ਭਾਰਤੀ ਮੂਲ ਦੀ ਔਰਤ ਦੇ ਕੈਨੇਡਾ ਵਿਚ ਕਤਲ ਤੇ ਦੋਸ਼ ਲੱਗੇ ਸਾਥੀ `ਤੇ

0
29
Himanshi Khurana

ਨਵੀਂ ਦਿੱਲੀ, 24 ਦਸੰਬਰ 2025 : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਦੇਸ਼ ਦੇ ਟੋਰਾਂਟੋ (Toronto) ਵਿਖੇ ਇਕ 30 ਸਾਲਾ ਭਾਰਤੀ ਮੂਲ ਦੀ ਔਰਤ ਹਿਮਾਂਸ਼ੀ ਖੁਰਾਣਾ (Himanshi Khurana) ਦਾ ਕਤਲ (Murder) ਹੋ ਗਿਆ ਹੈ । ਇਸ ਮਾਮਲੇ ਵਿਚ ਪੁਲਸ ਨੇ ਔਰਤ ਦੇ ਸਾਥੀ 32 ਸਾਲਾ ਅਬਦੁਲ ਗਫੂਰੀ ਨੂੰ ਮੁੱਖ ਦੋਸ਼ੀ ਦੇ ਤੌਰ ਤੇ ਨਾਮਜ਼ਦ ਕੀਤਾ ਹੈ । ਮੁਲਜ਼ਮ ਵਿਰੁੱਧ ਕੈਨੇਡਾ ਭਰ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ ।

ਪੁਲਸ ਨੇ ਔਰਤ ਦੀ ਲਾਸ਼ ਕੀਤੀ ਬਰਾਮਦ

ਪ੍ਰਾਪਤ ਜਾਣਕਾਰੀ ਮੁਤਾਬਕ ਟੋਰਾਂਟੋ ਪੁਲਸ ਅਨੁਸਾਰ ਔਰਤ ਹਿਮਾਂਸ਼ੀ ਖੁਰਾਣਾ ਦੀ ਲਾਸ਼ ਉਨ੍ਹਾਂ ਸਟ੍ਰੈਚਨ ਐਵੇਨਿਊ ਅਤੇ ਵੈਲਿੰਗਟਨ ਸਟਰੀਟ ਵੈਸਟ ਦੇ ਨੇੜੇ ਇਕ ਰਿਹਾਇਸ਼ ਦੇ ਅੰਦਰੋਂ ਬਰਾਮਦ ਕੀਤੀ ਹੈ । ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਇਸ ਘਟਨਾ ਨੂੰ ਘਰੇਲੂ ਜਾਂ ਨਜ਼ਦੀਕੀ ਸਬੰਧਾਂ ਦੀ ਹਿੰਸਾ ਵਜੋਂ ਦੇਖਿਆ ਜਾ ਰਿਹਾ ਹੈ । ਇਸ ਘਟਨਾ ਦਾ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ `ਤੇ ਇੱਕ ਪੋਸਟ ਵਿੱਚ ਇਸ ਘਟਨਾ `ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ।

ਪੁਲਸ ਨੇ ਕਰ ਦਿੱਤੀ ਹੈ ਸ਼ੱਕੀ ਅਬਦੁੱਲ ਗਫੂਰੀ ਦੀ ਤਸਵੀਰ ਜਾਰੀ

ਟੋਰਾਂਟੋ ਪੁਲਸ ਨੇ ਸ਼ੱਕੀ ਅਬਦੁਲ ਗਫੂਰੀ (Suspect Abdul Ghafoori) ਜਿਸਨੂੰ ਹਾਲ ਦੀ ਘੜੀ ਇਸ ਘਟਨਾਕ੍ਰਮ ਵਿਚ ਨਾਮਜਦ ਕੀਤਾ ਗਿਆ ਹੈ ਦੀ ਇੱਕ ਫੋਟੋ ਵੀ ਜਾਰੀ ਕੀਤੀ ਹੈ ਅਤੇ ਜਨਤਕ ਸਹਾਇਤਾ ਦੀ ਅਪੀਲ ਵੀ ਕੀਤੀ ਗਈ ਹੈ । ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਸ਼ੱਕੀ ਦੀ ਫੋਟੋ ਜਾਰੀ ਕੀਤੀ ਹੈ ਤੇ ਜੇਕਰ ਕਿਸੇ ਨੂੰ ਵੀ ਉਸ ਦੇ ਟਿਕਾਣੇ ਬਾਰੇ ਜਾਣਕਾਰੀ ਹੈ ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰੇ । ਸ਼ੱਕੀ ਇਸ ਸਮੇਂ ਫਰਾਰ ਹੈ ਅਤੇ ਉਸ ਨੂੰ ਫੜਨ ਲਈ ਕੈਨੇਡਾ ਭਰ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ।

Read more : ਪਤੀ ਨੇ ਕੀਤਾ ਪਤਨੀ ਦਾ ਕੁਹਾੜੀ ਮਾਰ ਕੇ ਕਤਲ

LEAVE A REPLY

Please enter your comment!
Please enter your name here