ਤਰਨਤਾਰਨ, 4 ਸਤੰਬਰ 2025 : ਜਿ਼ਲਾ ਤਰਨਤਾਰਨ (Tarn Taran) ਦੇ ਪਿੰਡ ਤੂਤ ਦੇ ਵਸਨੀਕ ਗੁਰਵੇਲ ਸਿੰਘ ਨੂੰ ਬੀਤੇ ਦਿਨੀਂ ਕੁੱਝ ਵਿਅਕਤੀਆਂ ਵਲੋਂ ਗੋਲੀਆਂ ਮਾਰ (Shoot) ਕੇ ਮੌ. ਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਗੁਰਵੇਲ ਸਿੰਘ ਪੱਟੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਸਾਬਕਾ ਸਰਪੰਚ ਸਨ ।
ਗੁਰਵੇਲ ਸਿੰਘ ਆ ਰਹੇ ਸਨ ਮਿੱਟੀ ਪਾ ਕੇ
ਪ੍ਰਾਪਤ ਜਾਣਕਾਰੀ ਅਨੁਸਾਰ ਹਥਾੜ ਇਲਾਕੇ ਵਿਚ ਆਏ ਹੜ੍ਹ ਕਾਰਨ ਧੁੱਸੀ ਬੰਨ ਉਤੇ ਆਪਣੇ ਟਰੈਕਟਰ-ਟਰਾਲੀ ਨਾਲ ਮਿੱਟੀ ਪਾ ਕੇ ਦੇਰ ਸ਼ਾਮ ਗੁਰਵੇਲ ਸਿੰਘ ਆਪਣੇ ਘਰ ਨੂੰ ਵਾਪਿਸ ਆ ਰਿਹਾ ਸੀ ਤਾਂ ਰਸਤੇ ਵਿਚ ਹੀ ਕੁਝ ਅਣਪਛਾਤੇ ਵਿਅਕਤੀਆਂ (Unknown persons) ਨੇ ਗੁਰਵੇਲ ਸਿੰਘ (Gurvel Singh) ਉਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ । ਨਜ਼ਦੀਕ ਦੇ ਲੋਕਾਂ ਵਲੋਂ ਗੁਰਵੇਲ ਸਿੰਘ ਨੂੰ ਪੱਟੀ ਦੇ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ।
Read More : ਗੋਲੀਆਂ ਮਾਰ ਮਾਰ ਕੇ ਕੀਤਾ ਫਾਈਨਾਂਸਰ ਦਾ ਕ. ਤ. ਲ