ਪਤੀ ਨੇ ਕੀਤਾ ਪਤਨੀ ਦਾ ਕੁਹਾੜੀ ਮਾਰ ਕੇ ਕਤਲ

0
30
killed

ਲੁਧਿਆਣਾ, 22 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਹੈਬੋਵਾਲ (Haibowal of Ludhiana) ਦੇ ਨਿਊ ਸੰਤ ਨਗਰ ਇਲਾਕੇ ਵਿੱਚ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਕਤਲ (Wife murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਘਰੇਲੂ ਝਗੜੇ ਨੇ ਧਾਰ ਲਿਆ ਖੂਨੀ ਰੂਪ

ਮ੍ਰਿਤਕ ਮਹਿਲਾ (Dead woman) ਦੀ 34 ਸਾਲਾ ਧੀ ਰਿੰਕੀ ਨੇ ਦੱਸਿਆ ਕਿ ਉਸਦੇ ਮਾਪਿਆਂ ਵਿਚਕਾਰ ਵਿਆਹ ਤੋਂ ਹੀ ਅਣਬਣ ਰਹਿੰਦੀ ਸੀ ਤੇ ਦੋਹਾਂ ਵਿਚਾਲੇ ਚੱਲ ਰਹੇ ਝਗੜੇ ਨੇ ਇਕ ਦਮ ਇੰਨਾਂ ਖੂਨੀ ਰੂਪ ਧਾਰ ਲਿਆ ਕਿ ਉਸਦੇ ਪਿਤਾ ਨੇ ਮੇਰੀ ਮਾਤਾ ਨੂੰ ਕੁਹਾੜੀ ਨਾਲ ਕਤਲ (Murder with an axe) ਕਰ ਦਿੱਤਾ । ਪੁਲਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ ।

ਰਿੰਕੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕੀ ਦੱਸਿਆ

ਪੁਲਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਗੁੱਡੀ (Dead doll) ਦੀ 34 ਸਾਲਾ ਧੀ ਰਿੰਕੀ ਨੇ ਦੱਸਿਆ ਕਿ ਉਸ ਦੀ ਮਾਂ ਨੇ ਤਿੰਨ ਵਾਰ ਵਿਆਹ ਕਰਵਾਇਆ ਸੀ ਤੇ ਲਗਭਗ ਚਾਰ ਸਾਲ ਪਹਿਲਾਂ ਉਸ ਨੇ ਮਨੋਜ ਕੁਮਾਰ ਨਾਮ ਦੇ ਇੱਕ ਵਿਅਕਤੀ ਨਾਲ ਕੋਰਟ ਮੈਰਿਜ ਕਰਵਾਈ ਸੀ । ਦੋਵਾਂ ਵਿੱਚ ਵਿਆਹ ਤੋਂ ਹੀ ਅਣਬਣ ਸੀ ।

ਰਿੰਕੀ ਮੁਤਾਬਕ ਮਨੋਜ ਅਤੇ ਗੁੱਡੀ ਅਕਸਰ ਇਸ ਗੱਲ `ਤੇ ਝਗੜਾ ਕਰਦੇ ਸਨ ਕਿ ਉਨ੍ਹਾਂ ਦੇ ਆਪਣੇ ਕੋਈ ਬੱਚੇ ਨਹੀਂ ਹਨ । ਉਹ ਗੁੱਡੀ ਦੇ ਚਰਿੱਤਰ `ਤੇ ਵੀ ਸ਼ੱਕ ਕਰਦਾ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਸੀ। ਉਸਨੇ ਦੱਸਿਆ ਕਿ 20 ਦਸੰਬਰ ਦੀ ਸਵੇਰ ਨੂੰ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਮਨੋਜ ਨੇ ਘਰ ਵਿੱਚ ਰੱਖੀ ਇੱਕ ਤੇਜ਼ਧਾਰ ਕੁਹਾੜੀ ਨਾਲ ਉਸ ਦੀ ਮਾਂ `ਤੇ ਹਮਲਾ ਕਰ ਦਿੱਤਾ । ਹਮਲੇ ਦੌਰਾਨ ਗੁੱਡੀ ਦੇ ਪੇਟ ਵਿੱਚ ਡੂੰਘੇ ਜ਼ਖ਼ਮ ਹੋਏ ਜਿਸ ਨਾਲ ਉਸ ਦੀਆਂ ਅੰਤੜੀਆਂ ਵੀ ਖੁੱਲ੍ਹ ਗਈਆਂ ।

ਸੂਚਨਾ ਮਿਲਣ ਤੇ ਰਿੰਕੀ ਹਸਪਤਾਲ ਪਹੁੰਚੀ ਤਾਂ ਉਸਦੀ ਮਾਂ ਦੀ ਹੋ ਚੁੱਕੀ ਸੀ ਮੌਤ

ਗੁੱਡੀ ਦੀ ਧੀ ਰਿੰਕੀ (Daughter Rinki) ਨੂੰ ਜਦੋਂ ਸੂਚਨਾ ਮਿਲੀ ਕਿ ਉਸ ਦੇ ਮਾਤਾ-ਪਿਤਾ ਸਿਵਲ ਹਸਪਤਾਲ ਵਿੱਚ ਜ਼ਖ਼ਮੀ ਹਾਲਤ ਵਿਚ ਭਰਤੀ ਹਨ ਤੇ ਜਦੋਂ ਉਹ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਦੀ ਮੌਤ ਹੋ ਗਈ ਹੈ । ਹਮਲੇ ਦੌਰਾਨ ਮਨੋਜ ਵੀ ਜ਼ਖ਼ਮੀ ਹੋ ਗਿਆ ਸੀ । ਮ੍ਰਿਤਕ ਦੀ ਧੀ ਰਿੰਕੀ ਦੇ ਬਿਆਨ ਦੇ ਆਧਾਰ `ਤੇ, ਹੈਬੋਵਾਲ ਥਾਣੇ ਦੀ ਪੁਲਿਸ ਨੇ ਦੋਸ਼ੀ ਮਨੋਜ ਕੁਮਾਰ ਵਿਰੁੱਧ ਧਾਰਾ 103 ਬੀ. ਐਨ. ਐਸ. (ਕਤਲ) ਦੇ ਤਹਿਤ ਮਾਮਲਾ ਦਰਜ ਕੀਤਾ ਹੈ ।

ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਮਾਮਲਾ ਘਰੇਲੂ ਹਿੰਸਾ ਅਤੇ ਸ਼ੱਕ ਨਾਲ ਸਬੰਧਤ ਹੈ। ਦੋਸ਼ੀ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹੈ । ਮੈਡੀਕਲ ਰਿਪੋਰਟਾਂ ਅਤੇ ਬਿਆਨਾਂ ਦੇ ਆਧਾਰ `ਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਦੇ ਠੀਕ ਹੁੰਦੇ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Read More : ਬਲਾਚੌਰ ਕਤਲ ਕਾਂਡ ਦੇ ਸ਼ੂਟਰਾਂ ਦਾ ਐਨਕਾਊਂਟਰ ਤੇ ਮਾਸਟਰ ਮਾਈਂਡ ਗ੍ਰਿਫਤਾਰ

LEAVE A REPLY

Please enter your comment!
Please enter your name here