ਕੈਨੇਡਾ `ਚ ਭਾਰਤੀ ਮੂਲ ਦੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ

0
30
Canada police

ਓਟਾਵਾ, 1 ਅਪ੍ਰੈਲ 2026 : ਕੈਨੇਡਾ (Canada) ਦੇ ਸਰੀ ‘ਚ ਕਥਿਤ ਤੌਰ ‘ਤੇ ਸੰਗਠਿਤ ਅਪਰਾਧ ਨਾਲ ਜੁੜੇ ਗੋਲੀਬਾਰੀ ਦੇ ਇਕ ਮਾਮਲੇ ‘ਚ ਭਾਰਤੀ ਮੂਲ ਦੇ ਇਕ ਵਿਅਕਤੀ ਦੀ ਮੌਤ (Death) ਹੋ ਗਈ ਹੈ । ਸਥਾਨਕ ਮੀਡੀਆ ਦੀ ਖ਼ਬਰ ਰਾਹੀਂ ਇਹ ਜਾਣਕਾਰੀ ਮਿਲੀ ।

ਕੌਣ ਹੈ ਇਹ ਨੌਜਵਾਨ

ਸਥਾਨਕ ਮੀਡੀਆ ਮੁਤਾਬਕ ਇਹ ਘਟਨਾ ਸ਼ਨੀਵਾਰ ਰਾਤ ਸਰੀ ਦੇ ਸੁਲੀਵਨ ਹਾਈਟਸ ਇਲਾਕੇ ਦੇ ਟਾਊਨਹਾਊਸ ਕੰਪਲੈਕਸ ‘ਚ ਵਾਪਰੀ, ਜਿਥੇ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ । ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈ. ਐੱਚ. ਆਈ. ਟੀ.) ਨੇ ਸੋਮਵਾਰ ਨੂੰ ਦੱਸਿਆ ਕਿ ਮ੍ਰਿਤਕ ਦੀ ਪਛਾਣ 27 ਸਾਲਾ ਜਸਮਨ ਸੇਖੋਂ (Jasmine Sekhon) ਵਜੋਂ ਹੋਈ ਹੈ ।

ਲੋਕਾਂ ਮੁਤਾਬਕ ਸੇਖੋਂ ਦਾ ਇਕ ਕਾਰ ਨੇ ਪਿੱਛਾ ਕੀਤਾ ਸੀ

ਰਿਪੋਰਟ ਮੁਤਾਬਕ ਸੇਖੋਂ ਦਾ ਪਹਿਲਾਂ ਪੁਲਸ ਨਾਲ ਸੰਪਰਕ ਰਿਹਾ ਸੀ ਅਤੇ ਉਸ ਦੇ ਨਸ਼ੀਲੇ ਪਦਾਰਥ ਦੇ ਕਾਰੋਬਾਰ ਨਾਲ ਜੁੜੇ ਹੋਣ ਦਾ ਸ਼ੱਕ ਸੀ । ਸ਼ੁਰੂਆਤੀ ਸੰਕੇਤ ਦੱਸਦੇ ਹਨ ਕਿ ਇਹ ਸੰਗਠਿਤ ਅਪਰਾਧ ਨਾਲ ਜੁੜੀ ਮਿੱਥੀ ਹੋਈ ਵਾਰਦਾਤ ਸੀ । ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਸੇਖੋਂ ਦਾ ਪਹਿਲਾਂ ਇਕ ਕਾਲੇ ਰੰਗ ਦੀ ਐੱਸ. ਯੂ. ਵੀ. ਨੇ ਪਿੱਛਾ ਕੀਤਾ, ਜਿਸ ਤੋਂ ਬਾਅਦ ਉਸ ‘ਚ ਸਵਾਰ 2 ਲੋਕ ਬਾਹਰ ਆਏ ਅਤੇ ਉਸ ‘ਤੇ ਗੋਲੀਬਾਰੀ (Shooting) ਸ਼ੁਰੂ ਕਰ ਦਿੱਤੀ । ਅਧਿਕਾਰੀਆਂ ਦੇ ਮੌਕੇ ‘ਤੇ ਪਹੁੰਚਣ ‘ਤੇ ਸੇਖੋਂ ਜ਼ਖਮੀ ਹਾਲਤ ‘ਚ ਮਿਲਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ । ਘਟਨਾ ਤੋਂ ਬਾਅਦ ਨੇੜੇ ਇਕ ਸੜਦਾ ਹੋਇਆ ਵਾਹਨ ਵੀ ਮਿਲਿਆ । ਅਧਿਕਾਰੀ ਇਹ ਜਾਂਚ ਕਰ ਰਹੇ ਹਨ ਕਿ ਕੀ ਇਹ ਵਾਹਨ ਇਸ ਘਟਨਾ ਨਾਲ ਸਬੰਧਤ ਹੈ ।

ਜਾਂਚਕਰਤਾ ਕਤਲ ਅਤੇ ਕਤਲ ਵਿਚ ਸ਼ਾਮਲ ਵਿਅਕਤੀਆਂ ਦਾ ਲਗਾ ਰਹੇ ਹਨ ਪਤਾ

ਰਿਪੋਰਟ ਮੁਤਾਬਕ ਸਾਰਜੈਂਟ ਫ੍ਰੇਡਾ ਫੋਗ ਨੇ ਕਿਹਾ ਕਿ ਜਾਂਚਕਰਤਾ ਕਤਲ (Murder) ਦਾ ਪਤਾ ਲਗਾਉਣ ਅਤੇ ਇਸ ‘ਚ ਸ਼ਾਮਲ ਸਾਰੀਆਂ ਧਿਰਾਂ ਦੀ ਪਛਾਣ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੇ ਹਨ । ਪਿਛਲੇ 48 ਘੰਟਿਆਂ ‘ਚ ਸਰੀ ‘ਚ ਗੋਲੀਬਾਰੀ ਦੀਆਂ 4 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ।

LEAVE A REPLY

Please enter your comment!
Please enter your name here