ਗਊ ਮਾਸ ਦੀ ਸਪਲਾਈ ਨੂੰ ਲੈ ਕੇ ਹੋਇਆ ਜਬਰਦਸਤ ਹੰਗਾਮਾ

0
24
beef supply

ਚੰਡੀਗੜ੍ਹ, 12 ਦਸੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਸੈਕਟਰ 25 ਸਥਿਤ ਕਬਰੀਸਤਾਨ ਦੇ ਨੇੜੇ ਇਕ ਵਿਅਕਤੀ ਵਲੋਂ ਗਊ ਮਾਸ ਦੀ ਸਪਲਾਈ (Beef supply) ਕਰਨ ਦਾ ਪਤਾ ਲੱਗਣ ਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਵਿਅਕਤੀ ਨੂੰ ਕਾਬੂ (Detain a person) ਕਰ ਲਿਆ । ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ `ਤੇ ਜਬਰਦਸਤ ਹੰਗਾਮਾ ਹੋਣ ਤੋਂ ਬਾਅਦ ਮੌਕੇ ਤੇ ਪੁਲਸ ਨੂੰ ਬੁਲਾਇਆ ਗਿਆ ।

ਵਿਸ਼ਵ ਹਿੰਦੂ ਪ੍ਰੀਸ਼ਦ ਚੰਡੀਗੜ੍ਹ ਦੇ ਆਗੂ ਅੰਕੁਸ਼ ਗੁਪਤਾ ਨੇ ਕੀ ਦਿੱਤੀ ਜਾਣਕਾਰੀ

ਵਿਸ਼ਵ ਹਿੰਦੂ ਪ੍ਰੀਸ਼ਦ (World Hindu Council) ਚੰਡੀਗੜ੍ਹ ਦੇ ਆਗੂ ਅੰਕੁਸ਼ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਪੱਕੀ ਸੂਚਨਾ ਸੀ ਕਿ ਇੱਥੇ ਗਊ ਮਾਸ ਦੀ ਸਪਲਾਈ ਹੋਣ ਵਾਲੀ ਹੈ ।  ਇਸ ਸੂਚਨਾ ਦੇ ਆਧਾਰ `ਤੇ ਉਨ੍ਹਾਂ ਨੇ ਗਊ ਰੱਖਿਆ ਦਲ ਦੇ ਅਹੁਦੇਦਾਰਾਂ ਵਿਕਾਸ ਸ਼ਰਮਾ, ਰੋਹਿਤ ਰਾਓ, ਸੁਨੀਲ ਬਗੜੀ, ਸੋਨੂ, ਅਮਿਤ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਸਵੇਰੇ ਹੀ ਇਲਾਕੇ ਵਿੱਚ ਡੇਰਾ ਲਗਾ ਲਿਆ ਸੀ ।

ਜਾਣਕਾਰੀ ਮੁਤਾਬਕ ਇੱਕ ਵਿਅਕਤੀ ਆਟੋ ਰਿਕਸ਼ਾ ਵਿੱਚ ਸਵਾਰ ਹੋ ਕੇ ਆਇਆ ਅਤੇ ਕਬਰਿਸਤਾਨ ਦੇ ਅੰਦਰ ਕੁਝ ਸਮਾਨ ਦੇ ਕੇ ਵਾਪਸ ਜਾਣ ਲੱਗਾ । ਇਸ ਦੌਰਾਨ 25/38 ਦੇ ਲਾਈਟ ਪੁਆਇੰਟ ਤੋਂ ਪਹਿਲਾਂ ਹੀ ਹਿੰਦੂ ਸੰਗਠਨਾਂ ਦੇ ਕਾਰਕੁਨਾਂ ਨੇ ਉਸ ਨੂੰ ਘੇਰ ਲਿਆ । ਤਲਾਸ਼ੀ ਲੈਣ `ਤੇ ਉਸ ਕੋਲੋਂ ਇੱਕ ਬੋਰੀ ਵਿੱਚ ਮਾਸ ਬਰਾਮਦ ਹੋਇਆ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ।

ਮੁਲਜਮ ਨੂੰ ਪਕੜ ਕੇ ਲਿਜਾਇਆ ਗਿਆ ਹੈ ਪੁਲਸ ਚੌਂਕੀ

ਮੁਲਜ਼ਮ ਨੂੰ ਫੜ ਕੇ ਸੈਕਟਰ 24 ਸਥਿਤ ਪੁਲਸ ਚੌਂਕੀ ਲਿਜਾਇਆ ਗਿਆ ਹੈ, ਜਿੱਥੇ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ । ਅੰਕੁਸ਼ ਗੁਪਤਾ (Ankush Gupta) ਨੇ ਦੋਸ਼ ਲਾਇਆ ਕਿ ਮੁਲਜ਼ਮ ਪਹਿਲਾਂ ਸੈਕਟਰ 27 ਵਿੱਚ ਮਾਸ ਦੀ ਸਪਲਾਈ ਕਰਕੇ ਆਇਆ ਸੀ ਅਤੇ ਅੱਗੇ ਜੁਝਾਰਨਗਰ (ਮੋਹਾਲੀ ਬਾਰਡਰ ਨੇੜੇ) ਵੱਲ ਜਾ ਰਿਹਾ ਸੀ । ਖਬਰ ਫੈਲਦਿਆਂ ਹੀ ਪੁਲਿਸ ਚੌਂਕੀ ਦੇ ਬਾਹਰ ਵੱਡੀ ਗਿਣਤੀ ਵਿੱਚ ਹਿੰਦੂ ਸੰਗਠਨਾਂ ਦੇ ਕਾਰਕੁਨ ਇਕੱਠੇ ਹੋ ਗਏ ਹਨ । ਮੌਕੇ `ਤੇ ਵਿਹਿਪ ਦੇ ਵਿਭਾਗ ਮੰਤਰੀ ਪ੍ਰਦੀਪ ਸ਼ਰਮਾ ਵੀ ਮੌਜੂਦ ਹਨ । ਪੁਲਿਸ ਨੇ ਕਬਰਿਸਤਾਨ ਦੇ ਅੰਦਰੋਂ ਵੀ ਤਲਾਸ਼ੀ ਲੈ ਕੇ ਮਾਸ ਜ਼ਬਤ ਕਰਨ ਦੀ ਕਾਰਵਾਈ ਕੀਤੀ ਹੈ ।

Read More : ਗਊ ਮਾਸ ਖਾਣ ਦੇ ਸ਼ੱਕ ‘ਚ ਪਰਵਾਸੀ ਨੂੰ ਉਤਾਰਿਆ ਮੌ.ਤ ਦੇ ਘਾਟ, 7 ਲੋਕ ਗ੍ਰਿਫ਼ਤਾਰ 

LEAVE A REPLY

Please enter your comment!
Please enter your name here