ਜਲੰਧਰ ਪੁਲਿਸ ਨੇ ਅਪਰਾਧਿਕ ਮਾਮਲਿਆਂ ਨਾਲ ਜੁੜੇ 10 ਦੋਸ਼ੀ ਕੀਤੇ ਗ੍ਰਿਫਤਾਰ || Punjab News

0
36
Jalandhar police arrested 10 accused related to criminal cases

ਜਲੰਧਰ ਪੁਲਿਸ ਨੇ ਅਪਰਾਧਿਕ ਮਾਮਲਿਆਂ ਨਾਲ ਜੁੜੇ 10 ਦੋਸ਼ੀ ਕੀਤੇ ਗ੍ਰਿਫਤਾਰ

ਪੰਜਾਬ ਪੁਲਿਸ ਅਪਰਾਧ ਨੂੰ ਖਤਮ ਕਰਨ ਲਈ ਆਪਣਾ ਪੂਰਾ ਜੋਰਲਗਾ ਰਹੀ ਹੈ ਜਿਸ ਦੇ ਚੱਲਦਿਆਂ ਉਹਨਾਂ ਨੇ ਅਪਰਾਧਿਕ ਮਾਮਲਿਆਂ ਨਾਲ ਜੁੜੇ ਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ 10 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਨਾਲ ਹੀ ਉਹਨਾਂ ਕੋਲੋਂ 2 ਪਿਸਤੌਲ ਅਤੇ ਹੋਰ ਹਥਿਆਰ ਬਰਾਮਦ ਕੀਤੇ ਹਨ। ਮੁਲਜ਼ਮਾਂ ਕੋਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਟਰੈਕਟਰ ਬਰਾਮਦ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਫੜੇ ਗਏ ਇਹ ਮੁਲਜ਼ਮ ਪਿੰਡ ਪਿੱਪਲੀ ਵਿੱਚ ਸਾਬਕਾ ਫ਼ੌਜੀ ਬਲਵਿੰਦਰ ਸਿੰਘ ਦੇ ਪਰਿਵਾਰ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਸ਼ਾਮਿਲ ਸਨ।

ਹਮਲੇ ਦੀ ਯੋਜਨਾ ਦੋ NRI ਭਰਾਵਾਂ ਵੱਲੋਂ ਬਣਾਈ ਗਈ

SSP ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 3 ਅਗਸਤ ਨੂੰ ਲੋਹੀਆਂ ਦੇ ਪਿੰਡ ਪਿੱਪਲੀ ਵਿੱਚ ਕੁਝ ਮੁਲਜ਼ਮਾਂ ਨੇ ਸਾਬਕਾ ਫੌਜੀ ਬਲਵਿੰਦਰ ਸਿੰਘ ਦੇ ਪਰਿਵਾਰ ’ਤੇ ਜਾਨਲੇਵਾ ਹਮਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਥਾਣਾ ਲੋਹੀਆਂ ਦੇ SHO ਬਖਸ਼ੀਸ਼ ਸਿੰਘ ਨੂੰ ਸੌਂਪੀ ਗਈ ਹੈ। ਉਸ ਨੇ CIA ਸਟਾਫ਼ ਨਾਲ ਮਿਲ ਕੇ 10 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। SSP ਖੱਖ ਨੇ ਦੱਸਿਆ ਕਿ ਹਮਲੇ ਦੀ ਯੋਜਨਾ ਦੋ NRI ਭਰਾਵਾਂ ਵੱਲੋਂ ਬਣਾਈ ਗਈ ਸੀ। ਜੋ ਇਸ ਸਮੇਂ ਇੰਗਲੈਂਡ ਵਿੱਚ ਰਹਿ ਰਹੇ ਹਨ।

ਇਹ ਵੀ ਪੜ੍ਹੋ : ਕੀ ਮਨੀਸ਼ ਸਿਸੋਦੀਆ ਤੋਂ ਬਾਅਦ ਹੁਣ ਜੇਲ ਤੋਂ ਬਾਹਰ ਆਉਣਗੇ ਕੇਜਰੀਵਾਲ? ਸੁਪਰੀਮ ਕੋਰਟ ਦਾ ਕੀਤਾ ਰੁਖ

ਕਈ ਤੇਜ਼ਧਾਰ ਹਥਿਆਰ ਕੀਤੇ ਬਰਾਮਦ

ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਜੀਵਨ ਸਿੰਘ ਉਰਫ ਗੱਗੂ, ਅਮਨਦੀਪ ਸਿੰਘ ਉਰਫ ਅਮਨਾ, ਪੁਪਿੰਦਰ ਸਿੰਘ ਉਰਫ ਬਿੰਦੂ, ਜਗਦੀਪ ਸਿੰਘ ਉਰਫ ਜੱਗੀ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ, ਗੁਰਪ੍ਰੀਤ ਸਿੰਘ ਉਰਫ ਬਾਬਾ, ਸ਼ਮਸ਼ੇਰ ਸਿੰਘ ਉਰਫ ਸਾਬੀ, ਜਤਿੰਦਰ ਕੁਮਾਰ ਉਰਫ ਬੌਬੀ, ਯੋਗੇਸ਼ ਕੁਮਾਰ ਉਰਫ ਜੈਰੀ ਵਜੋਂ ਹੋਈ ਹੈ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਪੁਲਿਸ ਨੇ 2 ਪਿਸਤੌਲਾਂ ਸਮੇਤ 8 ਜਿੰਦਾ ਕਾਰਤੂਸ ਅਤੇ ਕਈ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਚੋਰੀ ਦਾ ਇਕ ਟ੍ਰੈਕਟਰ, 2 ਕਾਰ ਅਤੇ 5 ਦੋ ਪਹੀਆਂ ਵਾਹਨ ਵੀ ਬਰਾਮਦ ਕੀਤੇ ਗਏ ਹਨ।

LEAVE A REPLY

Please enter your comment!
Please enter your name here