ਹੈਦਰਾਬਾਦ, 27 ਫਰਵਰੀ 2026 : ਭਾਰਤ ਦੇਸ ਦੇ ਸ਼ਹਿਰ ਹੈਦਰਾਬਾਦ (Hyderabad) ਵਿਖੇ ਇਕ ਲੜਕੀ ਵਲੋਂ ਬੁਆਏਫ੍ਰੈਂਡ ਨਾਲ ਬ੍ਰੇੇਕਅਪ ਹੋਣ ਦੇ ਚਲਦਿਆਂ ਖੁਦਕੁਸ਼ੀ (Suicide) ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਕੌਣ ਹੈ ਇਹ ਯੂ-ਟਿਊਬਰ ਲੜਕੀ
ਮਿਲੀ ਜਾਣਕਾਰੀ ਅਨੁਸਾਰ ਹੈਦਰਾਬਾਦ ਵਿਖੇ ਜੋ ਇਕ ਯੂ-ਟਿਊਬਰ ਲੜਕੀ (YouTuber girl) ਵਲੋਂ ਆਪਣੇ ਬੁਆਏਫ੍ਰੈਂਡ ਨਾਲ ਬ੍ਰੇਕਅਪ (Breakup with boyfriend) ਹੋਣ ਤੇ ਖੁਦਕੁਸ਼ੀ ਕਰ ਲਈ ਗਈ ਹੈ 21 ਸਾਲਾ ਕੋਮਾਲੀ (Comali) ਹੈ । ਜਾਣਕਾਰੀ ਮੁਤਾਬਕ ਲੜਕੀ ਦਾ ਇਕ ਦੂਸਰੇ ਯੂ-ਟਿਊਬਰ ਅਖਿਲ ਰੈੱਡੀ ਨਾਲ ਅਫੇਅਰ ਸੀ । ਲੱਗਭਗ ਇਕ ਸਾਲ ਪਹਿਲਾਂ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ ਪਰ ਕੋਮਾਲੀ ਖੁਦ ਨੂੰ ਅਖਿਲ ਤੋਂ ਵੱਖ ਨਹੀਂ ਕਰ ਪਾ ਰਹੀ ਸੀ । ਕੋਮਾਲੀ ਨੇ ਅਖਿਲ ਨੂੰ ਮਿਲਣ ਸੱਦਿਆ । ਘਰ ਦੇ ਦਰਵਾਜ਼ੇ ‘ਤੇ ਦੋਵਾਂ ਦੀ ਗੱਲ ਹੋਈ ਪਰ ਅਖਿਲ ਨੇ ਪੈਚਅੱਪ ਕਰਨ ਤੋਂ ਨਾ ਕਰ ਦਿੱਤੀ । ਅਖਿਲ ਦੇ ਜਾਂਦਿਆਂ ਹੀ ਕੋਮਾਲੀ ਨੇ ਕੁਵੈਤ ‘ਚ ਆਪਣੀ ਮਾਂ ਨੂੰ ਇਕ ਮੈਸੇਜ ਭੇਜਿਆ ਅਤੇ ਖੁਦਕੁਸ਼ੀ ਕਰ ਲਈ ।
ਕੋਮਾਲੀ ਦੀ ਖੁਦਕੁਸ਼ੀ ਬਾਰੇ ਪੁਲਸ ਨੇ ਕੀ ਦੱਸਿਆ
ਪੁਲਸ ਨੇ ਦੱਸਿਆ ਕਿ ਵਿਸ਼ਾਖਾਪਟਨਮ ਦੀ ਰਹਿਣ ਵਾਲੀ ਕੋਮਾਲੀ ਮਣੀਕੋਂਡਾ ਦੀ ਚਿੱਤਰਪੁਰੀ ਕਾਲੋਨੀ ‘ਚ ਆਪਣੇ ਚਾਚੇ ਦੇ ਘਰ ਰਹਿੰਦੀ ਸੀ । ਉਸ ਨੇ ਇੱਥੇ ਹੀ ਖੁਦ ਨੂੰ ਫਾਹਾ ਲਾ ਲਿਆ । ਕੋਮਾਲੀ ਮੱਲਾਰੈੱਡੀ ਯੂਨੀਵਰਸਿਟੀ ’ਚ ਬੀ. ਐੱਸ. ਸੀ. ਦੀ ਵਿਦਿਆਰਥਣ ਸੀ ਅਤੇ ਯੂ-ਟਿਊਬ ਵੀਡੀਓ ਬਣਾਉਂਦੀ ਸੀ । ਰਾਇਦੁਰਗਮ ਪੁਲਸ ਸਟੇਸ਼ਨ ਪੁਲਸ ਨੇ ਦੱਸਿਆ ਕਿ ਸਾਫਟਵੇਅਰ ਇੰਜੀਨੀਅਰ ਅਤੇ ਯੂ-ਟਿਊਬਰ ਅਖਿਲ ਰੈੱਡੀ ਨਾਲ ਕੋਮਾਲੀ ਦੀ ਮੁਲਾਕਾਤ 3 ਸਾਲ ਪਹਿਲਾਂ ਹੋਈ ਸੀ ।
Read More : ਭੇਦਭਰੇ ਹਾਲਾਤਾਂ ਵਿਚ ਮਹਿਲਾ-ਪੁਰਸ਼ ਨੇ ਕੀਤੀ ਖੁਦਕੁਸ਼ੀ









