਗਤ ਕਰਦਾ ਸੀ ਅਤੇ ਮੌਕੇ `ਤੇ ਹੀ ਭਾਰੀ ਜੁਰਮਾਨਾ ਐਲਾਨ ਕਰਦਾ ਸੀ, ਜਦੋਂ ਕਿ ਘੱਟ ਜੁਰਮਾਨਾ ਸਰਕਾਰੀ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਸੀ । ਬਾਕੀ ਰਕਮ ਮਿਲੀਭੁਗਤ ਨਾਲ ਵੰਡੀ ਗਈ ਸੀ, ਜਿਸ ਨਾਲ ਸਰਕਾਰੀ ਮਾਲੀਏ ਨੂੰ ਨੁਕਸਾਨ ਹੋਇਆ ਸੀ ।
ਹੋਰ ਕੀ ਮੰਨਿਆਂ ਮਨਮੋਹਨ ਨੇ
ਜਾਣਕਾਰੀ ਮੁਤਾਬਕ ਪੁਲਸ ਦੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਇਹ ਕੰਮ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਟੈਕਸ ਅਧਿਕਾਰੀਆਂ ਨਾਲ ਸੰਪਰਕ ਵਿੱਚ ਰਹਿ ਕੇ ਕਰਦਾ ਸੀ ਅਤੇ ਗੈਰ-ਕਾਨੂੰਨੀ ਵਸੂਲੀ (Illegal collection) ਰਾਹੀਂ ਪ੍ਰਾਪਤ ਪੈਸੇ ਦਾ ਲੈਣ-ਦੇਣ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਅਤੇ ਰਾਹੀਂ ਕਰਦਾ ਸੀ ।
Read More : ਕਣਕ ਚੋਰੀ ਦੇ 45 ਸਾਲ ਪੁਰਾਣੇ ਮਾਮਲੇ ‘ਚ ਮੁਲਜ਼ਮ ਗ੍ਰਿਫ਼ਤਾਰ









