ਕੈਨਬਰਾ, 11 ਦਸੰਬਰ 2025 : ਵਿਦੇਸ਼ੀ ਧਰਤੀ ਆਸਟ੍ਰੇਲੀਆ ਦੇ ਕੁਈਨਜ਼ਲੈਂਡ (Queensland, Australia) `ਚ ਇਕ ਸਮੁੰਦਰੀ ਕੰਢੇ `ਤੇ 24 ਸਾਲਾ ਔਰਤ ਦੇ ਕਤਲ (Murder of a woman) ਦੇ ਮਾਮਲੇ `ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 25 ਸਾਲ ਦੀ ਜੇਲ ਦੀ ਸਜ਼ਾ (25 years in prison) ਸੁਣਾਈ ਗਈ ਹੈ । ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ।
ਔਰਤ ਦਾ ਕਤਲ ਕਰਨ ਪਿੱਛੇ ਰਾਜਵਿੰਦਰ ਸਿੰਘ ਦਾ ਮਕਸਦ ਕੋਈ ਨਹੀਂ ਸੀ : ਜਸਟਿਸ ਲਿੰਕਨ ਕਾਲੀ
`ਏ. ਬੀ. ਸੀ. ਨਿਊਜ਼` ਨਊਜ਼ ਨੇ ਆਪਣੀ ਖਬਰ `ਚ ਦੱਸਿਆ ਕਿ ਕੇਨਰਜ਼ ਸਥਿਤ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਾਬਕਾ ਨਰਸ ਰਾਜਵਿੰਦਰ ਸਿੰਘ (41) ਨੂੰ ਟੈਯਾ ਕਾਰਡਿੰਗਲੀ ਦੇ ਕਤਲਦਾ ਦੋਸ਼ੀ ਪਾਇਆ । ਖਬਰ ਦੇ ਅਨੁਸਾਰ ਜਸਟਿਸ ਲਿੰਕਨ ਕਾਲੀ ਨੇ ਕਿਹਾ ਕਿ ਔਰਤ ਦਾ ਕਤਲ ਕਰਨ ਪਿੱਛੇ ਰਾਜਵਿੰਦਰ ਸਿੰਘ ਦਾ ਮਕਸਦ ਕੋਈ ਨਹੀਂ ਸੀ ।
ਕੀ ਸੀ ਮਾਮਲਾ
ਰਾਜਵਿੰਦਰ ਸਿੰਘ (Rajwinder Singh) ਨੇ 21 ਅਕਤੂਬਰ-2018 ਨੂੰ ਕੇਨਰਜ਼ ਦੇ ਉੱਤਰ `ਚ ਵਾਂਗੇਟੀ ਬੀਚ ’ਤੇ ਆਪਣੇ ਕੁੱਤੇ ਨੂੰ ਘੁਮਾ ਰਹੀ ਕਾਰਡਿੰਗਲੀ ਦਾ ਕਤਲ ਕਰ ਦਿੱਤਾ ਸੀ । ਕਾਰਡਿੰਗਲੀ ਪੋਰਟ ਡਗਲਸ `ਚ ਇਕ ‘ਹੈਲਥ ਫੂਡ ਅਤੇ ਫਾਰਮੇਸੀ ਸਟੋਰ` `ਚ ਕੰਮ ਕਰਦੀ ਸੀ । ਕਤਲ ਤੋਂ ਬਾਅਦ ਸਿੰਘ ਆਪਣੀ ਪਤਨੀ, ਬੱਚਿਆਂ ਅਤੇ ਮਾਪਿਆਂ ਨੂੰ ਆਸਟ੍ਰੇਲੀਆ `ਚ ਛੱਡ ਕੇ ਭਾਰਤ ਭੱਜ ਗਿਆ ਸੀ ।
Read More : ਵਿਦੇਸ਼ੀ ਜੇਲਾਂ ਵਿਚ ਬੰਦ 10574 ਭਾਰਤੀਆਂ ਵਿਚੋਂ 43 ਨੂੰ ਮੌਤ ਦੀ ਸਜ਼ਾ : ਵਿਦੇਸ਼ ਮੰਤਰੀ









