ਭਾਰਤੀ ਮੂਲ ਦੀ ਮਹਿਲਾ ਦਾ ਕੈਨੇਡਾ ਵਿਖੇ ਕੀਤਾ ਦੋਸਤ ਨੇ ਕਤਲ

0
25
Amanpreet Kaur

ਸੰਗਰੂਰ, 19 ਜਨਵਰੀ 2026 : ਪੰਜਾਬ ਦੇ ਜਿ਼ਲਾ ਸੰਗਰੂਰ (District Sangrur) ਦੀ ਵਸਨੀਕ ਇਕ ਮਹਿਲਾ ਅਮਨਪ੍ਰੀਤ ਕੌਰ (Woman Amanpreet Kaur) ਜੋ ਕਿ ਕੈਨੇਡਾ ਵਿਖੇ ਪੱਕੇ ਤੌਰ ਤੇ ਰਹਿੰਦੀ ਸੀ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਨੇ ਤੇ ਕਿਸ ਕਾਰਨ ਕੀਤਾ ਔਰਤ ਦਾ ਕਤਲ

ਪੰਜਾਬ ਦੇ ਸੰਗਰੂਰ ਤੋਂ ਇੱਕ ਨੌਜਵਾਨ ਔਰਤ ਜੋ ਆਪਣੇ ਪਰਿਵਾਰ ਲਈ ਬਿਹਤਰ ਜਿ਼ੰਦਗੀ ਪ੍ਰਦਾਨ ਕਰਨ ਲਈ ਕੈਨੇਡਾ ਗਈ ਸੀ, ਉਸ ਦਾ ਉਸਦੇ ਦੋਸਤ ਨੇ ਕਤਲ (Murder) ਕਰ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਇੱਕ ਸਥਾਈ ਕੈਨੇਡੀਅਨ ਨਾਗਰਿਕ ਸੀ । ਉੱਤਰ ਪ੍ਰਦੇਸ਼ ਦਾ ਇੱਕ ਨੌਜਵਾਨ ਉਸ ਨਾਲ ਜ਼ਬਰਦਸਤੀ ਵਿਆਹ ਕਰਨਾ ਚਾਹੁੰਦਾ ਸੀ ਤਾਂ ਜੋ ਉਹ ਵੀ ਸਥਾਈ ਨਾਗਰਿਕਤਾ ਪ੍ਰਾਪਤ ਕਰ ਸਕੇ ।

ਨੌਜਵਾਨ ਨੇ ਪਕੜੇ ਜਾਣ ਦੇ ਡਰ ਨਾਲ ਮਾਰੀ ਭਾਰਤ ਉਡਾਰੀ

ਕੈਨੇਡਾ ਵਿਖੇ ਪੀ. ਆਰ. ਪ੍ਰਾਪਤ ਮਹਿਲਾ ਦੇ ਕਤਲ ਮਾਮਲੇ ਵਿਚ ਨਾਮ ਸਾਹਮਣੇ ਆਉਣ ਅਤੇ ਉਸਦੇ ਟਿਕਾਣੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲੇ ਤੋਂ ਪਹਿਲਾਂ ਹੀ ਨੌਜਵਾਨ ਆਪਣੇ ਆਪ ਨੂੰ ਫਸਦਾ ਦੇਖ ਭਾਰਤ ਭੱਜ ਗਿਆ । ਉਤਰ ਪ੍ਰਦੇਸ਼ (Uttar Pradesh) ਦੇ ਜਿਸ ਨੌਜਵਾਨ ਤੇ ਕਤਲ ਦਾ ਦੋਸ਼ ਲੱਗਿਆ ਹੈ ਨੇ ਮਾਮਲੇ ਵਿਚ ਫਸਣ ਤੋਂ ਬਚਣ ਲਈ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਸੋਸ਼ਲ ਮੀਡੀਆ ਤੇ ਧਮਕੀਆਂ ਦਿੱਤੀਆਂ ਪਰ ਜਦੋਂ ਪਰਿਵਾਰ ਵਲੋਂ ਫਿਰ ਵੀ ਪਿੱਛੇ ਨਾ ਹਟਿਆ ਗਿਆ ਤਾਂ ਨੌਜਵਾਨ ਹਥਿਆਰ ਨਾਲ ਲੈਸ ਹੋ ਕੇ ਪੰਜਾਬ ਦੇ ਸੰਗਰੂਰ ਵਿੱਚ ਉਨ੍ਹਾਂ ਦੇ ਘਰ ਗਿਆ ।

ਆਖਰਕਾਰ ਧਮਕੀਆਂ ਦੇਣ ਤੇ ਪੁਲਸ ਨੇ ਕਰ ਲਿਆ ਨੌਜਵਾਨ ਕਾਬੂ

ਜਿਸ ਨੌਜਵਾਨ ਵਲੋਂ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਮਾਮਲਾ ਰਫਾ ਦਫਾ ਕਰਨ ਦੇ ਚਲਦਿਆਂ ਧਮਕੀਆਂ (Threats) ਦਿੱਤੀਆਂ ਜਾ ਰਹੀਆਂ ਸਨ ਨੂੰ ਪੁਲਸ ਨੇ ਜਿਥੇ ਇਕ ਪਾਸੇ ਉਸ ਵਿਰੁੱਧ ਕੇਸ ਦਰਜ ਕੀਤਾ ਹੈ, ਉਥੇ ਦੂਸਰੇ ਪਾਸੇ ਉਸ ਨੂੰ ਗ੍ਰਿਫ਼ਤਾਰ (Arrested) ਵੀ ਕਰ ਲਿਆ ਹੈ ।

Read More : ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ ਕੈਨੇਡਾ ਦੇ ਜੰਗਲਾਂ ਵਿਚੋਂ

LEAVE A REPLY

Please enter your comment!
Please enter your name here