ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ , 26 ਕਰੋੜ ਦੀ ਨਕਦੀ ਸਮੇਤ 90 ਕਰੋੜ ਦੀ ਜਾਇਦਾਦ ਕੀਤੀ ਜ਼ਬਤ
ਇਨਕਮ ਟੈਕਸ ਵਿਭਾਗ ਵੱਲੋਂ ਮਹਾਰਾਸ਼ਟਰ ਦੇ ਨਾਸਿਕ ਵਿਖੇ ਵੱਡੀ ਕਾਰਵਾਈ ਕੀਤੀ ਗਈ ਹੈ । ਜਿਸ ਵਿੱਚ ਉਹਨਾਂ ਵੱਲੋਂ ਰੋੜਾਂ ਤੇ ਅਰਬਾਂ ਦੀ ਜਾਇਦਾਦ ਸਮੇਤ 26 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ ਹੈ |
ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਵੱਲੋਂ ਘਰ ਵਿਚ ਛਾਪਾ ਮਾਰਿਆ ਗਿਆ। ਛਾਪੇ ਤੋਂ ਬਾਅਦ ਜੋ ਬਰਾਮਦ ਹੋਇਆ ਉਸਨੂੰ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ | ਘਰ ਵਿਚੋਂ ਨੋਟਾਂ ਦੇ ਇੰਨੇ ਬੰਡਲ ਬਰਾਮਦ ਹੋਏ ਜਿਨ੍ਹਾ ਨੂੰ ਗਿਣਨ ਵਾਸਤੇ ਮਸ਼ੀਨਾਂ ਮੰਗਵਾਉਣੀਆਂ ਪਈਆਂ | ਇਹ ਛਾਪਾ ਸਰਾਫਾ ਕਾਰੋਬਾਰੀ ਦੇ ਘਰ ਮਾਰਿਆ ਗਿਆ ਹੈ |
ਇਹ ਵੀ ਪੜ੍ਹੋ :ਪੰਜਾਬ ‘ਚ 1 ਜੂਨ ਨੂੰ ਛੁੱਟੀ ਦਾ ਕੀਤਾ ਗਿਆ ਐਲਾਨ
ਥੈਲਿਆਂ ਵਿਚ ਲੁਕਾ ਕੇ ਰੱਖੇ ਹੋਏ ਸਨ ਇੰਨੇ ਪੈਸੇ
ਇੰਨੀ ਵੱਡੀ ਗਿਣਤੀ ਵਿਚ ਪੈਸਾ ਮਿਲਿਆ ਕਿ ਅਧਿਕਾਰੀਆਂ ਨੂੰ ਗਿਣਨ ਲਈ 14 ਘੰਟੇ ਲੱਗੇ ਗਏ। ਲਗਭਗ 26 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ ਹੈ ਤੇ 90 ਕਰੋੜ ਦੀ ਸੰਪਤੀ ਨੂੰ ਜ਼ਬਤ ਕੀਤਾ ਗਿਆ ਹੈ। ਸਰਾਫਾ ਕਾਰੋਬਾਰੀ ਨੇ ਬਹੁਤ ਹੀ ਜੁਗਾੜ ਨਾਲ ਘਰ ‘ਚ ਥੈਲਿਆਂ ਵਿਚ ਲੁਕਾ ਕੇ ਰੱਖੇ ਹੋਏ ਸਨ ਤਾਂ ਕਿ ਕਿਸੇ ਨੂੰ ਵੀ ਸ਼ੱਕ ਨਾ ਹੋਵੇ।