ਚਾਰ ਤੋਂ ਪੰਜ ਦੁਕਾਨਾਂ ਦੇ ਤਾਲੇ ਤੋੜ ਲੱਖਾਂ ਰੁਪਏ ਦਾ ਸੋਨਾ ਕੀਤਾ ਚੋਰੀ || News of Punjab || Today news
ਪੰਜਾਬ ਵਿੱਚ ਆਏ ਦਿਨ ਲੁੱਟਖੋਹ ਤੇ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਅਜਿਹਾ ਹੀ ਇੱਕ ਹੋਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੱਸ ਸਟੈਂਡ ਦੇ ਕੋਲ ਭਾਟੀਆ ਮਾਰਕੀਟ ਵਿੱਚ ਚਾਰ ਤੋਂ ਪੰਜ ਦੇ ਕਰੀਬ ਦੁਕਾਨਾਂ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਹੈ | ਜਿਸ ਤੋਂ ਬਾਅਦ ਇਸ ਚੋਰੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ |
ਕੀਮਤੀ ਸੋਨੇ ਦਾ ਸਮਾਨ ਹੋਇਆ ਚੋਰੀ
ਪੀੜੀਤ ਦੁਕਾਨਦਾਰਾਂ ਨੇ ਦੱਸਿਆ ਕਿ ਸਾਨੂੰ ਤੜਕਸਾਰ ਸੂਚਨਾ ਮਿਲੀ ਕਿ ਸਾਡੀਆਂ ਦੁਕਾਨਾਂ ਤੇ ਤਾਲੇ ਟੁੱਟੇ ਹੋਏ ਹਨ। ਜਦੋਂ ਅਸੀਂ ਮੌਕੇ ਤੇ ਆ ਕੇ ਵੇਖਿਆ ਤਾਂ ਮਾਰਕੀਟ ਦੇ ਵਿੱਚ ਚਾਰ ਤੋਂ ਪੰਜ ਦੇ ਕਰੀਬ ਦੁਕਾਨਾਂ ਦੇ ਤਾਲੇ ਉਹ ਟੁੱਟੇ ਹੋਏ ਸਨ। ਜਿਸ ਦੇ ਚਲਦੇ ਚੋਰਾਂ ਵੱਲੋਂ ਚਾਰ ਤੋਂ ਪੰਜ ਦੁਕਾਨਾਂ ਦੇ ਵਿੱਚ ਲੱਖਾਂ ਰੁਪਏ ਦੀ ਚੋਰੀ ਤੇ ਹੋਰ ਕਈ ਕੀਮਤੀ ਸੋਨੇ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ।
ਇਹ ਵੀ ਪੜ੍ਹੋ :ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ , ਹਰਦੀਪ ਸਿੰਘ ਬੁਟਰੇਲਾ AAP ‘ਚ ਹੋਏ ਸ਼ਾਮਲ
ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਾਟੀਆ ਮਾਰਕੀਟ ਜੋ ਕਿ ਬੱਸ ਸਟੈਂਡ ਦੇ ਨੇੜੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। 4 ਤੋਂ 5 ਦੁਕਾਨਾਂ ਦੇ ਤਾਲੇ ਤੋੜ ਕੇ ਸਮਾਨ ਚੋਰੀ ਕਰਕੇ ਲੈ ਗਏ ਜਿਸ ਵਿੱਚ ਕਾਫੀ ਨਕਦੀ ਤੇ ਸੋਨਾ ਵੀ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।