ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦਾ ਮੁਕੱਦਮਾ ਟਰੇਸ

0
2
S. S. P. Sangrur Sartaj Singh Chahal

ਸੰਗਰੂਰ, 30 ਸਤੰਬਰ 2025 : ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ (S. S. P. Sangrur Sartaj Singh Chahal) ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਚੀਮਾ ਦੇ ਏਰੀਆ ਵਿੱਚ ਚੋਰੀ ਹੋਇਆ 61 ਤੋਲੇ ਸੋਨਾ ਬ੍ਰਾਮਦ ਕਰਕੇ 01 ਦੋਸ਼ਣ ਨੂੰ ਕਾਬੂ ਕੀਤਾ (61 tolas of gold seized, 01 accused arrested) ਗਿਆ ।

– ਚੋਰੀਸ਼ੁਦਾ 61 ਤੋਲੇ ਸੋਨਾ ਬ੍ਰਾਮਦ, 01 ਦੋਸ਼ਣ ਕਾਬੂ

ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2.08.2025 ਦੀ ਦੇਰ ਰਾਤ ਨੂੰ ਨਾਮਾਲੂਮ ਵਿਅਕਤੀਆਂ ਵੱਲੋਂ ਘਰ ਨੂੰ ਨਿਸ਼ਾਨਾ ਬਣਾ ਕੇ ਘਰ ਵਿੱਚੋਂ ਸੋਨੇ ਦੇ ਗਹਿਣੇ, ਚਾਂਦੀ, ਕੁਝ ਰੁਪਏ ਨਗਦ ਅਤੇ ਵਿਦੇਸ਼ੀ ਕਰੰਸ਼ੀ ਚੋਰੀ ਕਰ ਲਏ ਸਨ। ਜਿਸ ਉਤੇ ਮੁਕੱਦਮਾ ਨੰਬਰ 89 ਮਿਤੀ 3.08.2025 ਅ/ਧ 331(4),305 ਬੀ. ਐਨ. ਐਸ. ਥਾਣਾ ਚੀਮਾ ਬਰਬਿਆਨ ਚੂਹੜ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਗੁੱਜਰ ਮੱਲ ਪੱਤੀ, ਨਮੋਲ ਬਰਖਿਲਾਫ ਨਾਮਲੂਮ ਵਿਅਕਤੀਆਂ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ।

ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਨਾਮਜਦ ਕਰਕੇ ਕਬਜ਼ੇ ਵਿਚੋਂ ਕੀਤਾ ਗਿਆ ਸੋਨਾ ਬਰਾਮਦ

ਦਵਿੰਦਰ ਅੱਤਰੀ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ (Davinder Attri Superintendent of Police (Investigation) Sangrur) ਦੀ ਨਿਗਰਾਨੀ ਹੇਠ ਦਲਜੀਤ ਸਿੰਘ ਵਿਰਕ, ਉਪ-ਕਪਤਾਨ ਪੁਲਸ (ਡਿਟੈਕਟਿਵ) ਸੰਗਰੂਰ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ. ਆਈ. ਏ. ਬਹਾਦਰ ਸਿੰਘ ਵਾਲਾ ਸਮੇਤ ਪੁਲਸ ਪਾਰਟੀ ਵੱਲੋਂ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਸੀ. ਸੀ. ਟੀ. ਵੀ ਕੈਮਰਿਆਂ (CCTV cameras) ਦੀ ਮਦਦ ਨਾਲ ਮੁਕੱਦਮਾ ਨੂੰ ਟਰੇਸ ਕਰਕੇ ਦੋਸ਼ੀਆਂ ਰੀਟਾ ਰਾਣੀ ਪਤਨੀ ਹਰਬੰਸ ਸਿੰਘ ਵਾਸੀ ਅੰਦਰਲਾ ਵਿਹੜ੍ਹਾ, ਇੰਦਰਾ ਬਸਤੀ ਸੁਨਾਮ, ਜੱਸੀ ਪੁੱਤਰ ਹਰਬੰਸ ਸਿੰਘ ਵਾਸੀ ਅੰਦਰਲਾ ਵਿਹੜ੍ਹਾ, ਇੰਦਰਾ ਬਸਤੀ ਸੁਨਾਮ ਅਤੇ ਸੰਦੀਪ ਪੁੱਤਰ ਸੂਬਾ ਵਾਸੀ ਗਨੇਸ਼ ਕਲੌਨੀ, ਹੰਸੀ ਹਰਿਆਣਾ ਨੂੰ ਨਾਮਜਦ ਕਰਕੇ ਦੋਸ਼ਣ ਰੀਟਾ ਰਾਣੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜੇ ਵਿੱਚੋ 61 ਤੋਲੇ ਸੋਨਾ ਬ੍ਰਾਮਦ ਕਰਵਾਇਆ ਗਿਆ । ਉਹਨਾਂ ਕਿਹਾ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

Read More : ਜਿਲ੍ਹਾ ਪੁਲਸ ਨੇ 43 ਮੁਕੱਦਮੇ ਦਰਜ ਕਰਕੇ 68 ਮੁਲਜ਼ਮ ਕੀਤੇ ਗ੍ਰਿਫਤਾਰ

LEAVE A REPLY

Please enter your comment!
Please enter your name here